ਜਿਲ੍ਹਾ ਪਠਾਨਕੋਟ (ਪੰਜਾਬ) ਵਿਚ ਤਿੰਨ ਦਿਨ ਪਹਿਲਾਂ ਹੋਏ ਬਜ਼ੁਰਗ ਔਰਤ ਦੇ ਕ-ਤ-ਲ ਦੀ ਗੁੱਥੀ ਪੁਲਿਸ ਵਲੋਂ ਸੁਲਝ ਲਈ ਗਈ ਹੈ। ਬਜ਼ੁਰਗ ਮਹਿਲਾ ਦਾ ਦੋ ਨੌਜਵਾਨਾਂ ਵਲੋਂ ਕ-ਤ-ਲ ਕੀਤਾ ਸੀ। ਇਨ੍ਹਾਂ ਵਿੱਚ ਇੱਕ ਬਜ਼ੁਰਗ ਔਰਤ ਦਾ ਸਕਾ ਭਤੀਜਾ ਵੀ ਸ਼ਾਮਲ ਹੈ। ਪੁਲਿਸ ਨੇ ਔਰਤ ਦਾ ਕ-ਤ-ਲ ਕਰਨ ਵਾਲੇ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਹਿਚਾਣ ਰਾਮ ਪ੍ਰਸਾਦ ਉਰਫ਼ ਰਾਮੂ ਵਾਸੀ ਟੀਚਰ ਕਲੋਨੀ ਪਠਾਨਕੋਟ ਅਤੇ ਨਾਨਕ ਦੇਵ ਉਰਫ਼ ਨਾਨਕੂ ਥਾਣਾ ਡਮਟਾਲ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਰੂਪ ਵਜੋਂ ਹੋਈ ਹੈ। ਦੋਸ਼ੀ ਰਾਮ ਪ੍ਰਸਾਦ ਬਜ਼ੁਰਗ ਔਰਤ ਦੇ ਦਿਉਰ ਦਾ ਲੜਕਾ ਹੈ। ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਇਸ ਸਾਰੀ ਘ-ਟ-ਨਾ ਨੂੰ ਅੰਜਾਮ ਦਿੱਤਾ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰ. 2 ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਬਜ਼ੁਰਗ ਔਰਤ ਨੀਲਮ ਵਾਸੀ ਟੀਚਰ ਕਾਲੋਨੀ ਦੇ ਪਤੀ ਜਗਦੀਸ਼ ਰਾਜ ਨੇ ਦੱਸਿਆ ਕਿ ਬੀਤੀ 23 ਅਗਸਤ ਨੂੰ ਕਿਸੇ ਨੇ ਉਸ ਦੀ ਪਤਨੀ ਦਾ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਅਤੇ ਰਾਮ ਪ੍ਰਸਾਦ ਅਤੇ ਨਾਨਕ ਦੇਵ ਨੂੰ ਸ਼ੱ-ਕ ਦੇ ਆਧਾਰ ਉੱਤੇ ਹਿਰਾਸਤ ਵਿਚ ਲੈ ਲਿਆ। ਪੁੱਛ ਗਿੱਛ ਦੌਰਾਨ ਇਨ੍ਹਾਂ ਦੋਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਰਾਮ ਪ੍ਰਸਾਦ ਦੇ ਕਹਿਣ ਉੱਤੇ ਨਾਨਕ ਦੇਵ ਨੇ ਘ-ਟ-ਨਾ ਤੋਂ ਇਕ ਦਿਨ ਪਹਿਲਾਂ ਔਰਤ ਦੇ ਘਰ ਰੈਕੀ ਕੀਤੀ ਸੀ। ਪਰ, ਜਦੋਂ ਉਹ ਵਾਰ*ਦਾਤ ਕਰਨ ਵਿੱਚ ਸਫਲ ਨਹੀਂ ਹੋਇਆ, ਤਾਂ ਉਨ੍ਹਾਂ ਨੇ ਅਗਲੇ ਦਿਨ ਦੁਬਾਰਾ ਯੋਜਨਾ ਬਣਾਈ। ਇਸ ਤੋਂ ਬਾਅਦ ਰਾਮ ਪ੍ਰਸਾਦ ਛੱਤ ਰਾਹੀਂ ਔਰਤ ਦੇ ਘਰ ਵਿਚ ਦਾਖਲ ਹੋਇਆ। ਨਾਨਕ ਦੇਵ ਦਰਵਾਜ਼ੇ ਰਾਹੀਂ ਘਰ ਵਿਚ ਵੜਿਆ। ਬਜ਼ੁਰਗ ਹੋਣ ਕਾਰਨ ਮ੍ਰਿਤਕ ਮਹਿਲਾ ਦੋਸ਼ੀਆਂ ਦਾ ਜ਼ਿਆਦਾ ਵਿਰੋਧ ਨਹੀਂ ਕਰ ਸਕੀ ਅਤੇ ਦੋਸ਼ੀਆਂ ਨੇ ਔਰਤ ਦਾ ਮੂੰ*ਹ ਦਬਾਈ ਰੱਖਿਆ, ਜਿਸ ਕਾਰਨ ਔਰਤ ਦੀ ਮੌ-ਤ ਹੋ ਗਈ।
ਇਸ ਤੋਂ ਬਾਅਦ ਦੋਵੇਂ ਦੋਸ਼ੀ ਘਰ ਵਿਚੋਂ 4.5 ਲੱ-ਖ ਰੁਪਏ ਦੀ ਨਕਦੀ, ਦੋ ਸੋਨੇ ਦੀਆਂ ਚੂੜੀਆਂ ਅਤੇ ਇਕ ਜੋੜੀ ਸੋਨੇ ਦੇ ਟਾਪਸ ਚੋਰੀ ਕਰਨ ਤੋਂ ਬਾਅਦ ਫਰਾਰ ਹੋ ਗਏ। ਰਾਮ ਪ੍ਰਸਾਦ ਨੂੰ ਪਤਾ ਸੀ ਕਿ ਮ੍ਰਿਤਕ ਔਰਤ ਨੇ ਜ਼ਮੀਨ ਵੇਚ ਦਿੱਤੀ ਹੈ ਅਤੇ ਉਸ ਦੇ ਘਰ ਪੈਸੇ ਪਏ ਸਨ। ਇਸ ਲਈ ਰਾਮ ਪ੍ਰਸਾਦ ਕੋਲ ਪੈਸੇ ਨਾ ਹੋਣ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 4 ਲੱ-ਖ 23 ਹਜ਼ਾਰ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਵੀ ਬਰਾ*ਮਦ ਕਰ ਲਏ ਹਨ।