ਪੰਜਾਬ ਸੂਬੇ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਅਮਰੀਕਾ ਵਿਚ ਮੌ-ਤ ਹੋ ਗਈ ਹੈ। ਜਿਨ੍ਹਾਂ ਵਿਚ ਇੱਕ ਜਿਲ੍ਹਾ ਕਪੂਰਥਲਾ ਦੀ ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾ ਦਾ ਰਹਿਣ ਵਾਲਾ ਸਾਹਿਲਪ੍ਰੀਤ ਸਿੰਘ ਬਾਜਵਾ ਉਮਰ 21 ਸਾਲ ਹੈ ਅਤੇ ਦੂਜਾ ਨੌਜਵਾਨ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਦੋਵੇਂ ਨੌਜਵਾਨ ਅਮਰੀਕਾ ਦੇ ਫਲੋਰੀਡਾ ਵਿਚ ਪੂਲ ਵਿਚ ਨਹਾਉਣ ਗਏ ਸਨ। ਦੋਵਾਂ ਦੀ ਪਾਣੀ ਵਿੱਚ ਡੁੱ-ਬ-ਣ ਕਾਰਨ ਮੌ-ਤ ਹੋ ਗਈ। ਇਸ ਘ-ਟ-ਨਾ ਦੀ ਸੂਚਨਾ ਪਿੰਡ ਪਹੁੰਚਦੇ ਹੀ ਪਿੰਡ ਮਸੀਤਾ ਵਿੱਚ ਸੋਗ ਦੀ ਲਹਿਰ ਛਾ ਗਿਆ। ਇਸ ਹਾਦਸੇ ਤੋਂ ਬਾਅਦ ਸਾਹਿਲਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਹਨ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਮੁਤਾਬਕ ਸਾਹਿਲਪ੍ਰੀਤ ਸਿੰਘ ਬਾਜਵਾ ਦੇ ਪਿਤਾ ਸੁਰਜੀਤ ਸਿੰਘ ਦੀ ਪਹਿਲਾਂ ਹੀ ਮੌ-ਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਹਿਲਪ੍ਰੀਤ ਸਿੰਘ 5 ਮਹੀਨੇ ਪਹਿਲਾਂ ਹੀ ਚੰਗੇ ਭਵਿੱਖ ਦੀ ਉਮੀਦ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਦੇ ਸ਼ਹਿਰ ਫਲੋਰੀਡਾ ਗਿਆ ਸੀ। ਬੀਤੇ ਦਿਨੀਂ ਸਾਹਿਲਪ੍ਰੀਤ ਸਿੰਘ ਬਾਜਵਾ ਅਤੇ ਉਸ ਦੇ ਦੋਸਤ ਫਲੋਰੀਡਾ ਦੇ ਇੱਕ ਸਵੀਮਿੰਗ ਪੂਲ ਵਿੱਚ ਨਹਾਉਣ ਗਏ ਸਨ। ਇਸ ਦੌਰਾਨ ਉਸ ਦੇ ਦੋਸਤ ਦਾ ਪੈਰ ਤਿਲਕ ਗਿਆ ਅਤੇ ਡੁੱ-ਬ-ਣ ਲੱਗਿਆ, ਇਸ ਦੌਰਾਨ ਜਦੋਂ ਸਾਹਿਲਪ੍ਰੀਤ ਸਿੰਘ ਉਸ ਨੂੰ ਬਚਾਉਣ ਗਿਆ ਤਾਂ ਉਹ ਵੀ ਸਵੀਮਿੰਗ ਪੂਲ ਵਿਚ ਡੁੱ-ਬ ਗਿਆ। ਇਸ ਘ-ਟ-ਨਾ ਵਿੱਚ ਸਾਹਿਲਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਅਮਨਦੀਪ ਸਿੰਘ ਵਾਸੀ ਹੁਸ਼ਿਆਰਪੁਰ ਦੀ ਮੌ-ਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਸਾਹਿਲਪ੍ਰੀਤ ਸਿੰਘ ਦੇ ਪਿਤਾ ਦੀ ਸਾਲ 2017 ਵਿੱਚ ਮੌ-ਤ ਹੋ ਗਈ ਸੀ। ਸਾਹਲਪ੍ਰੀਤ ਸਿੰਘ ਅਮਰੀਕੀ ਸ਼ਹਿਰ ਫਲੋਰੀਡਾ ਵਿੱਚ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਆਪਣੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਸਾਹਿਲਪ੍ਰੀਤ ਸਿੰਘ ਉੱਤੇ ਹੀ ਸੀ। ਪਰਿਵਾਰਕ ਮੈਂਬਰਾਂ ਵਲੋਂ ਭਾਰਤ ਸਰਕਾਰ ਅਤੇ ਸੰਤ ਸੀਚੇਵਾਲ ਤੋਂ ਸਾਹਿਲਪ੍ਰੀਤ ਸਿੰਘ ਦੀ ਦੇਹ ਨੂੰ ਜਲਦੀ ਭਾਰਤ (ਪੰਜਾਬ) ਵਾਪਸ ਲਿਆਉਣ ਦੀ ਮੰਗ ਕੀਤੀ ਗਈ ਹੈ।