ਸਹੁਰੇ ਪਰਿਵਾਰ ਤੋਂ ਤੰ-ਗ ਹੋਈ ਧੀ ਨੇ, ਮਾਪਿਆਂ ਨੂੰ ਪੇਕੀਂ ਲਿਜਾਣ ਲਈ ਕੀਤਾ ਫੋਨ, ਜਦੋਂ ਮਾਪੇ ਪਹੁੰਚੇ ਤਾਂ ਮਿਲੀ ਦੇ-ਹ, ਜਾਂਂਚ ਜਾਰੀ

Punjab

ਉੱਤਰ ਪ੍ਰਦੇਸ਼ (UP) ਦੇ ਮੇਰਠ ਵਿੱਚ ਇੱਕ ਵਿਆਹੁਤਾ ਔਰਤ ਦੀ ਸ਼ੱ-ਕੀ ਹਾਲ ਵਿੱਚ ਹੋਈ ਮੌ-ਤ ਨੇ ਹੜ-ਕੰਪ ਮਚਾ ਦਿੱਤਾ ਹੈ। ਔਰਤ ਦੀ ਦੇਹ ਘਰ ਦੇ ਕਮਰੇ ਵਿਚ ਲਟ-ਕਦੀ ਮਿਲੀ ਹੈ। ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਉੱਤੇ ਕ-ਤ-ਲ ਦਾ ਦੋਸ਼ ਲਗਾਇਆ ਹੈ। ਇਸ ਘਟਨਾ ਤੋਂ ਬਾਅਦ ਮ੍ਰਿਤਕਾ ਦਾ ਸਹੁਰਾ ਪਰਿਵਾਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਇਸ ਮਾਮਲੇ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਿਸ ਨੇ ਮ੍ਰਿਤਕ ਮਹਿਲਾ ਦੀ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿਲਖੁਆ ਦੇ ਰਹਿਣ ਵਾਲੇ ਮੈਨੂਦੀਨ ਦੀ ਪੁੱਤਰੀ ਸਨਾ ਦਾ ਵਿਆਹ ਸਾਲ 2019 ਵਿੱਚ ਮੇਰਠ ਦੇ ਥਾਣਾ ਕੋਤਵਾਲੀ ਖੇਤਰ ਦੇ ਰਹਿਣ ਵਾਲੇ ਆਰਿਫ ਨਾਲ ਹੋਇਆ ਸੀ। ਮ੍ਰਿਤਕ ਮਹਿਲਾ ਸਨਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਵਿਆਹ ਦੇ ਬਾਅਦ ਤੋਂ ਹੀ ਉਸ ਦੇ ਸਹੁਰੇ ਪਰਿਵਾਰ ਵਾਲੇ ਦਾਜ ਨਾ ਲਿਆਉਣ ਦਾ ਤਾਅਨਾ ਮਾਰਦੇ ਹੋਏ ਸਨਾ ਦੀ ਕੁੱਟ-ਮਾਰ ਕਰਦੇ ਸਨ। ਜਿਸ ਕਾਰਨ ਪਹਿਲਾਂ ਵੀ ਦੋਵਾਂ ਪਰਿਵਾਰਾਂ ਵਿੱਚ ਝ-ਗ-ੜਾ ਹੋਇਆ ਸੀ ਅਤੇ ਫਿਰ ਪੰਚਾਇਤ ਵਿੱਚ ਦੋਵਾਂ ਪਰਿਵਾਰਾਂ ਵਿੱਚ ਸਮਝੌਤਾ ਹੋ ਗਿਆ ਸੀ ਅਤੇ ਆਰਿਫ਼ ਮ੍ਰਿਤਕ ਮਹਿਲਾ ਨੂੰ ਆਪਣੇ ਨਾਲ ਲੈ ਗਿਆ ਸੀ।

ਮ੍ਰਿ-ਤ-ਕ ਮਹਿਲਾ ਦੇ ਪੇਕੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਨਾ ਦੇ ਦੋ ਪੁੱਤਰ ਹਨ, ਪਰ ਇਸ ਦੇ ਬਾਵਜੂਦ ਉਸ ਦਾ ਪਤੀ ਉਸ ਦੀ ਕੁੱਟ-ਮਾਰ ਕਰਦਾ ਸੀ। ਮ੍ਰਿਤਕ ਵਿਆ-ਹੁਤਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਮ੍ਰਿਤਕ ਮਹਿਲਾ ਸਨਾ ਦਾ ਫੋਨ ਆਇਆ ਸੀ, ਜਿਸ ਉੱਤੇ ਉਸ ਨੇ ਆਪਣੇ ਸਹੁਰੇ ਪਰਿਵਾਰ ਤੋਂ ਆਪਣੀ ਜਾ-ਨ ਨੂੰ ਖਤਰਾ ਕਹਿੰਦੇ ਹੋਏ ਉਥੋਂ ਲੈ ਜਾਣ ਲਈ ਕਿਹਾ ਸੀ।

ਜਦੋਂ ਪਰਿਵਾਰਕ ਮੈਂਬਰ ਆਪਣੀ ਧੀ ਨੂੰ ਲੈਣ ਉਸ ਦੇ ਸਹੁਰੇ ਘਰ ਪਹੁੰਚੇ ਤਾਂ ਉਨ੍ਹਾਂ ਦੀ ਲੜਕੀ ਦੀ ਮੌ-ਤ ਹੋ ਚੁੱਕੀ ਸੀ। ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰਿਆਂ ਵੱਲੋਂ ਉਸ ਦਾ ਕ-ਤ-ਲ ਕਰ ਕੇ ਉਸ ਨੂੰ ਫਾ-ਹੇ ਤੇ ਲਟ-ਕਾਇਆ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਮਹਿਲਾ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਭੇਜ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *