ਜਿਲ੍ਹਾ ਕਰਨਾਲ (ਹਰਿਆਣਾ) ਦੇ ਜੁੰਡਲਾ ਗੇਟ ਨੇੜੇ ਹੋਏ ਇਕ ਝ-ਗ-ੜੇ ਵਿੱਚ ਇੱਕ ਨੌਜਵਾਨ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਚਾਰ ਦੋਸਤ ਇਕੱਠੇ ਬੈਠ ਕੇ ਸ਼-ਰਾ-ਬ ਪੀ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਆਪਸ ਵਿੱਚ ਬਹਿਸ ਹੋ ਗਈ। ਇਸ ਬਹਿਸ ਨੇ ਝ-ਗ-ੜੇ ਦਾ ਰੂਪ ਧਾਰ ਲਿਆ। ਇਸ ਦੌਰਾਨ ਦੋਸ਼ੀਆਂ ਨੇ ਦੋ ਨੌਜਵਾਨਾਂ ਉੱਤੇ ਚਾ-ਕੂ ਨਾਲ ਵਾਰ ਕਰ ਦਿੱਤਾ। ਇਨ੍ਹਾਂ ਵਿਚੋਂ ਇਕ ਰਵੀ ਉਮਰ 30 ਸਾਲ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਕ-ਤ-ਲ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।
ਘਰ ਵਿਚ ਬੈਠੇ ਪੀ ਰਹੇ ਸਨ ਸ਼-ਰਾ-ਬ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਖਮੀਂ ਨੌਜਵਾਨ ਦੀਪਕ ਨੇ ਦੱਸਿਆ ਕਿ ਕੋਟ ਮੁਹੱਲੇ ਵਿਚ ਅਸੀਂ ਚਾਰ ਲੋਕ ਸ਼-ਰਾ-ਬ ਪੀ ਰਹੇ ਸੀ। ਰਾਤ ਕਰੀਬ 1:30-2:30 ਵਜੇ ਅਸੀਂ ਕੁਝ ਸਮਾਨ ਲੈਣ ਲਈ ਘਰੋਂ ਗਏ। ਇਸ ਦੌਰਾਨ ਬਹਿਸ ਸ਼ੁਰੂ ਹੋ ਗਈ। ਇਹ ਤਕਰਾਰ ਝ-ੜ-ਪ ਵਿਚ ਬਦਲ ਗਈ, ਦੋਸ਼ੀ ਨੇ ਆਪਣੇ ਚਾ-ਕੂ ਨਾਲ ਰਵੀ ਉੱਤੇ ਵਾਰ ਕਰ ਦਿੱਤਾ। ਜਦੋਂ ਅਸੀਂ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੇਰੇ ਵੱਲ ਵੀ ਵਾਰ ਕਰ ਦਿੱਤਾ। ਮੇਰੇ ਪੇਟ ਵਿੱਚ ਥੋੜਾ ਜਿਹਾ ਚਾ-ਕੂ ਲੱਗ ਗਿਆ। ਰਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਰਵੀ ਵੀ ਉਥੋਂ ਤੁਰ ਪਿਆ, ਪਰ 10 ਕਦਮ ਦੂਰ ਜਾ ਕੇ ਉਹ ਹੇਠਾਂ ਡਿੱਗ ਗਿਆ ਅਤੇ ਬੇਹੋਸ਼ ਹੋ ਗਿਆ।
ਜਖਮੀਂ ਰਵੀ ਨੂੰ ਤੁਰੰਤ ਕਲਪਨਾ ਚਾਵਲਾ ਮੈਡੀਕਲ ਕਾਲਜ ਕਰਨਾਲ ਲਿਆਂਦਾ ਗਿਆ। ਜਿੱਥੇ ਰਾਤ ਨੂੰ ਇਲਾਜ ਦੌਰਾਨ ਰਵੀ ਦੀ ਮੌ-ਤ ਹੋ ਗਈ। ਦੀਪਕ ਨੇ ਦੱਸਿਆ ਕਿ ਰਵੀ ਪ੍ਰਾਈਵੇਟ ਨੌਕਰੀ ਕਰਦਾ ਸੀ। ਰਵੀ ਆਪਣੇ ਪਿੱਛੇ ਮਾਤਾ-ਪਿਤਾ ਅਤੇ ਦੋ ਜੁਆਕ ਛੱਡ ਗਿਆ ਹੈ। ਜਿਨ੍ਹਾਂ ਵਿੱਚ ਉਸ ਦੀ ਇੱਕ ਧੀ ਅਤੇ ਇੱਕ ਪੁੱਤਰ ਹੈ।