ਪੁੱਤਰ ਅਤੇ ਨੂੰਹ ਦੇ ਤਾਅਨਿਆਂ ਤੋਂ ਤੰ-ਗ ਆਈ, ਮਹਿਲਾ ਨੇ 10 ਦਿਨਾਂ ਦੇ ਇਲਾਜ ਬਾਅਦ ਤਿਆਗੀ ਜਿੰਦਗੀ, ਧੀ ਨੇ ਦਰਜ ਕਰਵਾਈ ਸ਼ਿਕਾਇਤ

Punjab

ਜਿਲ੍ਹਾ ਕਪੂਰਥਲਾ (ਪੰਜਾਬ) ਦੇ ਪਿੰਡ ਨੂਰਪੁਰ ਜਨੂਹਾ ਵਿੱਚ ਇੱਕ ਔਰਤ ਨੇ ਆਪਣੀ ਨੂੰਹ ਅਤੇ ਪੁੱਤਰ ਤੋਂ ਤੰ-ਗ ਹੋ ਕੇ ਫਾ*ਹਾ ਲਾ ਕੇ ਖੁ-ਦ*ਕੁ-ਸ਼ੀ ਕਰ ਲਈ ਹੈ। ਹਸਪਤਾਲ ਵਿਚ ਇਲਾਜ ਦੌਰਾਨ ਔਰਤ ਦੀ ਮੌ-ਤ ਹੋ ਗਈ। ਮ੍ਰਿਤਕ ਔਰਤ ਦੀ ਧੀ ਦੀ ਸ਼ਿਕਾਇਤ ਉੱਤੇ ਥਾਣਾ ਢਿਲਵਾਂ ਵਿਚ ਨੂੰਹ ਅਤੇ ਪੁੱਤਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿ-ਤ-ਕਾ ਦੀ ਪਹਿਚਾਣ ਜਸਵੀਰ ਕੌਰ ਵਾਸੀ ਨੂਰਪੁਰ ਜਨੂਹਾ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸ. ਐਚ. ਓ. ਰਮਨਦੀਪ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ।ਪੁਲਿਸ ਦੇ ਦੱਸਣ ਅਨੁਸਾਰ ਗੁਰਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਪਿੰਡ ਮੱਲੀਆਂ ਨੇ ਦੱਸਿਆ ਕਿ 6 ਅਗਸਤ ਨੂੰ ਉਸ ਦੀ ਮਾਤਾ ਜਸਵੀਰ ਕੌਰ ਨੇ ਫੋਨ ਉੱਤੇ ਦੱਸਿਆ ਕਿ ਉਸ ਦਾ ਪੁੱਤਰ ਰਵੀ ਅਤੇ ਉਸ ਦੀ ਪਤਨੀ ਕਾਜਲ ਉਸ ਨਾਲ ਲ-ੜ-ਦੇ ਹਨ ਅਤੇ ਕੁੱਟ*ਮਾਰ ਕਰਦੇ ਹਨ।

7 ਅਗਸਤ ਨੂੰ ਗੁਰਪ੍ਰੀਤ ਕੌਰ ਆਪਣੀ ਮਾਮੀ ਸੁਨੀਤਾ ਰਾਣੀ ਵਾਸੀ ਰਾਮਗੜ੍ਹ ਅਤੇ ਭੂਆ ਕਿੰਦਰ ਵਾਸੀ ਰਾਮਗੜ੍ਹ ਦੇ ਨਾਲ ਪਿੰਡ ਨੂਰਪੁਰ ਜਨੂਹਾ ਵਿਖੇ ਆਪਣੇ ਭਰਾ ਅਤੇ ਭਰਜਾਈ ਨੂੰ ਸਮਝਾਉਣ ਲਈ ਗਈ ਸੀ। ਜਦੋਂ ਉਹ ਸਾਰਿਆਂ ਨਾਲ ਬੈਠ ਕੇ ਗੱਲਾਂ ਕਰ ਰਹੇ ਸਨ, ਤਾਂ ਘਰ ਵਿਚ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਜ਼ਮੀਨ ਵੇਚ ਕੇ ਪੈਸੇ ਉਸ ਦੇ ਨਾਮ ਉੱਤੇ ਜਮ੍ਹਾ ਕਰਵਾਏ ਸਨ। ਰਵੀ ਅਤੇ ਕਾਜਲ ਉਸ ਪੈਸੇ ਦੀ ਮੰਗ ਨੂੰ ਲੈ ਕੇ ਆਪਣੀ ਮਾਂ ਨਾਲ ਝ-ਗ-ੜਾ ਅਤੇ ਕੁੱਟ*ਮਾਰ ਕਰਦੇ ਸਨ।

ਗੱਲਬਾਤ ਦੌਰਾਨ ਉਸ ਦੀ ਭਰਜਾਈ ਕਾਜਲ ਅਤੇ ਭਰਾ ਨੇ ਮਾਂ ਨੂੰ ਬੁਰੇ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਪ੍ਰੇ-ਸ਼ਾ-ਨ ਹੋ ਕੇ ਉਸ ਦੀ ਮਾਂ ਉੱਠ ਕੇ ਅੰਦਰ ਚਲੀ ਗਈ। ਜਦੋਂ ਉਹ ਕਾਫੀ ਦੇਰ ਤੱਕ ਬਾਹਰ ਨਾ ਆਈ ਤਾਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਮਾਤਾ ਜਸਵੀਰ ਕੌਰ ਨੇ ਚੁੰਨੀ ਸਮੇਤ ਪੱ-ਖੇ ਨਾਲ ਫਾ*ਹਾ ਲਿਆ ਹੋਇਆ ਸੀ। ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਜਿਸ ਦੀ ਇਲਾਜ ਦੌਰਾਨ 18 ਅਗਸਤ ਨੂੰ ਮੌ-ਤ ਹੋ ਗਈ।

ਇਸ ਦੌਰਾਨ ਥਾਣਾ ਢਿਲਵਾਂ ਦੇ ਐਸ. ਐਚ. ਓ. ਰਮਨਦੀਪ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੀ ਲੜਕੀ ਗੁਰਪ੍ਰੀਤ ਕੌਰ ਦੀ ਸ਼ਿਕਾਇਤ ਦੇ ਅਧਾਰ ਉੱਤੇ ਦੋਸ਼ੀ ਰਵੀ ਪੁੱਤਰ ਚਰਨਜੀਤ ਅਤੇ ਕਾਜਲ ਪਤਨੀ ਰਵੀ ਵਾਸੀ ਨੂਰਪੁਰ ਜਨੂਹਾ ਦੇ ਖ਼ਿਲਾਫ਼ ਬਣਦੀ ਧਾਰਾ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ। ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ।

Leave a Reply

Your email address will not be published. Required fields are marked *