ਪੰਜਾਬ ਸੂਬੇ ਦੇ ਜਿਲ੍ਹਾ ਬਰਨਾਲਾ ਵਿਚ ਫਲਾਂ ਦੇ ਪੈਸੇ ਮੰਗਣ ਉੱਤੇ ਗ੍ਰਾਹਕਾਂ ਵਲੋਂ ਗੁੱਸੇ ਵਿਚ ਆ ਕੇ ਚਾ-ਕੂ ਨਾਲ ਵਾਰ ਕਰ ਕੇ ਇਕ ਫਲ ਵੇਚਣ ਵਾਲੇ ਨੌਜਵਾਨ ਦਾ ਕ-ਤ-ਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫਲ ਵੇਚਣ ਵਾਲੇ ਨੌਜਵਾਨ ਨੇ ਗਾਹਕ ਤੋਂ ਫਲਾਂ ਦੇ ਪੈਸੇ ਮੰਗੇ। ਇਸ ਉੱਤੇ ਗਾਹਕਾਂ ਨੇ ਦੁਕਾਨਦਾਰ ਨਾਲ ਝ-ਗ-ੜਾ ਕੀਤਾ ਅਤੇ ਉਸ ਦਾ ਕਿ-ਰ-ਚ ਨਾਲ ਵਾਰ ਕਰ ਕੇ ਕ-ਤ-ਲ ਕਰ ਦਿੱਤਾ। ਇਸ ਵਾਰ*ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਬਰਨਾਲਾ ਦੇ ਤਪਾ ਵਿਚ ਵਾਪਰੀ ਹੈ। ਇੱਥੇ ਜਦੋਂ ਦੁਕਾਨਦਾਰ ਨੇ ਵੇਚੇ ਗਏ ਫਲਾਂ ਦੇ ਗਾਹਕ ਤੋਂ ਪੈਸੇ ਮੰਗੇ ਤਾਂ ਦੋ ਨੌਜਵਾਨਾਂ ਨੇ ਉਸ ਨਾਲ ਝ-ਗ-ੜਾ ਕਰ ਕੇ ਫਲ ਵੇਚਣ ਵਾਲੇ ਦਾ ਕ-ਤ-ਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਅਮਨਦੀਪ ਸਿੰਘ ਦੇ ਰੂਪ ਵਜੋਂ ਹੋਈ ਹੈ। ਅਮਨਦੀਪ ਸਿੰਘ ਆਪਣੇ ਭਰਾ ਨਾਲ ਤਪਾ ਦੇ ਤਾਜੋਕੇ ਕੈਂਚੀਆਂ ਵਿੱਚ ਫਲ ਵੇਚਣ ਦੀ ਰੇਹੜੀ ਲਾਉਂਦਾ ਸੀ। ਜਿੱਥੇ ਕੁਝ ਅਣ-ਪਛਾਤੇ ਵਿਅਕਤੀ ਫਲ ਲੈਣ ਲਈ ਉਸ ਕੋਲ ਆਏ ਅਤੇ ਜਦੋਂ ਉਨ੍ਹਾਂ ਨੇ ਫਲਾਂ ਦੇ ਪੈਸੇ ਮੰਗੇ ਤਾਂ ਉਨ੍ਹਾਂ ਅਮਨਦੀਪ ਸਿੰਘ ਅਤੇ ਉਸ ਦੇ ਭਰਾ ਉੱਤੇ ਕਿ-ਰ-ਚ ਨਾਲ ਹ-ਮ-ਲਾ ਕਰ ਦਿੱਤਾ। ਇਸ ਦੌਰਾਨ ਦੋਸ਼ੀ ਅਮਨਦੀਪ ਸਿੰਘ ਅਤੇ ਗਗਨਦੀਪ ਸਿੰਘ ਨੂੰ ਜ਼ਖ਼ਮੀ ਕਰ ਕੇ ਭੱਜ ਗਏ। ਇਹ ਘਟਨਾ ਮੰਗਲਵਾਰ ਦੇਰ ਸ਼ਾਮ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸਵੇਰੇ ਨੌਜਵਾਨ ਦੀ ਮੌ-ਤ ਹੋ ਗਈ।
ਅਮਨਦੀਪ ਸਿੰਘ ਦੀ ਮੌ-ਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਕਿ ਉਸ ਦੇ ਕਾ-ਤ-ਲਾਂ ਨੂੰ ਜਲਦੀ ਫੜ ਕੇ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਦੌਰਾਨ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਤਪਾ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਦੋਸ਼ੀਆਂ ਨੇ ਗਗਨਦੀਪ ਸਿੰਘ ਅਤੇ ਉਸ ਦੇ ਭਰਾ ਅਮਨਦੀਪ ਸਿੰਘ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਇਸ ਝ-ਗ-ੜੇ ਦੌਰਾਨ ਦੋਹਾਂ ਨੂੰ ਬਚਾ ਰਿਹਾ ਬਾਣੀਆਂ ਰਾਮ ਵੀ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਮੋਗਾ ਦੇ ਵਸਨੀਕ ਹਨ, ਜਿਨ੍ਹਾਂ ਖਿਲਾਫ ਪੁਲਿਸ ਨੇ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।