ਕਿਸਾਨੀ ਧਰਨੇ ਉੱਤੇ ਮੌਜੂਦ ਕਿਸਾਨ ਨੇ, ਜਿੰਦਗੀ ਨੂੰ ਆਖੀ ਅਲ-ਵਿਦਾ, ਪਰਿਵਾਰਕ ਮੈਂਬਰਾਂ ਅਤੇ ਸਾਥੀ ਕਿਸਾਨਾਂ ਵਿਚ ਛਾਇਆ ਸੋਗ

Punjab

MSP ਸਮੇਤ ਹੋਰ ਮੰਗਾਂ ਨੂੰ ਲੈ ਕੇ 200 ਤੋਂ ਵੱਧ ਦਿਨਾਂ ਤੋਂ ਕਿਸਾਨਾਂ ਦਾ ਖਨੌਰੀ ਬਾਰਡਰ ਉੱਤੇ ਧਰਨਾ ਚੱਲ ਰਿਹਾ ਹੈ। ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟਦਾ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਵਿਚ ਸ਼ਾਮਲ ਮਾਨਸਾ ਦੇ ਕਿਸਾਨ ਨੇ ਬੁੱਧਵਾਰ ਨੂੰ ਫਾ-ਹਾ, ਲੈ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿ-ਤ-ਕ ਦੀ ਪਹਿਚਾਣ ਗੁਰਮੀਤ ਸਿੰਘ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਦੇ ਪਿੰਡ ਠੂਠਿਆਂਵਾਲੀ ਦਾ ਰਹਿਣ ਵਾਲਾ ਕਿਸਾਨ ਗੁਰਮੀਤ ਸਿੰਘ ਉਮਰ 55 ਸਾਲ ਖਨੌਰੀ ਬਾਰਡਰ ਉੱਤੇ ਕਿਸਾਨਾਂ ਦੇ ਅੰਦੋਲਨ ਵਿਚ ਲੰਮੇ ਸਮੇਂ ਤੋਂ ਸ਼ਾਮਲ ਸੀ।

ਕਿਸਾਨ ਗੁਰਮੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਮੈਂਬਰ ਸੀ। ਗੁਰਮੀਤ ਸਿੰਘ ਕਿਸਾਨ ਮੋਰਚੇ ਵਿੱਚ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਉਹ ਹੋਰ ਕਿਸਾਨਾਂ ਦੇ ਨਾਲ ਪਿੰਡ ਮੱਲਣ ਬਲਾਕ ਦੋਦਾ ਮੁਕਤਸਰ ਸਾਹਿਬ ਵੱਲੋਂ ਲਗਾਏ ਗਏ ਟੈਂਟ ਵਿੱਚ ਰਹਿ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸਵੇਰੇ ਕਰੀਬ 9:40 ਵਜੇ ਜਦੋਂ ਕੋਈ ਵੀ ਕਿਸਾਨ ਟੈਂਟ ਵਿੱਚ ਮੌਜੂਦ ਨਹੀਂ ਸੀ ਤਾਂ ਉਸ ਨੇ ਟੈਂਟ ਦੇ ਅੰਦਰ ਹੀ ਫਾ-ਹਾ ਲੈ ਲਿਆ ਅਤੇ ਆਪਣੀ ਜਿੰਦਗੀ ਸਮਾ*ਪਤ ਕਰ ਕਰ ਲਈ। ਜਦੋਂ ਹੋਰ ਕਿਸਾਨ ਟੈਂਟ ਦੇ ਅੰਦਰ ਪੁੱਜੇ ਤਾਂ ਉਨ੍ਹਾਂ ਨੇ ਦੇਖਿਆ ਕਿ ਗੁਰਮੀਤ ਸਿੰਘ ਫਾ-ਹੇ ਤੇ ਲ-ਟ-ਕ ਰਿਹਾ ਸੀ।

ਇਸ ਤੋਂ ਬਾਅਦ ਇਸ ਘ-ਟ-ਨਾ ਦੀ ਸੂਚਨਾ ਕਿਸਾਨ ਆਗੂਆਂ ਨੂੰ ਦਿੱਤੀ ਗਈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਬਲਦੇਵ ਸਿੰਘ ਸੰਧੋਆ ਨੇ ਦੱਸਿਆ ਕਿ ਕਿਸਾਨ ਗੁਰਮੀਤ ਸਿੰਘ ਇਸ ਮੋਰਚੇ ਨੂੰ ਜਿੱਤਣ ਲਈ ਇੰਨਾ ਉਤਸ਼ਾਹਿਤ ਸੀ ਕਿ ਉਹ ਆਪਣੇ ਲੜਕੇ ਦੇ ਵਿਆਹ ਵਿੱਚ ਵੀ ਨਹੀਂ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਦੀ ਬੇਰੁੱਖੀ ਨੂੰ ਲੈ ਕੇ ਕਾਫੀ ਚਿੰਤਤ ਰਹਿਣ ਲੱਗਿਆ ਸੀ।

Leave a Reply

Your email address will not be published. Required fields are marked *