ਸ੍ਰੀ ਕੀਰਤਪੁਰ ਸਾਹਿਬ (ਪੰਜਾਬ) ਦੇ ਨੌਜਵਾਨ ਨਾਲ ਵਿਦੇਸ਼ ਵਿਚ ਦੁਖ-ਦਾਈ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਉਰਫ਼ ਪੋਪਾ ਉਮ 31 ਸਾਲ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਜਿਊਵਾਲ ਦੀ ਯੂਰਪ ਦੇ ਸ਼ਹਿਰ ਗ੍ਰੀਸ ਵਿਖੇ ਇਕ ਹਾਦਸੇ ਦੌਰਾਨ ਜ਼ਖ਼ਮੀ ਹੋਣ ਤੋਂ ਬਾਅਦ ਹਸਪਤਾਲ ਵਿਚ ਇਲਾਜ ਦੌਰਾਨ ਮੌ-ਤ ਹੋ ਗਈ। ਦਵਿੰਦਰ ਸਿੰਘ ਦੀ ਮ੍ਰਿਤਕ ਦੇਹ ਬੀਤੇ ਦਿਨ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪਹੁੰਚੀ, ਜਿੱਥੋਂ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਦੇਹ ਨੂੰ ਸ੍ਰੀ ਕੀਰਤਪੁਰ ਸਾਹਿਬ ਲੈ ਕੇ ਆਏ ਅਤੇ ਅੰਤਿਮ ਸੰਸਕਾਰ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਉਰਫ਼ ਪੋਪਾ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਯੂਰਪ ਦੇਸ ਗ੍ਰੀਸ ਵਿੱਚ ਇੱਕ ਨਿੱਜੀ ਫਾਰਮ ਹਾਊਸ ਵਿੱਚ ਖੇਤੀ ਦਾ ਕੰਮ ਕਰਦਾ ਸੀ। 2 ਅਕਤੂਬਰ ਨੂੰ ਕੰਮ ਕਰਦੇ ਸਮੇਂ ਟ੍ਰੈਕਟਰ ਦੀ ਲਪੇਟ ਵਿਚ ਆਉਣ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ ਅਤੇ ਇਲਾਜ ਦੌਰਾਨ 8 ਅਕਤੂਬਰ ਨੂੰ ਉਸ ਦੀ ਮੌ-ਤ ਹੋ ਗਈ।
ਇਸ ਤੋਂ ਬਾਅਦ ਉਸ ਦੀ ਦੇਹ ਨੂੰ ਗ੍ਰੀਸ ਤੋਂ ਭਾਰਤ (ਪੰਜਾਬ) ਭੇਜਿਆ ਗਿਆ। ਜੋ ਸ਼ਨੀਵਾਰ ਨੂੰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪਹੁੰਚੀ। ਜਿੱਥੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਵਿੰਦਰ ਸਿੰਘ ਉਰਫ਼ ਪੋਪਾ ਦੀ ਮ੍ਰਿਤਕ ਦੇਹ ਨੂੰ ਸ੍ਰੀ ਕੀਰਤਪੁਰ ਸਾਹਿਬ ਦੇ ਪਿੰਡ ਜਿਊਵਾਲ ਸਥਿਤ ਉਸ ਦੇ ਗ੍ਰਹਿ ਵਿਖੇ ਲਿਆਂਦਾ ਅਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਨੇੜੇ ਸਥਿਤ ਸ਼ਮਸ਼ਾਨ ਘਾਟ ਵਿਖੇ ਧਾਰਮਿਕ ਰੀਤੀ-ਰਿਵਾਜਾਂ ਨਾਲ ਉਸ ਦਾ ਸਸਕਾਰ ਕਰ ਦਿੱਤਾ।