ਪੰਜਾਬ ਸੂਬੇ ਵਿਚ ਖੰਨਾ, ਸਮਰਾਲਾ ਇਲਾਕੇ ਵਿੱਚ ਨੈਸ਼ਨਲ ਹਾਈਵੇ ਉੱਤੇ ਤਿੰਨ ਦਿਨ ਪਹਿਲਾਂ ਹੋਏ ਚੰਡੀਗੜ੍ਹ ਦੇ ਟੈਕਸੀ ਡਰਾਈਵਰ ਰਵੀ ਦੇ ਕ-ਤ-ਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਲੁਧਿਆਣਾ, ਚੰਡੀਗੜ੍ਹ ਅਤੇ ਯੂਪੀ ਪੁਲਿਸ ਦੀ ਸਾਂਝੀ ਕਾਰਵਾਈ ਨਾਲ ਇਸ ਮਾਮਲੇ ਨੂੰ ਸੁਲਝਾਇਆ ਗਿਆ ਹੈ। ਰਵੀ ਦਾ ਕ-ਤ-ਲ ਉਸ ਦੇ ਜਾਣਕਾਰ ਨੇ ਕੀਤਾ ਸੀ। ਦੋਸ਼ੀ ਸਤਪਾਲ, ਇੰਡਸਟਰੀਅਲ ਏਰੀਆ ਫੇਜ਼-1, ਚੰਡੀਗੜ੍ਹ ਦਾ ਰਹਿਣ ਵਾਲਾ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਕੋਲੋਂ ਇੱਕ ਦੇਸੀ ਪਿਸ*ਤੌਲ, 2 ਮੈਗਜ਼ੀਨ ਅਤੇ 6 ਕਾਰ*ਤੂਸ ਬਰਾਮਦ ਹੋਏ ਹਨ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਨੇ ਦੱਸਿਆ ਕਿ 10 ਅਗਸਤ ਦੀ ਸਵੇਰੇ ਟੈਕਸੀ ਡਰਾਈਵਰ ਰਵੀ ਕੁਮਾਰ ਦਾ ਕ-ਤ-ਲ ਕਰ ਦਿੱਤਾ ਗਿਆ ਸੀ। ਰਵੀ ਕੁਮਾਰ ਅਤੇ ਦੋਸ਼ੀ ਸਤਪਾਲ ਦੋਵੇਂ ਮੂਲ ਰੂਪ ਵਿੱਚ ਮੁਜ਼ੱਫਰਨਗਰ (UP) ਦੇ ਰਹਿਣ ਵਾਲੇ ਹਨ ਅਤੇ ਮੌਜੂਦਾ ਸਮੇਂ ਵਿੱਚ ਰਾਮ ਦਰਬਾਰ ਚੰਡੀਗੜ੍ਹ ਵਿੱਚ ਰਹਿੰਦੇ ਸਨ। ਰਵੀ ਦੀ ਪਤਨੀ ਪਿੰਕੀ ਦੇ ਪਰਿਵਾਰ ਦੇ ਸਤਪਾਲ ਨਾਲ ਚੰਗੇ ਸਬੰਧ ਸਨ। ਇਸ ਕਾਰਨ ਦੋਵਾਂ ਵਿਚਾਲੇ ਕੋਈ ਪੁਰਾਣੀ ਰੰ-ਜਿ-ਸ਼ ਸੀ।
ਜਦੋਂ 9 ਅਗਸਤ ਦੀ ਰਾਤ ਨੂੰ ਦੋਵੇਂ ਲੁਧਿਆਣੇ ਸਵਾਰੀ ਛੱਡਣ ਲਈ ਆਏ ਤਾਂ ਵਾਪਸ ਆਉਣ ਸਮੇਂ ਦੋਵਾਂ ਵਿਚਾਲੇ ਝ-ਗ-ੜਾ ਹੋ ਗਿਆ। ਰਵੀ ਨੇ ਆਪਣਾ ਬਚਾਅ ਕਰਨ ਲਈ ਟੈਕਸੀ ਰੋਕੀ ਸੀ, ਪਰ ਝ-ਗ-ੜਾ ਇੰਨਾ ਵਧ ਗਿਆ ਕਿ ਸਤਪਾਲ ਨੇ ਉਸ ਨੂੰ ਗੋ-ਲੀ, ਮਾ*ਰ ਦਿੱਤੀ। ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਨੇ ਦੱਸਿਆ ਕਿ ਇਹ ਝ-ਗ-ੜਾ ਕਿਸੇ ਔਰਤ ਨੂੰ ਲੈ ਕੇ ਹੋਇਆ ਸੀ, ਪਰ ਇਸ ਵਿੱਚ ਰਵੀ ਦੀ ਪਤਨੀ ਪਿੰਕੀ ਦੀ ਕੋਈ ਭੂਮਿਕਾ ਨਹੀਂ ਹੈ।
ਪਹਿਲਾਂ ਵੀ ਜੇਲ੍ਹ ਕੱਟ ਚੁੱਕਿਆ ਹੈ ਦੋਸ਼ੀ
ਉਨ੍ਹਾਂ ਨੇ ਦੱਸਿਆ ਕਿ ਵਾਰ-ਦਾਤ ਤੋਂ ਬਾਅਦ ਕਾਰ ਲੈ ਕੇ ਦੋਸ਼ੀ ਪਿੰਜੌਰ ਚਲਿਆ ਗਿਆ ਸੀ। ਇਸ ਤੋਂ ਬਾਅਦ ਡੇਰਾਬੱਸੀ ਵਿਚ ਕਾਰ ਪਾਰਕ ਕੀਤੀ ਅਤੇ ਮੁਜ਼ੱਫਰਨਗਰ ਚਲਿਆ ਗਿਆ। ਦੋਸ਼ੀ ਸਤਪਾਲ ਦਾ ਅਪਰਾ-ਧਿਕ ਰਿਕਾਰਡ ਵੀ ਹੈ। ਦੋਸ਼ੀ ਮੁਜ਼ੱਫਰਨਗਰ ਵਿੱਚ ਦਰਜ ਹੋਏ ਕ-ਤ-ਲ ਕੇਸ ਵਿੱਚ 13 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਫਰਵਰੀ 2024 ਵਿੱਚ ਹੀ ਮੇਰਠ ਜੇਲ੍ਹ ਤੋਂ ਬਾਹਰ ਆਇਆ ਸੀ। ਮੇਰਠ ਵਿਚ ਚੋਰੀ ਅਤੇ ਚੰਡੀਗੜ੍ਹ ਵਿਚ ਝ-ਗ-ੜੇ ਦਾ ਮਾਮਲਾ ਵੀ ਦਰਜ ਹੈ। ਪੁਲਿਸ ਵਲੋਂ ਦੋਸ਼ੀ ਦਾ ਰਿਮਾਂਡ ਲੈ ਕੇ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਭੱਜਣ ਦੀ ਕੋਸ਼ਿਸ਼ ਦੌਰਾਨ ਟੁੱ-ਟੀ ਬਾਂਹ
ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਪੁਲਿਸ ਦੋਸ਼ੀ ਦੀ ਨਿਸ਼ਾਨਦੇਹੀ ਉੱਤੇ ਪਿਸ-ਟਲ ਬਰਾਮਦ ਕਰਨ ਪਹੁੰਚੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਉਹ ਡਿੱਗ ਪਿਆ, ਉਸ ਦੀ ਬਾਂਹ ਟੁੱ-ਟ ਗਈ।