ਐਸਐਚਓ ਤੇ ਉਸ ਦੇ ਪੁੱਤਰ ਨਾਲ ਵਾਪਰਿਆ ਦਰਦਨਾਕ ਹਾਦਸਾ, ਬੇਜੁਬਾਨ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਗਈ ਦੋਵਾਂ ਦੀ ਜਾਨ

Punjab

ਪੰਜਾਬ ਵਿਚ ਸੰਗਰੂਰ ਦੀ ਸ਼ਿਵਮ ਕਲੋਨੀ ਚ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਇਥੇ ਬਿਜਲੀ (ਕਰੰਟ) ਲੱਗਣ ਤੋਂ ਪੁੱਤਰ ਨੂੰ ਬਚਾਉਣ ਦੇ ਦੌਰਾਨ ਪਿਤਾ ਸਮੇਤ ਪੁੱਤਰ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਹੇਮਰਾਜ ਸਿੰਘ ਵਾਸੀ ਸ਼ਿਵਮ ਕਲੋਨੀ ਨੇ ਘਰ ਵਿੱਚ ਇੱਕ ਵੱਛਾ ਰੱਖਿਆ ਹੋਇਆ ਹੈ। ਇਸ ਦੌਰਾਨ ਵੱਛੇ ਨੂੰ ਨਹਾਉਂਦੇ ਸਮੇਂ ਮੋਟਰ ਚ ਬਿਜਲੀ ਦਾ ਕਰੰਟ ਲੱਗਣ ਕਾਰਨ ਵੱਛਾ ਜ਼ਖਮੀ ਹੋ ਗਿਆ।

ਮ੍ਰਿਤਕ ਬਾਪ ਅਤੇ ਬੇਟੇ ਦੀਆਂ ਪੁਰਾਣੀਆਂ ਤਸਵੀਰਾਂ

ਹੇਮਰਾਜ ਸਿੰਘ ਦਾ ਲੜਕਾ ਵੱਛੇ ਨੂੰ ਬਿਜਲੀ ਦਾ ਕਰੰਟ ਲੱਗਣ ਤੋਂ ਬਚਾਉਣ ਗਿਆ ਪਰ ਉਸ ਨੂੰ ਵੀ ਕਰੰਟ ਲੱਗ ਗਿਆ। ਇਸ ਦੌਰਾਨ ਹੇਮਰਾਜ ਸਿੰਘ ਦੇਖ ਕੇ ਜਦੋਂ ਆਪਣੇ ਲੜਕੇ ਨੂੰ ਬਚਾਉਣ ਲਈ ਗਿਆ ਤਾਂ ਉਹ ਵੀ ਆਪਣੇ ਆਪ ਨੂੰ ਕਰੰਟ ਲੱਗਣ ਤੋਂ ਬਚਾ ਨਹੀਂ ਸਕਿਆ। ਉਸੇ ਟਾਇਮ ਹੀ ਕਰੰਟ ਲੱਗਣ ਕਾਰਨ ਦੋਨਾਂ ਪਿਓ ਤੇ ਪੁੱਤਰ ਦੀ ਮੌਕੇ ਉਤੇ ਹੀ ਜਾਨ ਚਲੀ ਗਈ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਹੇਮਰਾਜ ਦੇ ਗੁਆਂਢੀ ਨੇ ਦੱਸਿਆ ਕਿ ਜਦੋਂ ਹੇਮਰਾਜ ਦੀ ਪਤਨੀ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਅਤੇ ਬੇਟੇ ਨੂੰ ਕਰੰਟ ਲੱਗ ਗਿਆ ਹੈ ਤਾਂ ਉਸ ਨੇ ਗੁਆਂਢੀਆਂ ਨੂੰ ਮਦਦ ਲਈ ਬੁਲਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗੁਆਂਢੀ ਉਥੇ ਪਹੁੰਚੇ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਭੀੜ ਉਸ ਨੂੰ ਬਿਜਲੀ ਦੀਆਂ ਤਾਰਾਂ ਕੱਟ ਕੇ ਹਸਪਤਾਲ ਲੈ ਗਈ ਪਰ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ ਅਤੇ ਡਾਕਟਰਾਂ ਨੇ ਦੋਵੇਂ ਪਿਓ ਪੁੱਤਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਸ ਸਬੰਧੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਉਨ੍ਹਾਂ ਨੂੰ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਜਿਨ੍ਹਾਂ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਈ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਵਰਨਣਯੋਗ ਹੈ ਕਿ ਹੇਮਰਾਜ ਸਿੰਘ ਪੰਜਾਬ ਪੁਲਿਸ ਵਿੱਚ ਮੌਜੂਦਾ ਐਸ.ਐਚ.ਓ. ਸਨ। ਉਸ ਨੇ ਕੁਝ ਸਮਾਂ ਪਹਿਲਾਂ ਆਪਣੀ ਲੜਕੀ ਦਾ ਵਿਆਹ ਕਰ ਕੇ ਕੈਨੇਡਾ ਭੇਜ ਦਿੱਤਾ ਸੀ। ਹੁਣ ਘਰ ਵਿੱਚ ਕੇਵਲ ਹੇਮਰਾਜ ਦੀ ਪਤਨੀ ਅਤੇ ਧੀ ਹੀ ਬਚੀ ਹੈ।

Leave a Reply

Your email address will not be published. Required fields are marked *