ਨੈਸ਼ਨਲ ਡੈਸਕ:- ਰਾਜਸਥਾਨ ਵਿਚ ਜੈਪੁਰ ਦੇ ਖੋਹ ਨਾਗੋਰੀਆਨ ਥਾਣੇ ਦੇ ਏਰੀਏ ਤੋਂ ਇਕ ਦਰਦ-ਨਾਕ ਸਮਾਚਾਰ ਸਾਹਮਣੇ ਆਇਆ ਹੈ। ਨੂਰ ਨਗਰ ਲੁਨੀਆਵਾਸ ਵਿਚ ਬੁੱਧਵਾਰ ਨੂੰ ਲਾ-ਪ-ਤਾ ਹੋਏ ਪੰਜ ਸਾਲ ਉਮਰ ਦੇ ਅਲਫੇਜ ਦੀ ਦੇਹ ਕਰੀਬ 27 ਘੰਟੇ ਬਾਅਦ ਵੀਰਵਾਰ ਨੂੰ ਇਕ ਬੰਦ ਕਾਰ ਵਿਚੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਫਸਣ ਕਾਰਨ ਜੁਆਕ ਦੀ ਮੌ-ਤ ਹੋ ਗਈ।
ਘਟਨਾ ਦਾ ਵੇਰਵਾ:- ਜਾਣਕਾਰੀ ਅਨੁਸਾਰ ਅਲਫੇਜ਼ ਬੁੱਧਵਾਰ ਸਵੇਰ ਤੋਂ ਲਾਪਤਾ ਸੀ, ਜਿਸ ਬਾਰੇ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਵੀਰਵਾਰ ਨੂੰ ਤਲਾਸ਼ ਦੌਰਾਨ ਅਲਫੇਜ਼ ਦਾ ਭਰਾ ਕੈਫ 200 ਮੀਟਰ ਦੂਰ ਖੜ੍ਹੀ ਇਕ ਕਾਰ ਕੋਲ ਪਹੁੰਚਿਆ, ਜਿੱਥੇ ਉਸ ਨੇ ਕਾਰ ਵਿਚ ਪੀਲੇ ਰੰਗ ਦੀ ਕਮੀਜ਼ ਦੇਖ ਕੇ ਰੌਲਾ ਪਾ ਕੇ ਆਪਣੇ ਭਰਾ ਦੀ ਪਹਿਚਾਣ ਕੀਤੀ, ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਕਾਰ ਦਾ ਲੌਕ ਤੋੜ ਕੇ ਦੇਹ ਨੂੰ ਬਾਹਰ ਕੱਢਿਆ।
ਪੁਲਸ ਵੱਲੋਂ ਕੀਤੀ ਮੁੱਢਲੀ ਜਾਂਚ ਮੁਤਾਬਕ ਅਲਫੇਜ਼ ਖੇਡਦਾ ਹੋਇਆ ਕਾਰ ਕੋਲ ਪਹੁੰਚ ਗਿਆ ਸੀ। ਕਾਰ ਦੇ ਦੋਵੇਂ ਗੇਟਾਂ ਦੇ ਲੌਕ ਖਰਾਬ ਸਨ ਅਤੇ ਕੰਮ ਨਹੀਂ ਕਰ ਰਹੇ ਸਨ, ਜਿਸ ਕਾਰਨ ਉਹ ਕਾਰ ਦੇ ਅੰਦਰ ਫਸ ਗਿਆ । ਕਾਰ ਵਿਚ ਲੋੜੀਂਦੀ ਆਕਸੀਜਨ ਦੀ ਘਾਟ ਕਾਰਨ ਉਸ ਦੀ ਮੌ-ਤ ਹੋ ਗਈ। ਪੁਲਿਸ ਨੇ ਆਸਪਾਸ ਦੇ CCTV ਫੁਟੇਜ ਦੀ ਜਾਂਚ ਕੀਤੀ, ਜਿਸ ਵਿਚ ਅਲਫੇਜ 11:57 ਵਜੇ ਤੱਕ ਖੇਡਦਾ ਦੇਖਿਆ ਗਿਆ। ਇਸ ਤੋਂ ਬਾਅਦ ਉਸ ਨੂੰ ਕਾਰ ਵੱਲ ਜਾਂਦਾ ਦੇਖਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਅਲਫੇਜ ਦਾ ਪਿਤਾ ਪੰਜ ਸਾਲ ਪਹਿਲਾਂ ਆਪਣੇ ਪਿੰਡ ਫਰੂਖਾਬਾਦ (ਉੱਤਰ ਪ੍ਰਦੇਸ਼) ਚਲਿਆ ਗਿਆ ਸੀ। ਜਿਸ ਤੋਂ ਬਾਅਦ ਉਸ ਦੀ ਮਾਂ ਰੇਸ਼ਮਾ ਮਿਹਨਤ ਮਜਦੂਰੀ ਕਰਕੇ ਆਪਣੇ ਜੁਆਕਾਂ ਦੀ ਦੇਖਭਾਲ ਕਰ ਰਹੀ ਸੀ। ਅਲਫੇਜ਼ ਦੀ ਮੌ-ਤ ਤੋਂ ਬਾਅਦ ਹੁਣ ਪਰਿਵਾਰ ਵਿਚ ਉਸ ਦਾ ਵੱਡਾ ਭਰਾ ਕੈਫ ਅਤੇ ਭੈਣ ਰੋਸ਼ਨੀ ਰਹਿ ਗਏ ਹਨ, ਇਸ ਦਰਦ-ਨਾਕ ਘਟਨਾ ਨੇ ਪੂਰੇ ਇਲਾਕੇ ਵਿਚ ਸੋਗ ਪਸਾਰ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।