ਜਿਲ੍ਹਾ ਫਿਰੋਜ਼ਪੁਰ (ਪੰਜਾਬ) ਦੇ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਵਿਚ ਪਿਛਲੇ ਮਹੀਨੇ 2 ਅਗਸਤ ਨੂੰ ਗੈਸ ਲੀਕ ਹੋਣ ਕਾਰਨ ਅੱ-ਗ ਲੱਗ ਜਾਣ ਦੀ ਘ-ਟ-ਨਾ ਵਾਪਰ ਗਈ ਸੀ। ਇਸ ਘ-ਟ-ਨਾ ਦੌਰਾਨ ਸਕੂਲ ਦੇ 5 ਜੁਆਕ ਅਤੇ 2 ਸੇਵਾਦਾਰ ਅੱ-ਗ ਦੀ ਲ-ਪੇ-ਟ ਵਿਚ ਆ ਗਏ ਸਨ। ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹੁਣ ਇਨ੍ਹਾਂ ਵਿੱਚੋਂ ਇੱਕ ਜੁਆਕ (ਵਿਦਿਆਰਥੀ) ਰਾਜਪਾਲ ਉਮਰ ਕਰੀਬ 17 ਸਾਲ ਵਾਸੀ ਪਿੰਡ ਪਿਆਰੇਆਣਾ ਦੀ ਮੌ-ਤ ਹੋ ਗਈ ਹੈ। ਇਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਸਦਮੇ ਵਿਚ ਹੈ।
ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਆਰਥਿਕ ਮਦਦ ਅਤੇ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਮ੍ਰਿਤਕ ਰਾਜਪਾਲ ਦੇ ਦਾਦਾ ਬਖਸ਼ੀਸ਼ ਸਿੰਘ ਵਲੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਤੋਂ ਉਨ੍ਹਾਂ ਨੂੰ 5 ਲੱ-ਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਵਲੋਂ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਜੁਆਕ ਲੰਗਰ ਛੱਕਣ ਲਈ ਗੁਰਦੁਆਰਾ ਸਾਹਿਬ ਆਏ ਸਨ ਅਤੇ ਲੰਗਰ ਛੱਕਣ ਤੋਂ ਬਾਅਦ ਉਹ ਲੰਗਰ ਤਿਆਰ ਕਰਨ ਵਾਲੀ ਥਾਂ ਉੱਤੇ ਸੇਵਾ ਕਰਨ ਲੱਗੇ। ਉਥੇ ਅਚਾ-ਨਕ ਗੈਸ ਸਿਲੰਡਰ ਲੀਕ ਹੋ ਗਿਆ ਇਸ ਦੌਰਾਨ ਪੰਜ ਜੁਆਕ ਅਤੇ ਦੋ ਸੇਵਾਦਾਰ ਗੰਭੀਰ ਰੂਪ ਵਿਚ ਜਖਮੀਂ ਹੋ ਗਏ। ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ।