ਉਤਰ ਪ੍ਰਦੇਸ਼ (UP) ਦੇ ਸੰਭਲ ਜ਼ਿਲੇ ਵਿਚ ਇਕ ਨੌਜਵਾਨ ਨੇ ਚਰਿੱਤਰ ਤੇ ਸ਼ੱ-ਕ ਹੋਣ ਕਾਰਨ ਆਪਣੀ ਪਤਨੀ ਦਾ ਗਲ ਉੱਤੇ ਵਾਰ ਕਰਕੇ ਕ-ਤ-ਲ ਕਰ ਦਿੱਤਾ ਹੈ। ਇਸ ਤੋਂ ਬਾਅਦ ਉਹ ਆਤਮ-ਸਮਰਪਣ ਕਰਨ ਲਈ ਥਾਣੇ ਗਿਆ ਅਤੇ ਪੁਲਿਸ ਨੂੰ ਕਿਹਾ ਕਿ ਮੈਂ ਆਪਣੀ ਪਤਨੀ ਦਾ ਕ-ਤ-ਲ ਕੀਤਾ ਹੈ, ਮੈਨੂੰ ਗ੍ਰਿਫਤਾਰ ਕਰ ਲਓ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰਾ ਮਾਮਲਾ ਜ਼ਿਲ੍ਹੇ ਦੇ ਹਜ਼ਰਤ ਨਗਰ ਗੜ੍ਹੀ ਥਾਣਾ ਖੇਤਰ ਵਿਚ ਪੈਂਦੇ ਪਿੰਡ ਸਿਰਸੀ ਦਾ ਹੈ। ਇਥੋਂ ਦੇ ਰਹਿਣ ਵਾਲੇ ਸੋਨੂੰ ਦਾ ਵਿਆਹ ਰਾਖੀ ਨਾਲ ਹੋਇਆ ਸੀ। ਉਨ੍ਹਾਂ ਦੇ ਤਿੰਨ ਪੁੱਤਰ ਹਨ। ਦੋਵਾਂ ਦਾ ਪਰਿਵਾਰਕ ਕਲੇਸ਼ ਪਤਨੀ ਦੀ ਮੌ-ਤ ਦਾ ਕਾਰਨ ਬਣ ਗਿਆ ਹੈ।
ਸੋਨੂੰ ਨੇ ਚਾ-ਕੂ ਨਾਲ ਆਪਣੀ ਪਤਨੀ ਰਾਖੀ ਦੇ ਗਲ ਉੱਤੇ ਵਾਰ ਕਰਕੇ ਕ-ਤ-ਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕ-ਤ-ਲ ਕਰਨ ਤੋਂ ਬਾਅਦ ਸੋਨੂੰ ਆਪਣੇ ਤਿੰਨਾਂ ਪੁੱਤਰਾਂ ਨਾਲ ਪੁਲਿਸ ਚੌਕੀ ਸਿਰਸੀ ਪਹੁੰਚ ਗਿਆ ਅਤੇ ਕਿਹਾ ਕਿ ਮੈਨੂੰ ਗ੍ਰਿਫਤਾਰ ਕਰ ਲਓ, ਮੈਂ ਆਪਣੀ ਪਤਨੀ ਦਾ ਕ-ਤ-ਲ ਕਰਕੇ ਆਇਆ ਹਾਂ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਏ. ਐਸ. ਪੀ., ਸੀ. ਓ.ਅਤੇ ਇੰਚਾਰਜ ਇੰਸਪੈਕਟਰ ਪੁਲਿਸ ਫੋਰਸ ਸਮੇਤ ਮੌਕੇ ਉਤੇ ਪਹੁੰਚੇ ਅਤੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ।
ਜੁਆਕਾਂ ਦੇ ਸਾਹਮਣੇ ਕੀਤਾ ਪਤਨੀ ਦਾ ਕ-ਤ-ਲ
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਦੋਸ਼ੀ ਨੇ ਆਪਣੇ ਜੁਆਕਾਂ ਦੇ ਸਾਹਮਣੇ ਇਹ ਵਾਰ*ਦਾਤ ਕੀਤੀ ਹੈ। ਇਸ ਘਟਨਾ ਦੇ ਬਾਅਦ ਤੋਂ ਉਸ ਦੇ ਜੁਆਕ ਸਦਮੇ ਵਿੱਚ ਹਨ ਅਤੇ ਰੋ ਰਹੇ ਹਨ। ਦੋਸ਼ੀ ਪਤੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਦੀ ਪਤਨੀ ਕਿਸੇ ਹੋਰ ਨਾਲ ਗੱਲ ਕਰਦੀ ਸੀ। ਉਸ ਨੂੰ ਆਪਣੀ ਪਤਨੀ ਦੇ ਚਰਿੱਤਰ ਉੱਤੇ ਸ਼ੱ-ਕ ਸੀ। ਉਸ ਨੂੰ ਸ਼ੱ-ਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਹੈ। ਇਸੇ ਕਾਰਨ ਉਸ ਨੇ ਆਪਣੀ ਪਤਨੀ ਦਾ ਕ-ਤ-ਲ ਕਰ ਦਿੱਤਾ। ਦੋਸ਼ੀ ਨੇ ਖੁਦ ਥਾਣੇ ਪਹੁੰਚ ਕੇ ਆਤਮ-ਸਮਰਪਣ ਕਰ ਦਿੱਤਾ ਹੈ।