ਵਟਸਐਪ ਤੇ ਲਾਇਆ ਸਟੇਟਸ: ਸੌਰੀ ਮੇਰੀ ਜਾਨ, ਮੇਰੀ ਲਾਡੋ, ਇਸ ਤੋਂ ਬਾਅਦ ਨੌਜਵਾਨ ਨੇ ਤਿਆਗੀ ਜਿੰਦਗੀ, ਹੁਣੇ ਕਰਵਾਇਆ ਸੀ ਪ੍ਰੇ-ਮ ਵਿਆਹ

Punjab

ਅਬੋਹਰ (ਪੰਜਾਬ) ਵਿਚ ਇਕ ਨੌਜਵਾਨ ਵਲੋਂ ਫਾ-ਹਾ ਲਾ ਕੇ ਕੀਤੀ ਖੁ-ਦ-ਕੁ-ਸ਼ੀ ਕਰਨ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਮੋਹਿਤ ਨਾਮ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੋਹਿਤ ਅਬੋਹਰ ਦੀ ਨਾਨਕ ਨਗਰੀ ਗਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਸ ਨੇ ਉੱਥੇ ਹੀ ਆਪਣੇ ਕਮਰੇ ਵਿੱਚ ਫਾ-ਹਾ ਲਾ ਲਿਆ। ਮੋਹਿਤ ਦੀ ਤਿੰਨ ਮਹੀਨੇ ਪਹਿਲਾਂ ਹੀ ਲ-ਵ ਮੈਰਿਜ ਹੋਇਆ ਸੀ। ਇਸ ਘ-ਟ-ਨਾ ਦੀ ਸੂਚਨਾ ਮਿਲਣ ਉੱਤੇ ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਮੋਹਿਤ ਨੇ ਖੁ-ਦ-ਕੁ-ਸ਼ੀ ਕਰਨ ਤੋਂ ਪਹਿਲਾਂ ਵਟਸਐਪ ਉੱਤੇ ਆਪਣੀ ਪਤਨੀ ਨਾਲ ਇਕ ਤਸਵੀਰ ਸਟੇਟਸ ਦੇ ਤੌਰ ਤੇ ਲਾਈ ਸੀ। ਤਸਵੀਰ ਦੇ ਨਾਲ ਸਟੇਟਸ ਵਿਚ ਮੋਹਿਤ ਨੇ ਲਿਖਿਆ ਕਿ ਸੌਰੀ ਮੇਰੀ ਜਾਨ, ਮੇਰੀ ਲਾਡੋ, ਗੁੱਡ ਬਾਏ! ਮੈਂ ਤੁਹਾਨੂੰ ਪਿਆਰ ਨਹੀਂ ਕਰ ਸਕਿਆ, ਮੈਨੂੰ ਮਾਫ਼ ਕਰਨਾ।

ਦੂਜੇ ਕਿਰਾਏਦਾਰ ਨੇ ਦੇਖਿਆ ਸਟੇਟਸ

ਜਿਸ ਘਰ ਵਿਚ ਮੋਹਿਤ ਰਹਿੰਦਾ ਸੀ ਉਸੇ ਘਰ ਦੀ ਹੇਠਲੀ ਮੰਜ਼ਿਲ ਉੱਤੇ ਰਹਿਣ ਵਾਲੇ ਕਿਰਾਏਦਾਰ ਰਵੀ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਆਪਣਾ ਮੋਬਾਈਲ ਫੋਨ ਚਲਾ ਰਿਹਾ ਸੀ ਤਦੋਂ ਉਸ ਨੇ ਵਟਸਐਪ ਉੱਤੇ ਮੋਹਿਤ ਦਾ ਸਟੇਟਸ ਦੇਖਿਆ, ਜਿਸ ਵਿਚ ਉਸ ਨੇ ਗੁੱਡ ਬਾਏ ਲਿਖਿਆ ਸੀ। ਇਸ ਤੋਂ ਤੁਰੰਤ ਬਾਅਦ ਉਸ ਨੇ ਆਪਣੇ ਭਰਾ ਨੂੰ ਬੁਲਾਇਆ ਅਤੇ ਦੋਵੇਂ ਮਕਾਨ ਮਾਲਕ ਕੋਲ ਚਲੇ ਗਏ। ਉਨ੍ਹਾਂ ਨੇ ਮੋਹਿਤ ਦੇ ਮੋਬਾਈਲ ਉੱਤੇ ਫ਼ੋਨ ਕੀਤਾ, ਪਰ ਉਸ ਨੇ ਫ਼ੋਨ ਨਹੀਂ ਚੁੱਕਿਆ। ਜਦੋਂ ਉਹ ਮਕਾਨ ਮਾਲਕ ਦੇ ਨਾਲ ਮੋਹਿਤ ਦੇ ਕਮਰੇ ਵਿਚ ਪਹੁੰਚੇ ਤਾਂ ਦੇਖਿਆ ਕਿ ਮੋਹਿਤ ਪੱਖੇ ਨਾਲ ਲ-ਟ-ਕ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਮੋਹਿਤ ਦੀ ਪਤਨੀ ਨੂੰ ਨਾਲ ਲੈ ਗਈ ਸੀ ਸੱਸ

ਉਨ੍ਹਾਂ ਨੇ ਦੱਸਿਆ ਕਿ ਮੋਹਿਤ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਲ-ਵ ਮੈਰਿਜ ਕਰਵਾਈ ਸੀ। ਮੋਹਿਤ ਦੀ ਪਤਨੀ ਵੀ ਉਸ ਦੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਮੋਹਿਤ ਦੀ ਸੱਸ ਦੋ-ਤਿੰਨ ਦਿਨ ਪਹਿਲਾਂ ਹੀ ਇੱਥੇ ਆਈ ਸੀ, ਜੋ ਉਸ ਦੀ ਪਤਨੀ ਨੂੰ ਆਪਣੇ ਨਾਲ ਪੇਕੇ ਘਰ ਲੈ ਗਈ। ਪੁਲਿਸ ਨੂੰ ਮੌਕੇ ਤੋਂ ਇੱਕ ਸੁ-ਸਾ-ਈ-ਡ ਨੋਟ ਵੀ ਮਿਲਿਆ ਹੈ। ਪੁਲਿਸ ਵਲੋਂ ਨੋਟ ਨੂੰ ਕਬਜ਼ੇ ਵਿਚ ਲੈ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *