ਥ੍ਰੀਵੀਲ੍ਹਰ ਤੇ, ਵਿਦਿਆਰ-ਥਣਾਂ ਨੂੰ ਸਕੂਲ ਛੱਡਣ ਗਿਆ ਸੀ ਨੌਜਵਾਨ, ਸ਼ੱ-ਕੀ ਹਾਲ ਵਿਚ ਮਿਲੀ ਦੇਹ, ਮੁੱਢਲੀ ਜਾਣਕਾਰੀ ਵਿਚ ਸਾਹਮਣੇ ਆਈਆਂ ਇਹ ਗੱਲਾਂ

Punjab

ਹਰਿਆਣਾ ਦੇ ਸੋਹਾਣਾ ਵਿਚ ਸਵੇਰੇ ਕਰੀਬ 7 ਵਜੇ ਘਰੋਂ ਬਾਹਰ ਥ੍ਰੀਵੀਲ੍ਹਰ ਲੈਕੇ ਗਏ ਇੱਕ 26 ਸਾਲ ਉਮਰ ਦੇ ਨੌਜਵਾਨ ਦੀ ਦੇਹ ਸੋਹਨਾ ਸਿਟੀ ਪੁਲਿਸ ਨੇ ਕੇ. ਆਰ. ਮੰਗਲਮ ਯੂਨੀਵਰਸਿਟੀ ਦੇ ਨੇੜੇ ਜੰਗਲ ਵਿੱਚੋਂ ਬਰਾਮਦ ਕੀਤਾ ਹੈ। ਜਿਸ ਦਾ ਕ-ਤ-ਲ ਕਰਕੇ ਦੇਹ ਨੂੰ ਉਥੇ ਸੁੱ-ਟ ਦਿੱਤਾ ਗਿਆ ਸੀ। ਮ੍ਰਿਤਕ ਨੌਜਵਾਨ ਕੁਲਦੀਪ, ਨਗਰ ਕੌਂਸਲ ਦੇ ਪਿੰਡ ਰਾਏਸੀਨਾ ਦਾ ਰਹਿਣ ਵਾਲਾ ਸੀ। ਉਹ ਸੋਮਵਾਰ ਸਵੇਰੇ ਕਰੀਬ 7 ਵਜੇ ਆਪਣੇ ਥ੍ਰੀ ਵ੍ਹੀਲਰ ਵਿੱਚ ਪਿੰਡ ਦੀਆਂ ਸਕੂਲੀ ਵਿਦਿਆਰਥਣਾਂ ਨੂੰ ਬਿਠਾ ਕੇ ਸੋਹਾਣਾ ਗਰਲਜ਼ ਸਕੂਲ ਲਈ ਰਵਾਨਾ ਹੋਇਆ ਸੀ। ਜਿਸ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਕੂਲ ਵਿੱਚ ਛੱਡਿਆ। ਪਰ ਉਸ ਤੋਂ ਬਾਅਦ ਕੋਈ ਪੱਕੀ ਜਾਣਕਾਰੀ ਨਹੀਂ ਹੈ ਕਿ ਮ੍ਰਿਤਕ ਕੁਲਦੀਪ ਥ੍ਰੀ ਵ੍ਹੀਲਰ ਲੈ ਕੇ ਕਿਥੇ ਗਿਆ।

ਦੱਸਿਆ ਜਾ ਰਿਹਾ ਹੈ ਕਿ ਉਸ ਦਾ ਥ੍ਰੀ ਵ੍ਹੀਲਰ ਸੋਹਾਣਾ ਗੁਰੂਗ੍ਰਾਮ ਰੋਡ ਉਤੇ ਅਣ-ਪਛਾਤਾ ਖੜ੍ਹਾ ਦੇਖਿਆ ਗਿਆ, ਜਿਸ ਦੀ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪਰਿਵਾਰ ਨੇ ਸੋਹਾਣਾ ਸਿਟੀ ਪੁਲਿਸ ਸਟੇਸ਼ਨ ਪਹੁੰਚ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਇਸ ਮਾਮਲੇ ਵਿਚ ਮ੍ਰਿਤਕ ਦੇ ਤਾਏ ਨੇ ਦੱਸਿਆ ਕਿ ਐਤਵਾਰ ਨੂੰ ਇਕ ਚਿੱਟੇ ਰੰਗ ਦੀ ਸੈਂਟਰੋ ਕਾਰ ਵਿਚ ਸਵਾਰ ਕੁਝ ਅਣ-ਪਛਾਤੇ ਵਿਅਕਤੀ ਰਸੀਨਾ ਸਥਿਤ ਕੁਲਦੀਪ ਦੇ ਘਰ ਬਾਰੇ ਪੁੱਛ ਰਹੇ ਸਨ। ਪਰ ਜਦੋਂ ਉਸ ਦੇ ਤਾਏ ਨੇ ਦੱਸਿਆ ਕਿ ਕੁਲਦੀਪ ਘਰ ਨਹੀਂ ਹੈ ਤਾਂ ਕਾਰ ਵਿਚ ਸਵਾਰ ਲੋਕ ਬੜੀ ਤੇਜ਼ੀ ਨਾਲ ਕਾਰ ਨੂੰ ਉਥੋਂ ਲੈਕੇ ਚਲੇ ਗਏ। ਫਿਲਹਾਲ ਪਰਿਵਾਰਕ ਮੈਂਬਰਾਂ ਦੀ ਸ਼ੱ-ਕ ਦੀ ਸੂਈ ਕਾਰ ਵਿਚ ਸਵਾਰ ਉਕਤ ਵਿਅਕਤੀਆਂ ਉਤੇ ਹੀ ਘੁੰਮ ਰਹੀ ਹੈ, ਕਿਉਂਕਿ ਮ੍ਰਿਤਕ ਦੀ ਕਿਸੇ ਨਾਲ ਕੋਈ ਦੁਸ਼-ਮਣੀ ਨਹੀਂ ਸੀ।

ਦੱਸਿਆ ਜਾ ਰਿਹਾ ਹੈ ਕਿ ਦੇਹ ਬਾਰੇ ਸੂਚਨਾ ਮਿਲਣ ਤੋਂ ਬਾਅਦ ਡੌਗ ਸਕੁਐਡ, ਸੀਨ ਆਫ ਕਰਾਈਮ ਅਤੇ ਫਿੰਗਰ ਐਕਸਪਰਟ ਦੀਆਂ ਟੀਮਾਂ ਨੂੰ ਮੌਕੇ ਉਤੇ ਬੁਲਾਇਆ ਗਿਆ। ਜਿਨ੍ਹਾਂ ਨੇ ਮੌਕੇ ਤੋਂ ਸੈਂਪਲ ਇਕੱਠੇ ਕੀਤੇ। ਇਸ ਤੋਂ ਬਾਅਦ ਥਾਣਾ ਸੋਹਾਣਾ ਦੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਤਾਏ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰ ਲਿਆ ਹੈ। ਬੋਰਡ ਵੱਲੋਂ ਦੇਹ ਦਾ ਪੋਸਟ ਮਾਰਟਮ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਪੁਲਿਸ ਨੇ ਅਣ-ਪਛਾਤੇ ਕਾ-ਤ-ਲਾਂ ਖ਼ਿਲਾਫ਼ ਕ-ਤ-ਲ ਸਮੇਤ ਵੱਖੋ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ CCTV ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ੱ-ਕ ਦੇ ਆਧਾਰ ਉਤੇ ਕੁਝ ਲੋਕਾਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿਚ ਵੀ ਲਿਆ ਗਿਆ ਹੈ। ਪਰ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਕ-ਤ-ਲ ਦਾ ਪਰਦਾ-ਫਾਸ਼ ਕਰਨ ਵਿੱਚ ਕਿੰਨਾ ਸਮਾਂ ਲਵੇਗੀ ਅਤੇ ਇਸ ਕ-ਤ-ਲ ਪਿੱਛੇ ਕੀ ਕਾਰਨ ਹੋਵੇਗਾ।

Leave a Reply

Your email address will not be published. Required fields are marked *