ਡੇਢ ਕੁ ਮਹੀਨਾ ਪਹਿਲਾਂ, ਬੜੇ ਚਾਅ ਨਾਲ ਪੁੱਤਰ ਨੂੰ ਭੇਜਿਆ ਸੀ ਵਿਦੇਸ਼, ਹੁਣ ਘਰ ਪਹੁੰਚੀ ਦੁ-ਖ-ਦ ਖਬਰ, ਮਾਤਾ-ਪਿਤਾ ਸਦਮੇ ਵਿਚ

Punjab

ਪੰਜਾਬ ਦੇ ਲੋਹੀਆਂ ਇਲਾਕੇ ਨਾਲ ਸਬੰਧਤ ਇੰਗਲੈਂਡ ਤੋਂ ਬਹੁਤ ਹੀ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਇੱਥੋਂ ਦੇ ਨੇੜਲੇ ਪਿੰਡ ਗਿੱਦੜਪਿੰਡੀ ਦੇ ਨੌਜਵਾਨ ਗੁਰਬੰਸਦੀਪ ਸਿੰਘ ਉਮਰ 20 ਸਾਲ ਪੁੱਤਰ ਸੁਖਦੇਵ ਸਿੰਘ ਦੀ ਬੀਤੇ ਦਿਨੀਂ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਆਪਣੇ ਚੰਗੇਰੇ ਭਵਿੱਖ ਅਤੇ ਰੁਜ਼ਗਾਰ ਦੇ ਲਈ ਡੇਢ ਮਹੀਨਾ ਪਹਿਲਾਂ ਹੀ ਇੰਗਲੈਂਡ ਪਹੁੰਚਿਆ ਸੀ। ਇਸ ਮਾਮਲੇ ਬਾਰੇ ਮਿਲੀ ਜਾਣਕਾਰੀ ਮੁਤਾਬਕ ਗੁਰਬੰਸਦੀਪ ਸਿੰਘ ਦੀ ਮੌ-ਤ ਬ੍ਰੇਨ ਹੈਮਰੇਜ ਹੋ ਜਾਣ ਦੇ ਕਾਰਨ ਹੋਈ ਹੈ।

ਜਾਣਕਾਰੀ ਦਿੰਦਿਆਂ ਮ੍ਰਿ-ਤ-ਕ ਨੌਜਵਾਨ ਗੁਰਬੰਸਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ 14 ਜੁਲਾਈ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਇੰਗਲੈਂਡ ਪਹੁੰਚਿਆ ਸੀ। ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਉਹ ਇੰਗਲੈਂਡ ਦੇ ਸ਼ਹਿਰ ਬੇਖਮ ਚਲਿਆ ਗਿਆ। ਇੱਥੇ ਇੱਕ ਹਫ਼ਤਾ ਪਹਿਲਾਂ ਉਸ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ। ਉਸ ਨੂੰ ਇਲਾਜ ਲਈ ਬੇਖਮ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਇਲਾਜ ਦੌਰਾਨ ਗੁਰਬੰਸਦੀਪ ਦੀ ਮੌ-ਤ ਹੋ ਗਈ।

ਗੁਰਬੰਸਦੀਪ ਸਿੰਘ ਦੀ ਅਚਾ-ਨਕ ਮੌ-ਤ ਹੋ ਜਾਣ ਕਾਰਨ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਬੰਸਦੀਪ ਸਿੰਘ ਦੇ ਪਰਿਵਾਰ ਕੋਲ ਥੋੜ੍ਹੀ ਜਿਹੀ ਜ਼ਮੀਨ ਹੈ, ਜਿਸ ਦੇ ਆਧਾਰ ਉੱਤੇ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਹੈ। ਗੁਰਬੰਸਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਅਤੇ ਮਾਤਾ ਨੇ ਆਪਣੇ ਪੁੱਤਰ ਦੀ ਦੇਹ ਨੂੰ ਭਾਰਤ (ਪੰਜਾਬ) ਲਿਆਉਣ ਲਈ ਸੈੰਟਰ ਅਤੇ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *