ਜਿਲ੍ਹਾ ਕਪੂਰਥਲਾ (ਪੰਜਾਬ) ਵਿਚ ਇਕ ਨਾ-ਬਾ-ਲ-ਗ ਲੜਕੀ ਦੇ ਲਾ-ਪ-ਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਘਰ ਤੋਂ ਸਕੂਲ ਪੜ੍ਹਨ ਲਈ ਗਈ ਸੀ, ਪਰ ਸ਼ਾਮ ਤੱਕ ਵਾਪਸ ਘਰ ਨਹੀਂ ਆਈ। ਲੜਕੀ ਦੀ ਮਾਂ ਨੇ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਢਿਲਵਾਂ ਇਲਾਕੇ ਵਿਚ 11ਵੀਂ ਜਮਾਤ ਵਿਚ ਪੜ੍ਹਨ ਵਾਲੀ ਇਕ ਨਾ-ਬਾ-ਲ-ਗ ਵਿਦਿਆਰਥਣ ਲਾ-ਪ-ਤਾ ਹੋ ਗਈ ਹੈ। ਲੜਕੀ ਦੀ ਮਾਂ ਵਲੋਂ ਇਕ ਨੌਜਵਾਨ ਉਤੇ ਵਿਦਿਆਰਥਣ ਨੂੰ ਆਪਣੇ ਨਾਲ ਲੈ ਕੇ ਜਾਣ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ ਹੈ ਕਿ ਦੋਸ਼ੀ ਨੌਜਵਾਨ ਵਿਆਹ ਦੇ ਬਹਾਨੇ ਉਸ ਦੀ ਧੀ ਨੂੰ ਆਪਣੇ ਨਾਲ ਭ-ਜਾ ਕੇ ਲੈ ਗਿਆ ਹੈ।
ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ਉਤੇ ਦੋਸ਼ੀ ਨੌਜਵਾਨ ਦੇ ਖਿਲਾਫ ਥਾਣਾ ਢਿਲਵਾਂ ਵਿਚ ਬੀ. ਐੱਨ. ਐੱਸ. ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐਸ. ਆਈ. ਨੇ ਦੱਸਿਆ ਕਿ ਲੜਕੀ ਦੀ ਭਾਲ ਲਈ ਪੁਲਿਸ ਦੀਆਂ ਟੀਮਾਂ ਛਾਪੇ ਮਾਰੀ ਕਰ ਰਹੀਆਂ ਹਨ।
ਥਾਣਾ ਢਿਲਵਾਂ ਦੇ ਇਲਾਕੇ ਮਿਆਣੀ ਬਾਕਰਪੁਰ ਦੀ ਰਹਿਣ ਵਾਲੀ ਇੱਕ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਦੀ 14 ਸਾਲ ਉਮਰ ਦੀ ਲੜਕੀ ਸਰਕਾਰੀ ਸਕੂਲ ਵਿੱਚ 11ਵੀਂ ਜਮਾਤ ਵਿੱਚ ਪੜ੍ਹਦੀ ਹੈ। 31 ਜੁਲਾਈ ਨੂੰ ਸਵੇਰੇ 7:15 ਵਜੇ ਉਸ ਦੀ ਲੜਕੀ ਘਰ ਤੋਂ ਸਕੂਲ ਪੜ੍ਹਨ ਲਈ ਗਈ ਸੀ। ਦੁਪਹਿਰ ਬਾਅਦ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਵੀ ਉਹ ਸ਼ਾਮ ਤੱਕ ਘਰ ਨਹੀਂ ਆਈ। ਪਰਿਵਾਰ ਵਾਲਿਆਂ ਨੇ ਆਪਣੀ ਧੀ ਦੀ ਭਾਲ ਕੀਤੀ। ਉਨ੍ਹਾਂ ਨੇ ਸਾਰੇ ਰਿਸ਼ਤੇਦਾਰਾਂ ਅਤੇ ਹੋਰ ਜਾਣ-ਪਛਾਣ ਵਾਲਿਆਂ ਨੂੰ ਵੀ ਧੀ ਬਾਰੇ ਪੁੱਛਿਆ। ਪਰ ਉਸ ਦਾ ਕਿਤੋਂ ਵੀ ਕੁਝ ਪਤਾ ਨਹੀਂ ਮਿਲਿਆ।
ਲੜਕੀ ਦੀ ਮਾਂ ਨੇ ਦੋਸ਼ ਲਾਇਆ ਕਿ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦਾ ਰਹਿਣ ਵਾਲਾ ਨੌਜਵਾਨ ਗਗਨਦੀਪ ਸਿੰਘ ਉਸ ਦੀ ਲੜਕੀ ਨੂੰ ਵਿਆਹ ਦਾ ਝਾਂ-ਸਾ ਦੇ ਕੇ ਵ-ਰ-ਗ-ਲਾ ਕੇ ਲੈ ਗਿਆ ਹੈ। ਦੋਸ਼ੀ ਨੇ ਖੁਦ ਹੀ ਉਸ ਦੀ ਧੀ ਨੂੰ ਕਿਤੇ ਲੁਕਾਇਆ ਹੋਇਆ ਹੈ। ਪੀ-ੜ-ਤਾ ਦੀ ਮਾਂ ਦੀ ਸ਼ਿਕਾਇਤ ਉਤੇ ਥਾਣਾ ਢਿਲਵਾਂ ਦੀ ਪੁਲਿਸ ਨੇ ਦੋਸ਼ੀ ਨੌਜਵਾਨ ਖਿਲਾਫ ਵੱਖੋ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।