ਗੜ੍ਹਦੀਵਾਲਾ (ਪੰਜਾਬ) ਤੋਂ ਚਾਰ ਭੈਣਾਂ ਦੇ ਇਕ-ਲੌਤੇ ਭਰਾ ਦੀ ਇਕ ਸੜਕ ਹਾਦਸੇ ਵਿਚ ਦਰਦ*ਨਾਕ ਮੌ-ਤ ਹੋ ਜਾਣ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਹੁਸ਼ਿਆਰਪੁਰ ਤੋਂ ਟਾਂਡਾ ਬਾਈਪਾਸ ਉੱਤੇ ਇਕ ਤੇਜ਼ ਸਪੀਡ ਵਾਹਨ ਅਤੇ ਟੈਂਪੂ ਵਿਚਾਲੇ ਜਬਰ*ਦਸਤ ਹਾਦਸਾ ਵਾਪਰ ਗਿਆ, ਇਸ ਹਾਦਸੇ ਵਿਚ ਅਮਰੀਕ ਸਿੰਘ ਪੁੱਤਰ ਕਾਮਰੇਡ ਚਰਨ ਸਿੰਘ ਵਾਸੀ ਹੰਸ ਨਗਰ ਗੜ੍ਹਦੀਵਾਲਾ ਦੀ ਦੁਖ-ਦਾਈ ਮੌ-ਤ ਹੋ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਅਮਰੀਕ ਸਿੰਘ ਆਪਣੇ ਪਰਿਵਾਰ ਦਾ ਇਕ-ਲੌਤਾ ਪੁੱਤਰ ਸੀ ਅਤੇ 4 ਭੈਣਾਂ ਦਾ ਇਕੱਲਾ ਹੀ ਭਰਾ ਸੀ। ਉਹ ਆਪਣੇ ਪਿੱਛੇ ਬਜ਼ੁਰਗ ਪਿਤਾ, ਪਤਨੀ ਅਤੇ ਨਿੱਕੀ ਉਮਰ ਦੀ ਧੀ ਨੂੰ ਛੱਡ ਗਿਆ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਗੜ੍ਹਦੀਵਾਲਾ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਮ੍ਰਿਤਕ ਅਮਰੀਕ ਸਿੰਘ ਦਾ ਮੰਡੀ ਰੋਡ ਉੱਤੇ ਸਥਿਤ ਸ਼ਮਸ਼ਾਨ-ਘਾਟ ਵਿਖੇ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ ਹੰਝੂ ਭਰੀਆਂ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।