ਹਰਿਆਣਾ ਦੇ ਕਰਨਾਲ ਤੋਂ ਰੱਖੜੀ ਤੇ ਦੁਖ-ਦਾਇਕ ਸਮਾਚਾਰ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਕਰਨਾਲ ਵਿੱਚ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਇੱਕ ਔਰਤ ਅਤੇ ਉਸ ਦੇ ਪਤੀ ਦੀ ਇਕ ਦੁਖ-ਦਾਈ ਸੜਕ ਹਾਦਸੇ ਵਿੱਚ ਮੌ-ਤ ਹੋ ਗਈ। ਜਦੋਂ ਦੋਵੇਂ ਮੋਟਰਸਾਈਕਲ ਉੱਤੇ ਜਾ ਰਹੇ ਸਨ, ਤਾਂ ਗਲਤ ਸਾਈਡ ਤੋਂ ਆ ਰਹੀ ਤੇਜ਼ ਸਪੀਡ ਪ੍ਰਾਈਵੇਟ ਬੱਸ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾ*ਰ ਦਿੱਤੀ। ਇਸ ਤੋਂ ਬਾਅਦ ਬੱਸ ਡਰਾਈਵਰ ਦੋਵਾਂ ਨੂੰ ਕਰੀਬ 30 ਮੀਟਰ ਤੱਕ ਖਿੱਚ ਕੇ ਲੈ ਗਿਆ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਦੇਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਪੋਸਟ ਮਾਰਟਮ ਹਾਊਸ ਵਿਚ ਭੇਜ ਦਿੱਤਾ।
ਇਸ ਹਾਦਸੇ ਵਿਚ ਮ੍ਰਿਤਕਾਂ ਦੀ ਪਹਿਚਾਣ ਪਿੰਡ ਬਾਂਸਾ ਦੇ ਰਹਿਣ ਵਾਲੇ ਮੰਗਾ ਸਿੰਘ ਉਮਰ 48 ਸਾਲ ਅਤੇ ਉਸ ਦੀ ਪਤਨੀ ਮਨਜੀਤ ਉਮਰ 45 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਦੇਰ ਰਾਤ ਨੂੰ ਕਰੀਬ ਸਾਢੇ 9 ਵਜੇ ਮੰਗਾ ਸਿੰਘ ਆਪਣੀ ਪਤਨੀ ਨੂੰ ਲੈ ਕੇ ਤਰਾਵੜੀ ਸਥਿਤ ਆਪਣੇ ਸਹੁਰੇ ਘਰ ਜਾ ਰਿਹਾ ਸੀ। ਇੱਥੇ ਪਤਨੀ ਨੇ ਆਪਣੇ ਭਰਾ ਨੂੰ ਰੱਖੜੀ ਬੰਨ੍ਹਣੀ ਸੀ। ਰਿਸ਼ਤੇਦਾਰ ਵਿਸ਼ਾਲ ਸਿੰਘ ਅਤੇ ਔਰਤ ਦੀ ਭਰਜਾਈ ਸਿਮਰਨ ਦੇ ਦੱਸਣ ਅਨੁਸਾਰ ਗਲਤ ਸਾਈਡ ਤੋਂ ਆ ਰਹੀ ਤੇਜ਼ ਸਪੀਡ ਪ੍ਰਾਈਵੇਟ ਬੱਸ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾ-ਰ ਦਿੱਤੀ। ਟੱਕਰ ਤੋਂ ਬਾਅਦ ਵੀ ਡਰਾਈਵਰ ਨੇ ਬੱਸ ਨਹੀਂ ਰੋਕੀ। ਦੋਵਾਂ ਨੂੰ ਘਸੀਟ ਕੇ ਲੈ ਗਏ। ਜਦੋਂ ਸਵਾਰੀਆਂ ਨੇ ਰੌਲਾ ਪਾਇਆ ਤਾਂ ਡਰਾਈਵਰ ਨੇ ਬੱਸ ਰੋਕੀ ਅਤੇ ਫਿਰ ਫਰਾਰ ਗਿਆ।
ਇਸ ਤੋਂ ਬਾਅਦ ਜਦੋਂ ਦੋਵਾਂ ਦੀ ਦੇਖਭਾਲ ਕੀਤੀ ਗਈ ਤਾਂ ਉਹ ਪਹਿਲਾਂ ਹੀ ਪ੍ਰਾ-ਣ ਤਿਆਗ ਚੁੱਕੇ ਸਨ। ਹਾਦਸੇ ਤੋਂ ਬਾਅਦ ਨੇੜੇ ਦੇ ਲੋਕ ਮੌਕੇ ਉੱਤੇ ਇਕੱਠੇ ਹੋ ਗਏ। ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਪੱਥਰਾਂ ਨਾਲ ਬੱਸ ਦੇ ਸ਼ੀਸ਼ੇ ਤੋ-ੜ ਦਿੱਤੇ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਬੱਸ ਡਰਾਈਵਰ ਨ-ਸ਼ੇ ਵਿਚ ਸੀ।