ਪੰਜਾਬ ਦੇ ਜਿਲ੍ਹਾ ਪਟਿਆਲਾ ਵਿਚ ਨੌਜਵਾਨ ਨੇ ਪਤਨੀ ਨੂੰ ਨਹਿਰ ਵਿਚ ਸੁੱਟ ਦਿੱਤਾ। ਦੋ ਸਾਲ ਪਹਿਲਾਂ ਲੜਕੀ ਦਾ ਦੋਸ਼ੀ ਨਾਲ ਪ੍ਰੇਮ ਵਿਆਹ ਹੋਇਆ ਸੀ। ਪੁਲੀਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਮਗਰੋਂ ਲਾਸ਼ ਖਨੌਰੀ ਤੋਂ ਬਰਾਮਦ ਕਰ ਲਈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਅਰਬਨ ਅਸਟੇਟ ਦੇ ਅਧੀਨ ਆਉਂਦੀ ਵਿਰਕ ਕਲੋਨੀ ਦੀ ਰਹਿਣ ਵਾਲੀ ਇੱਕ ਨੌਜਵਾਨ ਔਰਤ ਨੂੰ ਉਸ ਦੇ ਪਤੀ ਨੇ ਨਹਿਰ ਵਿੱਚ ਸੁੱਟ ਦਿੱਤਾ। ਰੰਜਨਾ ਨਾਂ ਦੀ ਇਸ ਲੜਕੀ ਦਾ ਦੋ ਸਾਲ ਪਹਿਲਾਂ ਦੋਸ਼ੀ ਸੰਜੂ ਨਾਲ ਪ੍ਰੇਮ ਵਿਆਹ ਹੋਇਆ ਸੀ। 10 ਜੂਨ ਨੂੰ ਜਦੋਂ ਦੋਸ਼ੀ ਨੇ ਰੰਜਨਾ ਦੀ ਮਾਂ ਨੂੰ ਫੋਨ ਕਰਕੇ ਪੁੱਛਿਆ ਕਿ ਉਸ ਦੀ ਲੜਕੀ ਕਿਤੇ ਘਰ ਆਈ ਹੈ। ਇਸ ਤੋਂ ਬਾਅਦ ਪਰਿਵਾਰ ਨੂੰ ਸ਼ੱਕ ਹੋਇਆ। ਪੁੱਛਗਿੱਛ ਕਰਨ ਤੇ ਦੋਸ਼ੀ ਨੇ ਦੱਸਿਆ ਕਿ ਉਹ ਦਰਗਾਹ ਤੇ ਮੱਥਾ ਟੇਕਣ ਗਿਆ ਸੀ ਜਿਸ ਕਾਰਨ ਗੁੱਸੇ ਵਿਚ ਆ ਕੇ ਰੰਜਨਾ ਚਲੀ ਗਈ।
ਜਦੋਂ ਇਸ ਤੇ ਲੜਕੀ ਦੇ ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਥਾਣੇ ਵਿਚ ਸ਼ਿਕਾਇਤ ਕੀਤੀ। ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਤੋਂ ਬਾਅਦ ਲਾਸ਼ ਨੂੰ ਖਨੌਰੀ ਤੋਂ ਬਰਾਮਦ ਕੀਤਾ ਗਿਆ। 13 ਜੂਨ ਨੂੰ ਪਰਿਵਾਰ ਲਾਸ਼ ਲੈਣ ਲਈ ਖਨੌਰੀ ਲਈ ਰਵਾਨਾ ਹੋਇਆ। ਇਸ ਮਾਮਲੇ ਵਿੱਚ ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਮ੍ਰਿਤਕ ਦੀ ਮਾਤਾ ਫੁਲਾ ਦੇਵੀ ਵਾਸੀ ਵਿਰਕ ਕਲੋਨੀ ਦੀ ਸ਼ਿਕਾਇਤ ਉਤੇ ਦੋਸ਼ੀ ਸੰਜੂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਹੈ ਸਾਰਾ ਮਾਮਲਾ ਹੈ
ਫੁਲਾ ਦੇਵੀ ਅਨੁਸਾਰ ਉਸ ਦੀ ਲੜਕੀ ਨੇ ਦੋ ਸਾਲ ਪਹਿਲਾਂ ਦੋਸ਼ੀ ਸੰਜੂ ਨਾਲ ਲਵ ਮੈਰਿਜ ਕਰਾਈ ਸੀ। 9 ਜੂਨ ਨੂੰ ਤੜਕੇ 2 ਵਜੇ ਰੰਜਨਾ ਅਤੇ ਉਸ ਦਾ ਪਤੀ ਸੰਜੂ ਇਹ ਕਹਿ ਕੇ ਫੂਲਾ ਦੇਵੀ ਦੇ ਘਰ ਆਏ ਕਿ ਉਨ੍ਹਾਂ ਨੂੰ ਹਰਦੁਆਰ ਤੋਂ ਵਾਪਸ ਆਉਂਦੇ ਸਮੇਂ ਦੇਰੀ ਹੋ ਗਈ ਹੈ। ਅਜਿਹੇ ਵਿਚ ਮਕਾਨ ਮਾਲਕ ਨੂੰ ਰਾਤ ਨੂੰ ਉਠਾਉਣਾ ਠੀਕ ਨਹੀਂ ਹੋਵੇਗਾ। ਇਸ ਲਈ ਪਤੀ-ਪਤਨੀ ਉਨ੍ਹਾਂ ਦੇ ਘਰ ਹੀ ਰਹੇ। ਵੀਰਵਾਰ ਹੋਣ ਕਾਰਨ ਸਵੇਰੇ ਇਹ ਲੋਕ ਦਰਗਾਹ ਤੇ ਜਾਣ ਦੀ ਗੱਲ ਕਹਿ ਕੇ ਚਲੇ ਗਏ। ਸੈਂਟਰਲ ਜੇਲ੍ਹ ਰੋਡ ਤੇ ਸਥਿਤ ਦਰਗਾਹ ਤੇ ਜਾਣ ਦੀ ਗੱਲ ਕਹਿ ਕੇ ਸੰਜੂ ਨੇ ਆਪਣੀ ਪਤਨੀ ਨੂੰ ਅਬਲੋਵਾਲ ਭਾਖੜਾ ਨਹਿਰ ਵਿਚ ਲਿਜਾ ਕੇ ਨਹਿਰ ਵਿਚ ਸੁੱਟ ਦਿੱਤਾ ਅਤੇ ਵਾਪਸ ਆਉਣ ਤੇ ਥਾਣਾ ਤ੍ਰਿਪੜੀ ਵਿਚ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਮੁਲਜ਼ਮ ਨੇ ਫੂਲਾ ਦੇਵੀ ਨੂੰ ਫੋਨ ਕਰਕੇ ਕਿਹਾ ਕਿ ਰੰਜਨਾ ਆਪਣੇ ਪੇਕੇ ਘਰ ਨਹੀਂ ਆਈ ਕਿਉਂਕਿ ਉਹ ਦਰਗਾਹ ਤੇ ਝਗੜਾ ਕਰਕੇ ਚਲੀ ਗਈ ਹੈ। ਸ਼ੱਕ ਹੋਣ ਤੇ ਫੂਲਾ ਦੇਵੀ ਨੇ ਪੁਲਸ ਨੂੰ ਦੱਸਿਆ ਕਿ ਸੰਜੂ ਉਸ ਦੀ ਬੇਟੀ ਰੰਜਨਾ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ, ਇਸ ਲਈ ਉਨ੍ਹਾਂ ਨੂੰ ਡਰ ਸੀ ਕਿ ਬੇਟੀ ਦਾ ਕਤਲ ਕੀਤਾ ਗਿਆ ਹੈ।
ਗੱਲਬਾਤ ਦੌਰਾਨ ਦੋਸ਼ੀ ਨੇ ਕਤਲ ਦਾ ਇਰਾਦਾ ਦੱਸਿਆ ਸੀ
ਫੁਲਾ ਦੇਵੀ ਅਨੁਸਾਰ ਉਸ ਦਾ ਜਵਾਈ ਅਕਸਰ ਸ਼ਰਾਬ ਪੀ ਕੇ ਉਸ ਦੀ ਧੀ ਦੀ ਕੁੱਟਮਾਰ ਕਰਦਾ ਸੀ। ਪਰਿਵਾਰਕ ਝਗੜੇ ਬਾਰੇ ਸੋਚ ਕੇ ਉਹ ਚੁੱਪ ਕਰ ਜਾਂਦੀ ਸੀ। ਹਰਿਦੁਆਰ ਤੋਂ ਪਰਤਣ ਤੋਂ ਬਾਅਦ ਸੰਜੂ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਉਹ ਕਤਲ ਦੇ ਇਰਾਦੇ ਨਾਲ ਹਰਦੁਆਰ ਗਿਆ ਸੀ ਪਰ ਯੋਜਨਾ ਸਫਲ ਨਹੀਂ ਹੋ ਸਕੀ। ਪਤੀ ਦੇ ਮੂੰਹੋਂ ਇਹ ਗੱਲ ਸੁਣ ਕੇ ਰੰਜਨਾ ਨੇ ਆਪਣੀ ਮਾਂ ਫੂਲਾ ਦੇਵੀ ਨੂੰ ਦੱਸਿਆ ਤਾਂ ਉਸ ਨੇ ਸੰਜੂ ਨੂੰ ਪੁੱਛਿਆ। ਸੰਜੂ ਨੇ ਇਸ ਨੂੰ ਮਜ਼ਾਕ ਕਹਿ ਕੇ ਟਾਲ ਦਿੱਤਾ ਸੀ।