ਹਰਿਆਣਾ ਸੂਬੇ ਦੇ ਗੁੜਗਾਓਂ ਵਿਚ ਨ-ਸ਼ੇ ਲਈ ਆਪਣੇ ਪੁੱਤ ਨੂੰ ਪੈਸੇ ਨਾ ਦੇਣਾ ਉਸ ਦੀ 70 ਸਾਲ ਉਮਰ ਦੀ ਮਾਂ ਨੂੰ ਮਹਿੰਗਾ ਸਾਬਤ ਹੋ ਗਿਆ। ਕਲ-ਯੁਗੀ ਪੁੱਤ ਨੇ ਤਿੱਖੀ ਚੀਜ ਨਾਲ ਆਪਣੀ ਮਾਂ ਦੇ ਗਲ ਉੱਤੇ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਬਿਲਾਸਪੁਰ ਦੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟ ਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਘ-ਟ-ਨਾ ਤੋਂ ਕੁਝ ਦੇਰ ਬਾਅਦ ਹੀ ਕਲ-ਯੁੱਗੀ ਦੋਸ਼ੀ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਮਾਮਲੇ ਬਾਰੇ ਪੁਲਿਸ ਦੇ ਦੱਸਣ ਅਨੁਸਾਰ 25 ਅਗਸਤ ਨੂੰ ਥਾਣਾ ਬਿਲਾਸਪੁਰ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨੂਰਪੁਰ ਵਿੱਚ 70 ਸਾਲ ਉਮਰ ਦੀ ਔਰਤ ਰੋਸ਼ਨੀ ਦੇਵੀ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਸੂਚਨਾ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਕਰਾਈਮ ਟੀਮ ਵਲੋਂ ਘ-ਟ-ਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਗਿਆ। ਮੌਕੇ ਉੱਤੇ ਮਿਲੀ ਰੋਸ਼ਨੀ ਦੇਵੀ ਦੀ ਧੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਭਰਾ ਰਵਿੰਦਰ ਨ-ਸ਼ੇ ਦਾ ਆਦੀ ਹੈ ਅਤੇ ਉਸ ਨੂੰ ਨ-ਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾਇਆ ਗਿਆ ਸੀ। 16 ਅਗਸਤ ਨੂੰ ਉਹ ਉਸ ਨੂੰ ਨ-ਸ਼ਾ ਛੁਡਾਊ ਕੇਂਦਰ ਤੋਂ ਵਾਪਸ ਘਰ ਲੈ ਆਏ ਸੀ। ਇਸ ਤੋਂ ਬਾਅਦ ਵੀ ਰਵਿੰਦਰ ਨੇ ਨ-ਸ਼ਾ ਕਰਨ ਲਈ ਰੋਜ਼ਾਨਾ ਝ-ਗ-ੜਾ ਸ਼ੁਰੂ ਕਰ ਦਿੱਤਾ।
ਮ੍ਰਿ-ਤ-ਕਾ ਦੀ ਧੀ ਨੇ ਦੱਸਿਆ ਕਿ 25 ਅਗਸਤ ਨੂੰ ਵੀ ਰਵਿੰਦਰ ਨੇ ਆਪਣੀ ਮਾਂ ਤੋਂ ਸ਼-ਰਾ-ਬ ਪੀਣ ਲਈ ਪੈਸੇ ਮੰਗੇ, ਪਰ ਮਾਂ ਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੇ ਤੇ-ਜ਼-ਧਾ-ਰ, ਚੀਜ ਨਾਲ ਮਾਂ ਰੋਸ਼ਨੀ ਦੇਵੀ ਦੇ ਗਲ ਉੱਤੇ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਰਵਿੰਦਰ ਨੇ ਆਪਣੀ ਭੈਣ ਨੂੰ ਫੋਨ ਉੱਤੇ ਇਸ ਬਾਰੇ ਜਾਣਕਾਰੀ ਦਿੱਤੀ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਦੋਸ਼ੀ ਰਵਿੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਕੋਲੋਂ ਵਾਰ*ਦਾਤ ਵਿੱਚ ਵਰਤਿਆ ਗਿਆ ਹਥਿ*ਆਰ ਅਤੇ ਵਾਰ*ਦਾਤ ਸਮੇਂ ਪਹਿਨੇ ਕੱਪੜੇ ਬਰਾ-ਮਦ ਕਰ ਲਏ ਗਏ ਹਨ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।