ਭੈਣ ਤੋਂ ਰੱਖੜੀ ਬੰਨ੍ਹਾਉਣ ਆਏ, ਭਰਾ ਨਾਲ ਵਾਪਰਿਆ ਹਾਦਸਾ, ਮਾਪੇ ਹਸਪਤਾਲ ਲੈਕੇ ਪਹੁੰਚੇ, ਇਲਾਜ ਦੌਰਾਨ ਪੁੱਤਰ ਨੇ ਤੋੜਿਆ ਦ-ਮ

Punjab

ਰੱਖੜੀ ਭੈਣ ਅਤੇ ਭਰਾ ਦਾ ਪਵਿੱਤਰ ਤਿਉਹਾਰ ਹੈ। ਜੋ ਕਿ 19 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਪਰ ਕੀ ਪਤਾ ਸੀ ਕਿ ਰੱਖੜੀ ਤੋਂ ਪਹਿਲਾਂ ਪਹਿਲਾਂ ਦੋ ਭੈਣਾਂ ਦਾ ਭਰਾ ਹਮੇਸ਼ਾ ਲਈ ਵਿਛੜ ਜਾਵੇਗਾ। ਗੁਰਾਇਆ ਦੇ ਪਿੰਡ ਰੁੜਕਾ ਕਲਾਂ ਤੋਂ ਦਰਦ-ਨਾਕ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਗੌਰਵ ਨਾਮ ਦੇ ਨੌਜਵਾਨ ਨਾਲ ਸੜਕ ਹਾਦਸਾ ਵਾਪਰ ਗਿਆ, ਜਿਸ ਦੀ ਹਾਦਸੇ ਦੌਰਾਨ ਮੌ-ਤ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਗੌਰਵ ਰੌਲੀ ਉਮਰ 22 ਸਾਲ ਪੁੱਤਰ ਯੋਗੇਸ਼ ਰੌਲੀ ਦੀ ਹਾਦਸੇ ਕਾਰਨ ਮੌ-ਤ ਹੋ ਗਈ ਹੈ।

ਗੌਰਵ ਦੇ ਪਿਤਾ ਯੋਗੇਸ਼ ਅਤੇ ਉਸ ਦੇ ਭਰਾ ਨੇ ਦੱਸਿਆ ਕਿ ਗੌਰਵ ਨੇ ਹਿਮਾਚਲ ਵਿਚ ਮਾਤਾ ਚਿੰਤਪੁਰਨੀ ਦੇ ਮੇਲੇ ਵਿਚ ਦੁਕਾਨ ਖੋਲ੍ਹੀ ਸੀ ਅਤੇ 3 ਮਹੀਨੇ ਬਾਅਦ ਰੱਖੜੀ ਦੇ ਮੌਕੇ ਉੱਤੇ ਉਹ ਆਪਣੀਆਂ ਦੋ ਭੈਣਾਂ ਤੋਂ ਰੱਖੜੀ ਬੰਨ੍ਹਾਉਣ ਲਈ ਆਪਣੇ ਪਿੰਡ ਰੁੜਕਾ ਕਲਾਂ ਪਰਤਿਆ, ਜਿੱਥੇ ਤੇਜ਼ ਰਫਤਾਰ ਕਾਰਨ ਮੋਟਰਸਾਈਕਲ ਤਿਲਕ ਕੇ ਕੰਧ ਨਾਲ ਜਾ ਕੇ ਟਕਰਾਅ ਗਿਆ। ਇਸ ਦੌਰਾਨ ਗੌਰਵ ਗੰਭੀਰ ਰੂਪ ਵਿਚ ਜਖਮੀਂ ਹੋ ਗਿਆ। ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਐਂਬੂਲੈਂਸ ਵਿਚ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ ਲੈ ਗਏ। ਜਿੱਥੋਂ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਉੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਗੌਰਵ ਅਤੇ ਉਸ ਦੀ ਇਕ ਭੈਣ ਜੁੜਵਾ ਹਨ, ਜਦੋਂ ਕਿ ਇਕ ਛੋਟਾ ਭਰਾ ਅਤੇ ਇਕ ਵੱਡੀ ਭੈਣ ਹੈ, ਜਿਸ ਦੀ ਜੁੜਵਾ ਭੈਣ ਇਕ ਦਿਨ ਪਹਿਲਾਂ ਚਿੰਤਪੁਰਨੀ ਤੋਂ ਵਾਪਸ ਆਉਂਦੇ ਸਮੇਂ ਉਸ ਦੇ ਗੁੱਟ ਉੱਤੇ ਰੱਖੜੀ ਬੰਨ੍ਹ ਕੇ ਆਈ ਸੀ। ਉਸ ਨੇ ਕਿਹਾ ਸੀ ਕਿ ਉਹ ਆਪਣੀ ਦੂਸਰੀ ਭੈਣ ਤੋਂ ਰੱਖੜੀ ਬੰਨ੍ਹਾਉਣ ਲਈ ਪਿੰਡ ਆਵੇਗਾ। ਪਰ ਕੌਣ ਜਾਣਦਾ ਸੀ ਕਿ ਅਜਿਹਾ ਹੋ ਜਾਵੇਗਾ ? ਨੌਜਵਾਨ ਦੀ ਮੌ-ਤ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।

Leave a Reply

Your email address will not be published. Required fields are marked *