ਦੁਖਦਾਈ ਖ਼ਬਰ ਉੱਤਰਾਖੰਡ ਦੇ ਜਿਲ੍ਹਾ ਨੈਨੀਤਾਲ ਦੇ ਰਾਮਨਗਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਹੋਇਆ। ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਨਾਲ ਸਬੰਧਤ ਸਨ ਅਤੇ ਆਰਕੈਸਟਰਾ ਗਰੁੱਪ ਨਾਲ ਸਬੰਧਤ ਸਨ। ਇਸ ਹਾਦਸੇ ਵਿਚ ਗਰੁੱਪ ਦੀ ਇਕ ਲੜਕੀ ਵਾਲ-ਵਾਲ ਬਚੀ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਟਿਆਲਾ ਦਾ ਆਰਕੈਸਟਰਾ ਗਰੁੱਪ ਉਤਰਾਖੰਡ ਦੇ ਮਸੂਰੀ ਨੇੜੇ ਇਕ ਪ੍ਰੋਗਰਾਮ ਦੀ ਬੁਕਿੰਗ ਤੇ ਪਰਫਾਰਮ ਕਰਕੇ ਵਾਪਸ ਆ ਰਿਹਾ ਸੀ।
ਸੜਕ ਤੇ ਵੀਰਵਾਰ ਰਾਤ ਨੂੰ ਹੋਈ ਭਾਰੀ ਬਰਸਾਤ ਦਾ ਪਾਣੀ ਆ ਗਿਆ ਸੀ। ਰਾਮਪੁਰ ਵਾਪਸੀ ਦੌਰਾਨ ਡਰਾਈਵਰ ਨੂੰ ਡਰੇਨ ਦੇ ਵਹਾਅ ਦਾ ਸਹੀ ਪਤਾ ਨਹੀਂ ਲੱਗਿਆ। ਸ਼ੁੱਕਰਵਾਰ ਸਵੇਰੇ 5 ਵਜੇ ਪਿੰਡ ਰਾਮਨਗਰ ਢੇਲਾ ਵਿਚ ਗਰੁੱਪ ਦੀ ਗੱਡੀ ਡਰੇਨ ਦੇ ਤੇਜ਼ ਬਹਾਅ ਵਿਚ ਰੁੜ੍ਹ ਗਈ। ਸਾਰੇ ਦੇ ਸਾਰੇ 10 ਲੋਕ ਗੱਡੀ ਵਿੱਚ ਹੀ ਫਸ ਗਏ। ਹਾਦਸੇ ਵਿਚ ਪਵਨ ਜੈਕਬ ਉਮਰ 45 ਸਾਲ ਪੁੱਤਰ ਸੁਰਜੀਤ ਜੈਕਬ ਅਤੇ ਇਕਬਾਲ ਉਮਰ 35 ਸਾਲ ਵਾਸੀ ਭੀਮ ਨਗਰ ਸਫਾਬਾਦੀ ਗੇਟ ਝੁੰਗੀਆ ਪਟਿਆਲਾ, ਕਵਿਤਾ ਪਤਨੀ ਭੁਪਿੰਦਰ ਸਿੰਘ ਵਾਸੀ ਗੁਰੂ ਅੰਗਦਦੇਵ ਕਾਲੋਨੀ ਰਾਜਪੁਰਾ ਪਟਿਆਲਾ ਜਾਹਨਵੀ ਉਰਫ ਸਪਨਾ ਪੁੱਤਰੀ ਬਲਵਿੰਦਰ ਸਿੰਘ, ਹਿਨਾ, ਮਾੜੀ ਪਿੰਡ ਇੰਦਰਾਪੁਰਮ ਪਟਿਆਲਾ ਅਮਨਦੀਪ ਸਿੰਘ ਪੁੱਤਰ ਮਨੋਹਰ ਸਿੰਘ ਚੇਲਨ ਭੱਟੀ ਭਵਾਨੀਗੜ੍ਹ ਸੰਗਰੂਰ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮ੍ਰਿਤਕ ਆਸੀਆ ਵੀ ਰਾਮਨਗਰ (ਉਤਰਾਖੰਡ) ਦੀ ਵੀ ਦੱਸੀ ਜਾ ਰਹੀ ਹੈ।
ਜਦੋਂ ਕਿ ਇੱਕ ਲੜਕੀ ਨੂੰ ਬਚਾ ਲਿਆ ਗਿਆ ਹੈ ਜਿਸ ਨੂੰ ਰਾਮਨਗਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਲੜਕੀ ਦੀ ਹਾਲਤ ਅਜੇ ਕੁਝ ਵੀ ਦੱਸਣ ਯੋਗ ਨਹੀਂ ਹੈ। ਇਸ ਲਈ ਪੁਲਿਸ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਮਿਲਣੀ ਬਾਕੀ ਹੈ। ਹਸਪਤਾਲ ਵਿਚ ਦਾਖਲ ਲੜਕੀ ਦਾ ਨਾਂ ਨਾਜ਼ੀਆ ਪਤਨੀ ਕਾਂਗਰਸ ਵਾਲਿਆਂ ਨ੍ਹੇ ਆਲਮ ਵਾਸੀ ਕੋਰਬੇਟ ਹੈ।
ਵੱਖ ਵੱਖ ਸੂਬਿਆਂ ਵਿਚ ਜਾਂਦੇ ਸੀ ਪ੍ਰੋਗਰਾਮ ਕਰਨ
ਪਟਿਆਲਾ ਦਾ ਇਹ ਆਰਕੈਸਟਰਾ ਗਰੁੱਪ ਵੱਖ-ਵੱਖ ਸੂਬਿਆਂ ਵਿਚ ਜਾ ਕੇ ਪੇਸ਼ਕਾਰੀਆਂ ਦਿੰਦਾ ਸੀ। ਵੱਖ-ਵੱਖ ਸੂਬਿਆਂ ਵਿਚ ਜਾ ਕੇ ਸੱਭਿਆਚਾਰਕ ਪ੍ਰੋਗਰਾਮ ਕਰਦਾ ਸੀ। ਇਹ ਗਰੁੱਪ ਬੁੱਧਵਾਰ ਨੂੰ ਪਟਿਆਲਾ ਤੋਂ ਇੱਕ ਸਮਾਗਮ ਵਿੱਚ ਹਿੱਸਾ ਲੈਣ ਗਿਆ ਸੀ। ਇਸ ਵਿੱਚ ਸ਼ਾਮਲ ਲੜਕੀਆਂ ਅਤੇ ਲੜਕੇ ਡਾਂਸ ਕਲਾਕਾਰ ਸਨ। ਕੁਝ ਲੜਕੀਆਂ ਦੂਜੇ ਰਾਜਾਂ ਦੀਆਂ ਸਨ। ਜਿਨ੍ਹਾਂ ਨੇ ਰਾਜਪੁਰਾ, ਪਟਿਆਲਾ ਵਿਖੇ ਕਿਰਾਏ ਤੇ ਮਕਾਨ ਲਿਆ ਹੋਇਆ ਸੀ। ਉਨ੍ਹਾਂ ਦੀ ਮਸੂਰੀ ਨੇੜੇ ਇਕ ਸਮਾਗਮ ਲਈ ਬੁਕਿੰਗ ਹੋਈ ਸੀ। ਵਾਪਸ ਆਉਂਦੇ ਸਮੇਂ ਆਰਕੈਸਟਰਾ ਗਰੁੱਪ ਦੀ ਕਾਰ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ।
ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ
ਇਸ ਦੇ ਨਾਲ ਹੀ ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਵਿਚ ਪਰਿਵਾਰਕ ਮੈਂਬਰਾਂ ਦਾ ਗਮ ਵਿਚ ਬੁਰਾ ਹਾਲ ਹੈ। ਕਾਰ ਸਵਾਰ ਲੋਕਾਂ ਦੀ ਮੌਤ ਤੋਂ ਬਾਅਦ ਸੋਗ ਦਾ ਮਾਹੌਲ ਹੈ। ਉਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਉੱਤਰਾਖੰਡ ਤੋਂ ਫੋਨ ਤੇ ਸੂਚਨਾ ਮਿਲੀ ਕਿ ਹਾਦਸਾ ਵਾਪਰ ਗਿਆ ਹੈ। ਸਾਰਿਆਂ ਦੀਆਂ ਮੌਤਾਂ ਦੀ ਜਾਣਕਾਰੀ ਮਿਲੀ। ਇਸ ਦੇ ਨਾਲ ਹੀ ਪੰਜਾਬ ਤੋਂ ਕੁਝ ਰਿਸ਼ਤੇਦਾਰ ਵੀ ਉਤਰਾਖੰਡ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦੀ ਵਾਪਸੀ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।