ਹਰਿਆਣਾ ਸੂਬੇ ਦੇ ਭਿਵਾਨੀ ਵਿਚ ਪੁਲਿਸ ਨੇ ਇਕ ਵਿਅਕਤੀ ਦੇ ਅੰਨ੍ਹੇ ਕ-ਤ-ਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਹਿਚਾਣ ਨਰੇਸ਼, ਸੁਰੇਸ਼ ਅਤੇ ਸੁਨੀਲ ਵਾਸੀ ਬੀਰਨ ਭਿਵਾਨੀ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ 3 ਨੂੰ ਬਪੋਦਾ ਪਿੰਡ ਤੋਂ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਵਿਚ ਮ੍ਰਿਤਕ ਦੀ ਪਤਨੀ ਅਤੇ ਧੀ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਪੁਲਿਸ ਦੀ ਪੁੱਛ ਗਿੱਛ ਦੌਰਾਨ ਮ੍ਰਿਤਕ ਦੀ ਪਤਨੀ ਨੇ ਖੁਲਾਸਾ ਕੀਤਾ ਕਿ ਜਾਇਦਾਦ ਦੇ ਲਾਲਚ ਵਿਚ ਉਸ ਨੇ ਧੀ ਨਾਲ ਮਿਲ ਕੇ ਆਪਣੇ ਪਤੀ ਦਾ ਕ-ਤ-ਲ ਕੀਤਾ ਹੈ।
ਖੇਤ ਵਿਚ ਜਾਨਵਰਾਂ ਨੂੰ ਰੋਟੀ ਪਾਉਣ ਗਿਆ ਸੀ ਮ੍ਰਿ-ਤ-ਕ
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. -2 ਦੇ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਬੀਰਣ ਪਿੰਡ ਦੀ ਰਹਿਣ ਵਾਲੀ ਬਜ਼ੁਰਗ ਮਹਿਲਾ ਸੁਰਤਾ ਦੇਵੀ ਨੇ ਤੋਸ਼ਾਮ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਬੀਤੀ 4 ਜੂਨ ਨੂੰ ਉਸ ਦਾ ਲੜਕਾ ਮਹਿੰਦਰ ਕੁਮਾਰ ਖੇਤਾਂ ਵਿਚ ਪਸ਼ੂਆਂ ਨੂੰ ਦਾਣਾ ਅਤੇ ਰੋਟੀਆਂ ਖੁਆਉਣ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਮਹਿੰਦਰ ਕੁਮਾਰ ਦੇ ਤਾਏ ਦੇ ਲੜਕੇ ਰਾਮ ਕੁਮਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਮਹਿੰਦਰ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਖੇਤ ਵਿਚ ਭੀੜ ਇਕੱਠੀ ਹੋ ਗਈ ਸੀ। ਉਥੇ ਪੁਲਿਸ ਨੂੰ ਵੀ ਬੁਲਾਇਆ ਗਿਆ। ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮਹਿੰਦਰ ਕੁਮਾਰ ਦਾ ਲੋਹੇ ਦੇ ਪਾਈਪ ਅਤੇ ਰਾ*ਡ ਨਾਲ ਵਾਰ ਕਰਕੇ ਕ-ਤ-ਲ ਕੀਤਾ ਗਿਆ ਸੀ।
ਬੁ-ਰੀ ਤਰ੍ਹਾਂ ਸਿਰ ਉੱਤੇ ਕੀਤੇ ਗਏ ਵਾਰ
ਮਹਿੰਦਰ ਕੁਮਾਰ ਦਾ ਸਿਰ ਵੀ ਫ*ਟ ਗਿਆ ਸੀ। ਦੋਸ਼ੀਆਂ ਨੇ ਉਸ ਦਾ ਸਿਰ ਬੁਰੀ ਤਰ੍ਹਾਂ ਕੁ-ਚ-ਲ ਦਿੱਤਾ ਸੀ। ਉਸ ਦੇ ਕ-ਤ-ਲ ਦੇ ਸ਼ੱ-ਕ ਵਿਚ ਪੁਲਿਸ ਨੇ ਮਹਿੰਦਰ ਕੁਮਾਰ ਦੀ ਪਤਨੀ ਰਾਣੀ ਦੇਵੀ ਅਤੇ ਛੋਟੀ ਧੀ ਮਨੀਸ਼ਾ ਨੂੰ ਆਜ਼ਾਦ ਨਗਰ, ਹਿਸਾਰ ਤੋਂ ਹਿਰਾਸਤ ਵਿਚ ਲੈ ਲਿਆ। ਜਦੋਂ ਪੁਲਿਸ ਨੇ ਉਨ੍ਹਾਂ ਤੋਂ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਨੇ ਕ-ਤ-ਲ ਦਾ ਕਾਰਨ ਦੱਸਿਆ। ਇਸ ਦੌਰਾਨ ਰਾਣੀ ਦੇਵੀ ਨੇ ਦੱਸਿਆ ਕਿ ਉਸ ਦੀ ਆਪਣੇ ਪਤੀ ਨਾਲ ਬਣਦੀ ਨਹੀਂ ਸੀ। ਜਿਸ ਕਾਰਨ ਉਹ ਉਸ ਨੂੰ ਛੱਡ ਕੇ ਪਿੰਡ ਬੇਰੀ ਵਿੱਚ ਆਪਣੀ ਧੀ ਮਨੀਸ਼ਾ ਨਾਲ ਰਹਿੰਦੀ ਸੀ। ਉਹ ਚਾਹੁੰਦੀ ਸੀ ਕਿ ਉਸ ਦਾ ਪਤੀ ਮਹਿੰਦਰ ਕੁਮਾਰ ਆਪਣੀ ਜਾਇਦਾਦ ਉਸ ਦੇ ਨਾਮ ਕਰ ਦੇਵੇ, ਪਰ ਮਹਿੰਦਰ ਅਜਿਹਾ ਕਰਨ ਲਈ ਤਿਆਰ ਨਹੀਂ ਸੀ।
ਅੱਗੇ ਰਾਣੀ ਦੇਵੀ ਨੇ ਦੱਸਿਆ ਕਿ ਮਹਿੰਦਰ ਦੇ ਨਾਮ ਉੱਤੇ 200 ਗਜ਼ ਦਾ ਪਲਾਟ ਸੀ, ਜਿਸ ਨੂੰ ਉਹ ਵੇਚਣਾ ਚਾਹੁੰਦਾ ਸੀ। ਉਹ ਉਸ ਨੂੰ ਪਲਾਟ ਵੇਚਣ ਤੋਂ ਰੋਕ ਰਹੀ ਸੀ। ਇਸ ਲਈ ਉਹ ਚਾਹੁੰਦੀ ਸੀ ਕਿ ਜਾਇਦਾਦ ਉਸ ਦੇ ਨਾਮ ਹੋਵੇ। ਮਹਿੰਦਰ ਕੋਲ ਹੋਰ ਡੇਢ ਏਕੜ ਜ਼ਮੀਨ ਸੀ, ਜਿਸ ਉੱਤੇ ਉਹ ਖੇਤੀਬਾੜੀ ਕਰਦਾ ਸੀ।
ਪਤਨੀ ਅਤੇ ਧੀ ਨੇ ਬਣਾਈ ਕ-ਤ-ਲ ਦੀ ਯੋਜਨਾ
ਇਸ ਤੋਂ ਬਾਅਦ ਮਨੀਸ਼ਾ ਨੇ ਆਪਣੇ ਭਰਾ ਸੁਮਿਤ ਦੇ ਜਾਣਕਾਰ ਤਿੰਨ ਦੋਸ਼ੀ ਨਰੇਸ਼, ਸੁਰੇਸ਼ ਅਤੇ ਸੁਨੀਲ ਨੂੰ ਸਥਿਤੀ ਬਾਰੇ ਦੱਸਿਆ ਅਤੇ ਮਾਂ ਰਾਣੀ ਦੇਵੀ ਦੇ ਨਾਲ ਮਿਲ ਕੇ ਪਿਤਾ ਮਹਿੰਦਰ ਕੁਮਾਰ ਨੂੰ ਰਸਤੇ ਤੋਂ ਹਟਾਉਣ ਦੀ ਯੋ-ਜ-ਨਾ ਬਣਾਈ। ਜਦੋਂ ਮਹਿੰਦਰ ਖੇਤਾਂ ਵਿਚ ਗਿਆ ਤਾਂ ਉਸ ਨੂੰ ਇਕੱਲਾ ਦੇਖ ਕੇ ਦੋਸ਼ੀਆਂ ਨੇ ਉਸ ਦੇ ਸਿਰ ਉੱਤੇ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਤਿੰਨਾਂ ਦੋਸ਼ੀਆਂ ਨੇ ਪੁਲਿਸ ਦੀ ਪੁੱਛ ਗਿੱਛ ਦੌਰਾਨ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਨੇ ਇਹ ਵਾ-ਰ-ਦਾ-ਤ ਰਾਣੀ ਅਤੇ ਮਨੀਸ਼ਾ ਦੇ ਕਹਿਣ ਉੱਤੇ ਕੀਤੀ ਸੀ। ਪੁਲਿਸ ਨੇ ਦੋਸ਼ੀਆਂ ਕੋਲੋਂ ਕ-ਤ-ਲ ਵਿੱਚ ਵਰਤੀ 2 ਪਾਈਪ ਅਤੇ 2 ਮੋਬਾਈਲ ਬਰਾ*ਮਦ ਕੀਤੇ ਹਨ।
ਮ੍ਰਿ-ਤ-ਕ ਦੀ ਮਾਤਾ ਸੁਰਤਾ ਦੇਵੀ ਮੁਤਾਬਕ ਮਹਿੰਦਰ ਦੇ 3 ਜੁਆਕ ਹਨ। ਵੱਡੀ ਧੀ ਸਵਿਤਾ ਦਾ ਵਿਆਹ ਹੋ ਚੁੱਕਿਆ ਹੈ। ਛੋਟੀ ਧੀ ਮਨੀਸ਼ਾ ਆਪਣੀ ਮਾਂ ਨਾਲ ਰਹਿੰਦੀ ਸੀ। ਉਨ੍ਹਾਂ ਦਾ ਇਕ-ਲੌਤਾ ਪੁੱਤਰ ਸੁਮਿਤ ਹਾਲ ਹੀ ਵਿਚ ਫੌਜ ਵਿਚ ਭਰਤੀ ਹੋਇਆ ਹੈ। ਉਕਤ ਦੋਸ਼ੀ ਸੁਮਿਤ ਦੇ ਦੋਸਤ ਹਨ, ਪਰ ਹੁਣ ਤੱਕ ਇਸ ਮਾਮਲੇ ਵਿੱਚ ਸੁਮਿਤ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ।