ਪੰਜਾਬ ਵਿਚ ਹੁਸ਼ਿਆਰਪੁਰ-ਮੁਕੇਰੀਆਂ ਦੇ ਨੇੜੇ ਹਾਜੀਪੁਰ ਤੋਂ ਮਾਨਸਰ ਰੋਡ ਊਤੇ ਦੇਰ ਸ਼ਾਮ ਨੂੰ ਅਣ-ਪਛਾਤੇ ਵਾਹਨ ਦੀ ਲ-ਪੇ-ਟ ਵਿਚ ਆਉਣ ਕਰਕੇ ਮਾਂ ਅਤੇ ਧੀ ਦੀ ਮੌ-ਤ ਹੋ ਜਾਣ ਅਤੇ ਪੁੱਤਰ ਦੇ ਜ਼ਖਮੀ ਹੋਣ ਦਾ ਦੁਖ-ਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੇ ਭਰਾ ਟਿੰਮੀ ਨੇ ਦੱਸਿਆ ਹੈ ਕਿ ਮੇਰੀ ਭੈਣ ਰੇਖਾ ਰਾਣੀ ਉਮਰ 35 ਸਾਲ ਪਤਨੀ ਪੂਰਨ ਚੰਦ ਵਾਸੀ ਧਮੋਟਾ ਤਹਿਸੀਲ ਇੰਦੌਰਾ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਆਪਣੀ ਧੀ ਗਰਿਮਾ ਮਹਿਰਾ ਉਮਰ 7 ਸਾਲ ਅਤੇ ਪੁੱਤਰ ਰਿਧਮ ਉਮਰ 13 ਸਾਲ ਦੇ ਨਾਲ ਤਲਵਾੜਾ ਦੇ ਚਿੰਗੜਮਾ ਵਿਖੇ ਮੇਲਾ ਦੇਖ ਕੇ ਵਾਪਸ ਆ ਰਹੇ ਸਨ।
ਜਦੋਂ ਉਹ ਰਾਤ ਨੂੰ ਕਰੀਬ 8 ਵਜੇ ਮਾਨਸਰ ਰੇਲਵੇ ਫਾਟਕ ਦੇ ਨੇੜੇ ਪਹੁੰਚੇ ਤਾਂ ਫਾਟਕ ਬੰਦ ਸੀ। ਪਿੰਡ ਨੇੜੇ ਹੋਣ ਕਾਰਨ ਉਹ ਉਥੋਂ ਪੈਦਲ ਹੀ ਚੱਲ ਪਏ। ਜਦੋਂ ਉਹ ਫਾਟਕ ਦੇ ਦੂਜੇ ਪਾਸੇ ਪੁੱਜੇ ਤਾਂ ਇੱਕ ਕਾਰ ਡਰਾਈਵਰ ਨੇ ਉਨ੍ਹਾਂ ਨੂੰ ਜ਼ੋਰ-ਦਾਰ ਟੱਕਰ ਮਾ*ਰ ਦਿੱਤੀ ਅਤੇ 4-5 ਹੋਰ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਫਰਾਰ ਹੋ ਗਿਆ। ਇਸ ਦੌਰਾਨ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਪਹੁੰਚਾਇਆ ਗਿਆ। ਹਸਪਤਾਲ ਵਿਚ ਡਾਕਟਰਾਂ ਨੇ ਮੁੱਢਲਾ ਚੈਕਅੱਪ ਕਰਨ ਤੋਂ ਬਾਅਦ ਰੇਖਾ ਅਤੇ ਉਸ ਦੀ 7 ਸਾਲਾ ਧੀ ਗਰਿਮਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਅਜੇ ਤੱਕ ਉਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਸੀ. ਸੀ. ਟੀ. ਵੀ. (CCTV) ਫੁਟੇਜ ਦੇ ਆਧਾਰ ਉੱਤੇ ਤੇ ਅਣ-ਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਡਰਾਈਵਰ ਦੀ ਭਾਲ ਲਈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਂ ਅਤੇ ਧੀ ਦੀਆਂ ਦੇਹਾਂ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।