ਆਰਥਿਕ ਤੰਗੀ ਕਾਰਨ ਪੂਰੇ ਪਰਿਵਾਰ ਨੇ ਚੱਕਿਆ ਖੌਫਨਾਕ ਕਦਮ, ਨਹਿਰ ਨੇੜਿਓਂ ਸੁਸਾਈਡ ਨੋਟ ਮਿਲਿਆ ਦੱਸਿਆ ਇਹ ਕਾਰਨ

Punjab

ਪੰਜਾਬ ਦੇ ਜਿਲ੍ਹਾ ਮਾਨਸਾ ਵਿਚ ਕਰਜ਼ੇ ਤੋਂ ਦੁਖੀ ਹੋ ਕੇ ਇੱਕ ਗਰੀਬ ਅਗਰਵਾਲ ਪਰਿਵਾਰ ਨੇ ਨਹਿਰ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰ ਲਈ ਹੈ। ਇਹ ਮਾਮਲਾ ਪਿੰਡ ਠੁਠਿਆਂਵਾਲੀ ਦਾ ਹੈ। ਇਨ੍ਹਾਂ ਮ੍ਰਿਤਕਾਂ ਵਿੱਚ ਸੁਰੇਸ਼ ਕੁਮਾਰ ਉਮਰ 36 ਸਾਲ ਉਸਦੀ ਪਤਨੀ ਕਾਜਲ ਰਾਣੀ ਉਮਰ 34 ਸਾਲ ਅਤੇ ਪੁੱਤਰ ਹਰਸ਼ ਕੁਮਾਰ ਉਮਰ 10 ਸਾਲ ਸ਼ਾਮਲ ਹਨ। ਇਹ ਪਰਿਵਾਰ ਆਪਣੇ ਪਿੱਛੇ ਇੱਕ ਸੁਸਾਈਡ ਨੋਟ ਵੀ ਛੱਡ ਗਿਆ ਹੈ ਜੋ ਪੁਲਿਸ ਕੋਲ ਹੈ।

ਮ੍ਰਿਤਕ ਪਰਿਵਾਰ ਦੀ ਪੁਰਾਣੀ ਤਸਵੀਰ

ਪੁਲੀਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਹਰਸ਼ ਕੁਮਾਰ ਅਤੇ ਕਾਜਲ ਰਾਣੀ ਦੀਆਂ ਲਾਸ਼ਾਂ ਨੂੰ ਨਹਿਰ ਵਿੱਚੋਂ ਬਰਾਮਦ ਕਰ ਲਿਆ ਹੈ। ਜਦੋਂ ਕਿ ਖਬਰ ਲਿਖੇ ਜਾਣ ਤੱਕ ਸੁਰੇਸ਼ ਕੁਮਾਰ ਦੀ ਲਾਸ਼ ਨਹਿਰ ਵਿੱਚ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਹਾਲੇ ਬਰਾਮਦ ਨਹੀਂ ਹੋ ਸਕੀ।

ਸੁਸਾਇਡ ਨੋਟ

ਇਸ ਸਬੰਧੀ ਚੌਕੀ ਇੰਚਾਰਜ ਭਗਵੰਤ ਸਿੰਘ ਨੇ ਦੱਸਿਆ ਹੈ ਕਿ ਪਰਿਵਾਰ ਨੇ ਕਰਜ਼ੇ ਅਤੇ ਆਰਥਿਕ ਤੰਗੀ ਦੇ ਕਾਰਨ ਇਹ ਖੌਫਨਾਕ ਕਦਮ ਚੁੱਕਿਆ ਹੈ। ਉਸ ਨੇ ਦੱਸਿਆ ਕਿ ਸੁਰੇਸ਼ ਕੁਮਾਰ ਵੀਰਵਾਰ ਰਾਤ ਪਰਿਵਾਰ ਸਮੇਤ ਭੈਣੀਵਾਘਾ ਨਹਿਰ ਤੇ ਪਹੁੰਚਿਆ ਅਤੇ ਨਹਿਰ ਕੋਲ ਮੋਟਰਸਾਈਕਲ ਪਾਰਕ ਕਰਨ ਤੋਂ ਬਾਅਦ ਤਿੰਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਸ ਨੇ ਦੱਸਿਆ ਕਿ ਨਹਿਰ ਨੇੜਿਓਂ ਇੱਕ ਸੁਸਾਈਡ ਨੋਟ ਮਿਲਿਆ ਹੈ। ਚੌਕੀ ਇੰਚਾਰਜ ਨੇ ਦੱਸਿਆ ਕਿ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਸੁਰੇਸ਼ ਕੁਮਾਰ ਨੇ ਮਾਨਸਾ ਦੇ ਇੱਕ ਵਿਅਕਤੀ ਤੋਂ 10 ਹਜ਼ਾਰ ਰੁਪਏ ਲਏ ਸਨ ਅਤੇ ਕਰਜ਼ਾ ਲੈਣ ਸਮੇਂ ਉਸ ਨੇ ਬੈਂਕ ਦਾ ਖਾਲੀ ਚੈੱਕ ਵੀ ਦਿੱਤਾ ਸੀ ਪਰ ਉਕਤ ਵਿਅਕਤੀ ਚਾਰ ਲੱਖ ਰੁਪਏ ਦੀ ਰਕਮ ਭਰ ਕੇ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ।

ਇਸ ਕਾਰਨ ਸੁਰੇਸ਼ ਕੁਮਾਰ ਨੇ ਆਪਣੇ ਪਰਿਵਾਰ ਸਮੇਤ ਵੀਰਵਾਰ ਦੀ ਰਾਤ ਭੈਣੀਵਾਘਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਮਹਿਲਾ ਕਾਜਲ ਰਾਣੀ ਅਤੇ ਉਸ ਦੇ ਲੜਕੇ ਹਰਸ਼ ਕੁਮਾਰ ਦੀਆਂ ਲਾਸ਼ਾਂ ਮੌੜ ਖੁਰਦ ਨੇੜੇ ਨਹਿਰ ਵਿਚੋਂ ਬਰਾਮਦ ਕਰ ਲਈਆਂ ਗਈਆਂ ਹਨ ਪਰ ਅਜੇ ਤੱਕ ਸੁਰੇਸ਼ ਕੁਮਾਰ ਦੀ ਲਾਸ਼ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਇਸ ਸਬੰਧੀ ਜ਼ਿੰਮੇਵਾਰ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *