ਪੰਜਾਬ ਦੇ ਉੜਮੁੜ ਟਾਂਡਾ ਨਾਲ ਸਬੰਧਤ ਨੌਜਵਾਨ ਬਾਰੇ ਦੁਬੱਈ ਤੋਂ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੁਬਈ ਵਿਚ ਉੜਮੁੜ ਟਾਂਡਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਭੇਤ-ਭਰੇ ਹਾਲ ਵਿੱਚ ਮੌ-ਤ ਹੋ ਗਈ, ਜਿਸ ਦਾ ਮ੍ਰਿਤਕ ਸਰੀਰ ਸੜਕ ਕਿਨਾਰੇ ਪਿਆ ਮਿਲਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਮਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਦੇ ਰੂਪ ਵਜੋਂ ਹੋਈ ਹੈ। ਮ੍ਰਿ-ਤ-ਕ ਰਮਨ ਕੁਮਾਰ ਕਰੀਬ ਪਿਛਲੇ 5 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਦੇ ਲਈ ਦੁਬੱਈ ਗਿਆ ਸੀ।
ਨੌਜਵਾਨ 9 ਦਿਨਾਂ ਤੱਕ ਰਿਹਾ ਲਾਪਤਾ
ਦੱਸਿਆ ਜਾ ਰਿਹਾ ਹੈ ਕਿ ਰਮਨ ਕੁਮਾਰ ਕੁਝ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਵਾਪਸ ਦੁਬੱਈ ਚਲਿਆ ਗਿਆ ਸੀ। ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿ-ਤ-ਕ ਨੌਜਵਾਨ ਰਮਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸੂਚਨਾ ਬੀਤੇ ਦਿਨੀਂ ਉਥੇ ਮੌਜੂਦ ਇਕ ਪੰਜਾਬੀ ਨੌਜਵਾਨ ਤੋਂ ਮਿਲੀ ਸੀ, ਮਿਲੀ ਜਾਣਕਾਰੀ ਅਨੁਸਾਰ ਰਮਨ 21 ਅਕਤੂਬਰ ਨੂੰ ਆਪਣੇ ਕੁਆਰਟਰ ਤੋਂ ਸੈਰ ਕਰਨ ਲਈ ਗਿਆ ਸੀ ਅਤੇ ਬਾਅਦ ਵਿਚ 9 ਦਿਨ ਤੱਕ ਲਾਪਤਾ ਰਿਹਾ।
ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ
ਇਸ ਤੋਂ ਬਾਅਦ ਵਿੱਚ ਉਸ ਦੀ ਦੇਹ ਸੜਕ ਕਿਨਾਰੇ ਪਈ ਮਿਲੀ। ਇਸ ਦੌਰਾਨ ਗਰੀਬੀ ਵਿੱਚ ਜੀਵਨ ਬਤੀਤ ਕਰ ਰਹੇ ਮ੍ਰਿ-ਤ-ਕ ਰਮਨ ਕੁਮਾਰ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਆਪਣੇ ਪੁੱਤਰ ਦੀ ਦੇਹ ਭਾਰਤ (ਪੰਜਾਬ) ਲਿਆਉਣ ਵਿੱਚ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਮਨ ਅਜੇ ਅਣਵਿਆਹਿਆ ਸੀ।