ਰਾਤ ਦੇ ਸਮੇਂ ਆਮ ਤੌਰ ਤੇ ਖੀਰਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਰਾਤ ਨੂੰ ਖੀਰਾ ਖਾਂਦੇ ਹੋ ਤਾਂ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਤ ਨੂੰ ਖੀਰਾ ਖਾਣ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ।
ਖੀਰਾ ਖਾਂਦੇ ਸਮੇਂ ਵਰਤੋ ਸਾਵਧਾਨੀ
ਖਾਣੇ ਨਾਲ ਸਲਾਦ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਹਰ ਕੋਈ ਸਲਾਦ ਵਿੱਚ ਖੀਰੇ ਦੀ ਵਰਤੋਂ ਜ਼ਰੂਰ ਕਰਦਾ ਹੈ। ਡਾਕਟਰ ਵੀ ਲੋਕਾਂ ਨੂੰ ਖੀਰਾ ਖਾਣ ਦੀ ਸਲਾਹ ਦਿੰਦੇ ਹਨ। ਖੀਰੇ ਵਿੱਚ ਵਿਟਾਮਿਨ ਬੀ, ਵਿਟਾਮਿਨ ਸੀ, ਵਿਟਾਮਿਨ ਕੇ, ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਦੇ ਕਈ ਲਾਭ ਹਨ। ਪਰ ਖੀਰਾ ਖਾਂਦੇ ਸਮੇਂ ਵੀ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਕਿਸੇ ਬੀਮਾਰੀ ਦੇ ਸ਼ਿਕਾਰ ਹੋ ਸਕਦੇ ਹੋ।
ਗੈਸ ਦੀ ਸਮੱਸਿਆ ਹੋ ਸਕਦੀ ਹੈ
ਆਮ ਤੌਰ ਤੇ ਰਾਤ ਨੂੰ ਖੀਰਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਰਾਤ ਨੂੰ ਖੀਰਾ ਖਾਂਦੇ ਹੋ ਤਾਂ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਤ ਨੂੰ ਖੀਰਾ ਖਾਣ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਮਾਤਰਾ ਚ ਖੀਰਾ ਖਾਂਦੇ ਹੋ ਤਾਂ ਗੈਸ ਬਣਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਸਕਿਨ ਐਲਰਜੀ
ਮੀਡੀਆ ਰਿਪੋਰਟਸ ਦੇ ਮੁਤਾਬਕ ਜ਼ਿਆਦਾ ਮਾਤਰਾ ਚ ਖੀਰਾ ਖਾਣ ਨਾਲ ਸਕਿਨ ਐਲਰਜੀ ਦਾ ਖਤਰਾ ਵੱਧ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਖੀਰਾ, ਕੇਲਾ ਅਤੇ ਸੂਰਜਮੁਖੀ ਖਾਣ ਤੋਂ ਐਲਰਜੀ ਹੁੰਦੀ ਹੈ, ਉਨ੍ਹਾਂ ਨੂੰ ਖੀਰਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਰਾਤ ਨੂੰ ਖੀਰਾ ਖਾਣ ਨਾਲ ਨੀਂਦ ਹੋ ਸਕਦੀ ਹੈ ਖਰਾਬ
ਦਰਅਸਲ, ਖੀਰੇ ਵਿਚ ਜ਼ਿਆਦਾ ਪਾਣੀ ਹੁੰਦਾ ਹੈ। ਰਾਤ ਨੂੰ ਖੀਰਾ ਖਾਣ ਨਾਲ ਪੇਟ ਵਿਚ ਭਾਰੀਪਨ ਅਤੇ ਲੇਟਣ ਵਿਚ ਮੁਸ਼ਕਲ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਦਾ ਪਾਚਨ ਕਿਰਿਆ ਖਰਾਬ ਹੈ, ਉਨ੍ਹਾਂ ਨੂੰ ਰਾਤ ਨੂੰ ਖੀਰਾ ਨਹੀਂ ਖਾਣਾ ਚਾਹੀਦਾ। ਡਾਕਟਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਾਚਨ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਰਾਤ ਨੂੰ ਖੀਰਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਖੀਰੇ ਨੂੰ ਸਮਝਦਾਰੀ ਨਾਲ ਖਾਓ
ਡਾਕਟਰਾਂ ਮੁਤਾਬਕ ਖੀਰਾ ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਬਹੁਤ ਜ਼ਿਆਦਾ ਖੀਰੇ ਖਾਣ ਨਾਲ ਇਲੈਕਟ੍ਰੋਲਾਈਟਿਕ ਸੰਤੁਲਨ ਵਿਗੜ ਸਕਦਾ ਹੈ। ਇਸ ਲਈ ਇਸ ਨੂੰ ਸੋਚ ਸਮਝ ਕੇ ਖਾਣਾ ਚਾਹੀਦਾ ਹੈ।
ਸੋਣ ਤੋਂ ਚਾਰ ਘੰਟੇ ਪਹਿਲਾਂ ਖੀਰਾ ਖਾਓ
ਸੋਣ ਤੋਂ ਚਾਰ ਘੰਟੇ ਪਹਿਲਾਂ ਖੀਰਾ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਸਵੇਰੇ ਵੀ ਖੀਰਾ ਖਾ ਸਕਦੇ ਹੋ। ਜੇਕਰ ਤੁਸੀਂ ਇਸ ਦੌਰਾਨ ਖੀਰਾ ਖਾਂਦੇ ਹੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੋਵੇਗੀ।
ਖੀਰਾ ਖਾਣ ਨਾਲ ਇਹ ਫਾਇਦੇ ਮਿਲਦੇ ਹਨ
ਖੀਰਾ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਇਸ ਲਈ ਇਸ ਨੂੰ ਰੋਜ਼ਾਨਾ ਖਾਣਾ ਚਾਹੀਦਾ ਹੈ। ਖੀਰੇ ਵਿਚ 80 ਫੀਸਦੀ ਪਾਣੀ ਹੁੰਦਾ ਹੈ। ਖੀਰਾ ਖਾਣ ਨਾਲ ਦਿਲ ਦੀ ਜਲਨ ਘੱਟ ਹੋ ਜਾਂਦੀ ਹੈ। ਇਹ ਅੱਖਾਂ ਨੂੰ ਠੰਡਕ ਪ੍ਰਦਾਨ ਕਰਦਾ ਹੈ।
Disclaimer : ਇਸ ਲੇਖ ਵਿੱਚ ਦੱਸੇ ਢੰਗ, ਤਰੀਕੇ ਅਤੇ ਦਾਵਿਆਂ ਦੀ ਸਾਡਾ ਪੇਜ਼ ਪੁਸ਼ਟੀ ਨਹੀਂ ਕਰਦਾ ਹੈ। ਇਨ੍ਹਾਂ ਨੂੰ ਸਿਰਫ ਸੁਝਾਅ ਦੇ ਰੂਪ ਵਿੱਚ ਲਵੋ। ਇਸ ਤਰ੍ਹਾਂ ਦੇ ਕਿਸੇ ਵੀ ਉਪਚਾਰ, ਦਵਾਈ, ਅਤੇ ਖੁਰਾਕ ਤੇ ਅਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ।