ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਕਸਬਾ ਗੜ੍ਹਦੀਵਾਲਾ ਨੇੜੇ ਪੈਂਦੇ ਪਿੰਡ ਢੱਫਰ ਦੇ ਜੰਮਪਲ ਗੁਰਦੀਪ ਸਿੰਘ ਉਰਫ਼ ਭੁੱਲਾ ਉਮਰ 44 ਸਾਲ ਪੁੱਤਰ ਸਵਰਗੀ ਬਲਦੇਵ ਸਿੰਘ ਦੀ ਬੀਤੇ ਦਿਨੀਂ ਕੁਵੈਤ ਵਿਚ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋਣ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦੀਪ ਸਿੰਘ ਆਪਣੇ ਚੰਗੇ ਭਵਿੱਖ ਅਤੇ ਰੁਜ਼ਗਾਰ ਲਈ ਵਿਦੇਸ਼ ਗਿਆ ਸੀ। ਉਕਤ ਵਿਅਕਤੀ ਦੀ ਮੌ-ਤ ਦੀ ਸੂਚਨਾ ਪਿੰਡ ਪਹੁੰਚਣ ਤੋਂ ਬਾਅਦ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਉਰਫ਼ ਭੁੱਲਾ ਕਰੀਬ 3 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਅਤੇ ਰੁਜ਼ਗਾਰ ਦੀ ਭਾਲ ਵਿੱਚ ਕੁਵੈਤ ਗਿਆ ਸੀ। ਕੱਲ੍ਹ ਵਿਦੇਸ਼ ਤੋਂ ਫ਼ੋਨ ਆਉਣ ਤੇ ਪਤਾ ਲੱਗਿਆ ਕਿ ਗੁਰਦੀਪ ਸਿੰਘ ਉਰਫ਼ ਭੁੱਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ-ਤ ਹੋ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਗੁਰਦੀਪ ਸਿੰਘ ਦੋ ਭੈਣਾਂ ਦਾ ਇਕ-ਲੌਤਾ ਭਰਾ ਸੀ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਤਾ, ਪਤਨੀ ਅਤੇ ਦੋ ਛੋਟੇ ਜੁਆਕਾਂ ਨੂੰ ਛੱਡ ਗਿਆ ਹੈ। ਜਿਨ੍ਹਾਂ ਵਿਚ 10 ਸਾਲ ਦੀ ਬੇਟੀ ਅਤੇ 8 ਸਾਲ ਉਮਰ ਦਾ ਬੇਟਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਦੇਹ ਵਿਦੇਸ਼ ਤੋਂ ਜਲਦੀ ਹੀ ਪਿੰਡ ਪਹੁੰਚ ਰਹੀ ਹੈ। ਇਸ ਮੌਕੇ ਸਰਪੰਚ ਸਤਨਾਮ ਸਿੰਘ, ਸਮੂਹ ਪੰਚ ਅਤੇ ਇਲਾਕੇ ਦੇ ਰਹਿਣ ਵਾਲੇ ਹੋਰ ਲੋਕ ਹਾਜ਼ਰ ਸਨ।