ਪੰਜਾਬ ਸੂਬੇ ਦੇ ਜਿਲ੍ਹਾ ਮੋਗਾ ਅੰਦਰ ਪੈਂਦੇ ਧਰਮਕੋਟ ਦੇ ਇਲਾਕੇ ਵਿੱਚ ਇੱਕ ਹੋਰ ਵਿਆ*ਹੁਤਾ ਵਲੋਂ ਸਹੁਰਿਆਂ ਦੀ ਦਾ-ਜ ਦੀ ਮੰਗ ਤੋਂ ਪ੍ਰੇ-ਸ਼ਾ-ਨ ਹੋ ਕੇ ਆਪਣੀ ਜੀਵਨ ਲੀ*ਲਾ ਸਮਾ*ਪਤ ਕਰਨ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਸਹੁਰੇ ਪਰਿਵਾਰ ਵੱਲੋਂ ਦਾ*ਜ ਲਈ ਲਗਾਤਾਰ ਤੰ-ਗ ਕੀਤਾ ਜਾ ਰਿਹਾ ਸੀ। ਇਸ ਗੱਲ ਤੋਂ ਪ੍ਰੇ-ਸ਼ਾ-ਨ ਹੋਈ ਔਰਤ ਨੇ ਕੋਈ ਜ਼-ਹਿ-ਰੀ-ਲੀ ਚੀਜ਼ ਲੈ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਹਿਚਾਣ ਹੁਸ਼ਿਆਰਪੁਰ ਦੀ ਰਹਿਣ ਵਾਲੀ ਮਮਤਾ ਦੇ ਰੂਪ ਵਜੋਂ ਹੋਈ ਹੈ। ਆਪਣੀ ਧੀ ਦੀ ਮੌ-ਤ ਤੋਂ ਬਾਅਦ ਪਰਿਵਾਰ ਵਾਲੇ ਸਦਮੇ ਵਿਚ ਹਨ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਰਮਕੋਟ ਦੇ ਐਸ. ਐਚ. ਓ. ਇਕਬਾਲ ਹੁਸੈਨ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਰਹਿਣ ਵਾਲੀ ਮਮਤਾ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਧਰਮਕੋਟ ਦੇ ਰਹਿਣ ਵਾਲੇ ਸ਼ੁਭਮ ਦੇ ਨਾਲ ਹੋਇਆ ਸੀ। ਮਮਤਾ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਨੇ ਮਮਤਾ ਨੂੰ ਦਾਜ ਲਈ ਤੰ-ਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਝ-ਗ-ੜਾ ਕਰਨਾ ਸ਼ੁਰੂ ਕਰ ਦਿੱਤਾ। ਹਰ ਰੋਜ਼ ਦੇ ਇਸ ਝ-ਗ-ੜੇ ਤੋਂ ਤੰ-ਗ ਆਈ ਮਮਤਾ ਨੇ ਇਸ ਝ-ਗ-ੜੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਅਤੇ ਆਖਿਰਕਾਰ ਕੋਈ ਜ਼-ਹਿ-ਰੀ-ਲਾ ਪਦਾਰਥ ਲੈ ਕੇ ਖੁ-ਦ-ਕੁ-ਸ਼ੀ ਕਰ ਲਈ।
ਅੱਗੇ ਐਸ. ਐੱਚ. ਓ. ਇਕਬਾਲ ਹੁਸੈਨ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਉੱਤੇ ਪਤੀ ਸ਼ੁਭਮ, ਸਹੁਰਾ ਰਾਜਕੁਮਾਰ, ਜੇਠ ਵਿਸ਼ਾਲ, ਜੇਠਾਣੀ ਸੋਨੀਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਦੋਸ਼ੀ ਸਹੁਰਾ ਪਰਿਵਾਰ ਪੁਲਿਸ ਦੀ ਗ੍ਰਿਫ਼ਤ ਤੋਂ ਫ਼ਰਾਰ ਹਨ, ਪਰ ਛੇਤੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।