ਜਿਲ੍ਹਾ ਕਰਨਾਲ (ਹਰਿਆਣਾ) ਇੰਦਰੀ ਦੇ ਚੌਗਾਮਾ ਪਿੰਡ ਦੀ ਮਮਤਾ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਮਤਾ 5 ਮਹੀਨੇ ਦੀ ਗਰਭ-ਵਤੀ ਸੀ। ਮਹਿਲਾ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਉੱਤੇ ਕ-ਤ-ਲ ਦਾ ਦੋਸ਼ ਲਾਇਆ ਹੈ। ਇਸ ਘ-ਟ-ਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਵਲੋਂ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਪੇਕੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਉੱਤੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਵਿਚ ਕਰਨਾਲ ਦੇ ਪਿੰਡ ਪਿਓੰਤ ਦੀ ਰਹਿਣ ਵਾਲੀ ਮ੍ਰਿਤਕਾ ਦੀ ਮਾਂ ਰਾਮਰਤੀ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਦੀ ਧੀ ਮਮਤਾ ਦਾ ਵਿਆਹ 2014 ਵਿਚ ਪਿੰਡ ਚੌਗਾਮਾ ਦੇ ਰਹਿਣ ਵਾਲੇ ਰਾਜਕੁਮਾਰ ਉਰਫ ਰਾਜੂ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਮੇਰਾ ਜਵਾਈ ਮੇਰੀ ਧੀ ਦੀ ਕੁੱਟ*ਮਾਰ ਕਰਦਾ ਸੀ। ਮ੍ਰਿਤਕ ਦੀ ਮਾਂ ਨੇ ਕਿਹਾ ਲੜਕੀ ਕਈ ਵਾਰ ਕੁੱਟ*ਮਾਰ ਅਤੇ ਝ-ਗ-ੜੇ ਕਾਰਨ ਘਰ (ਪਿਓੰਤ) ਵੀ ਆ ਜਾਂਦੀ ਸੀ। ਹੁਣ ਵੀ 29 ਅਗਸਤ ਨੂੰ ਉਹ ਆਪਣੇ ਪੇਕੇ ਘਰ ਤੋਂ ਹੀ ਸਹੁਰੇ ਘਰ ਆਈ ਸੀ।
ਮ੍ਰਿ-ਤ-ਕਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਮਮਤਾ ਨੂੰ ਉਸ ਦੀ ਸੱਸ ਸ਼ਾਂਤੀ ਦੇਵੀ, ਨਣਦ ਕ੍ਰਿਸ਼ਨਾ, ਸੰਤੋਸ਼, ਮੁੰਨੀ ਅਤੇ ਜੇਠ ਕ੍ਰਿਸ਼ਨ, ਜਠਾਣੀ ਸਾਰੇ ਉਸ ਨੂੰ ਤੰ-ਗ ਕਰਦੇ ਸਨ। ਬੀਤੇ ਦਿਨੀਂ ਰਾਤ ਨੂੰ ਮੇਰੀ ਧੀ ਨਾਲ ਕੁੱਟ-ਮਾਰ ਕਰ ਕੇ ਉਸ ਦਾ ਕ-ਤ-ਲ ਕਰ ਦਿੱਤਾ ਗਿਆ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਐਫ. ਐਸ. ਐਲ. ਦੀ ਟੀਮ ਨੂੰ ਵੀ ਬੁਲਾਇਆ। ਪੁਲਿਸ ਨੂੰ ਮ੍ਰਿ-ਤ-ਕ ਮਹਿਲਾ ਦੀ ਦੇਹ ਗਲੀ ਵਿਚ ਇਕ ਮੰਜੇ ਉੱਤੇ ਰੱਖੀ ਹੋਈ ਮਿਲੀ।