ਜਿਲ੍ਹਾ ਕਪੂਰਥਲਾ ਦੇ ਸਰਕੂਲਰ ਰੋਡ ਉੱਤੇ ਬਣੇ ਇਕ ਘਰ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਫਾ-ਹਾ, ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਪਤਨੀ ਅਤੇ ਸੱਸ ਤੋਂ ਪ੍ਰੇ-ਸ਼ਾ-ਨ ਹੋ ਕੇ ਉਕਤ ਵਿਅਕਤੀ ਨੇ ਇਹ ਕਦਮ ਚੁੱਕਿਆ ਹੈ। ਮ੍ਰਿਤਕ ਦੀ ਪਹਿਚਾਣ ਕਰਨ ਜਾਖੂ ਉਮਰ 28 ਸਾਲ ਦੇ ਰੂਪ ਵਜੋਂ ਹੋਈ ਹੈ। ਥਾਣਾ ਸਿਟੀ-2 ਦੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਿਟੀ ਪੁਲਿਸ ਸਟੇਸ਼ਨ ਦੇ ਐਸ. ਐਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰਨ ਜਾਖੂ ਦੇ ਪਿਤਾ ਨੰਦਲਾਲ ਦੀ ਸ਼ਿਕਾਇਤ ਉੱਤੇ ਮ੍ਰਿਤਕ ਦੀ ਪਤਨੀ ਪੂਜਾ ਰਾਣੀ ਅਤੇ ਸੱਸ ਜਸਵੀਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਵੇਂ ਘਰ ਤੋਂ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਇਸ ਮਾਮਲੇ ਵਿਚ ਪ੍ਰੀਤ ਨਗਰ ਕਪੂਰਥਲਾ ਦੇ ਰਹਿਣ ਵਾਲੇ ਨੰਦਲਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਦੋ ਲੜਕੇ ਹਨ। ਵੱਡੇ ਲੜਕੇ ਕਰਨ ਦਾ ਵਿਆਹ ਕਰੀਬ ਚਾਰ ਵਾਰ ਪਹਿਲਾਂ ਪਿੰਡ ਭੁਲਾਣਾ ਦੀ ਪੂਜਾ ਰਾਣੀ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਪਤੀ-ਪਤਨੀ ਸਰਕੂਲਰ ਰੋਡ ਉੱਤੇ ਹਾਊਸਫੈੱਡ ਅਪਾਰਟਮੈਂਟ ਵਿਚ ਕਿਰਾਏ ਦੇ ਫਲੈਟ ਵਿਚ ਰਹਿ ਰਹੇ ਸਨ। ਨੰਦਲਾਲ ਨੇ ਦੱਸਿਆ ਕਿ ਜਦੋਂ ਵੀ ਉਸ ਦਾ ਲੜਕਾ ਕਰਨ ਉਸ ਨੂੰ ਮਿਲਦਾ ਸੀ ਤਾਂ ਉਹ ਕਹਿੰਦਾ ਸੀ ਕਿ ਉਸ ਦੀ ਪਤਨੀ ਪੂਜਾ ਅਤੇ ਸੱਸ ਜਸਵੀਰ ਕੌਰ ਉਸ ਨੂੰ ਬਹੁਤ ਤੰ-ਗ ਕਰਦੀਆਂ ਹਨ। ਦੋਵੇਂ ਉਸ ਨਾਲ ਕੁੱਟ-ਮਾਰ ਵੀ ਕਰਦੀਆਂ ਹਨ।
ਪਿਤਾ ਨੇ ਦੱਸਿਆ ਕਿ 13 ਨਵੰਬਰ ਦੀ ਰਾਤ ਨੂੰ ਕਰਨ ਨੇ ਫੋਨ ਕਰਕੇ ਦੱਸਿਆ ਕਿ ਪੂਜਾ ਅਤੇ ਉਸ ਦੀ ਮਾਂ ਉਸ ਨੂੰ ਬਹੁਤ ਪ੍ਰੇ-ਸ਼ਾ-ਨ ਕਰ ਰਹੀਆਂ ਸਨ। ਕਰਨ ਬਹੁਤ ਘਬਰਾਇਆ ਹੋਇਆ ਸੀ। ਫਿਰ ਕੁਝ ਦੇਰ ਬਾਅਦ ਉਸ ਦੀ ਨੂੰਹ ਪੂਜਾ ਨੇ ਫੋਨ ਕਰਕੇ ਦੱਸਿਆ ਕਿ ਕਰਨ ਨੇ ਕਮਰੇ ਵਿਚ ਪੱਖੇ ਨਾਲ ਚੁੰਨੀ ਬੰ-ਨ੍ਹ ਕੇ ਫਾ-ਹਾ, ਲਾ ਲਿਆ ਹੈ। ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਕਰਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਥਾਣਾ ਸਿਟੀ ਦੇ ਐਸ. ਐਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਉੱਤੇ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਪਿਤਾ ਨੰਦਲਾਲ ਦੇ ਬਿਆਨਾਂ ਦੇ ਆਧਾਰ ਉੱਤੇ ਦੋ ਦੋਸ਼ੀਆਂ ਪੂਜਾ ਅਤੇ ਜਸਵੀਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਵਾਂ ਔਰਤਾਂ ਦੀ ਗ੍ਰਿਫ਼ਤਾਰੀ ਲਈ ਛਾਪੇ-ਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੂਜਾ ਦਾ ਪਹਿਲਾਂ ਵੀ ਦੋ ਵਾਰ ਵਿਆਹ ਹੋ ਚੁੱਕਿਆ ਹੈ। ਹੁਣ ਕਰਨ ਨਾਲ ਉਸ ਨੇ ਤੀਜਾ ਵਿਆਹ ਕਰਵਾਇਆ ਸੀ।