ਪਿੰਡ ਦੇ ਸਰਪੰਚ ਨੇ ਦਿੱਤਾ ਦਰਦਨਾਕ ਕਾਂਡ ਨੂੰ ਅੰਜਾਮ, ਮਾਮੂਲੀ ਬਹਿਸ ਪਿਛੋਂ 16 ਸਾਲ ਦੇ ਲੜਕੇ ਦੀ ਲਈ ਜਾਨ

Punjab

ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਦੇ ਮਜੀਠਾ ਵਿੱਚ ਮਾਮੂਲੀ ਤਕਰਾਰ ਹੋਣ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇੱਕ ਨਾਬਾਲਗ ਲੜਕੇ ਦਾ ਗਲਾ ਵੱਢ ਦਿੱਤਾ। ਜਖਮੀ ਲੜਕੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।ਦੂਜੇ ਪਾਸੇ ਮ੍ਰਿਤਕ ਦੇ ਭਰਾਵਾਂ ਦੇ ਬਿਆਨਾਂ ਦੇ ਆਧਾਰ ਉਤੇ ਥਾਣਾ ਮਜੀਠਾ ਦੀ ਪੁਲਸ ਨੇ ਉਕਤ ਨੌਜਵਾਨ ਸਮੇਤ 4 ਹੋਰ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕ ਨੌਜਵਾਨ ਦੀ ਪੁਰਾਣੀ ਤਸਵੀਰ

ਇਹ ਘਟਨਾ ਪਿੰਡ ਗਾਲੋਵਾਲੀ ਕੁਲੀਆਂ ਦੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 16 ਸਾਲਾ ਪਵਨਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਕਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਵਨ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਅਤੇ ਉਹ ਤਿੰਨ ਭਰਾ ਹਨ।

ਬੀਤੀ ਰਾਤ ਪਿੰਡ ਵਿੱਚ ਕਰਨ ਦੀ ਬੇਟੀ ਦੇ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ, ਜਿਸ ਵਿੱਚ ਵੱਡਾ ਭਰਾ ਅੰਮ੍ਰਿਤਪਾਲ ਸਿੰਘ ਗਿਆ ਹੋਇਆ ਸੀ। ਰਾਤ ਹੋਣ ਤੋਂ ਬਾਅਦ ਵੀ ਜਦੋਂ ਉਹ ਘਰ ਨਹੀਂ ਆਇਆ ਤਾਂ ਮ੍ਰਿਤਕ ਪਵਨਜੀਤ ਅਤੇ ਪਿਤਾ ਹਰਜੀਤ ਸਿੰਘ ਉਸ ਨੂੰ ਲੈਣ ਚਲੇ ਗਏ। ਰਸਤੇ ਵਿਚ ਦੇਖਿਆ ਤਾਂ ਦੀਪਕ ਤੋਂ ਇਲਾਵਾ ਪਿੰਡ ਦੇ ਸਰਪੰਚ ਅਜੈ, ਸੂਰਜ ਅਤੇ ਸੰਜੇ ਦੀ ਉਸ ਦੇ ਭਰਾ ਅੰਮ੍ਰਿਤਪਾਲ ਨਾਲ ਬਹਿਸ ਚੱਲ ਰਹੀ ਸੀ।

ਬਹਿਸ ਕਰਨ ਤੋਂ ਰੋਕਣ ਤੇ ਹਮਲਾ

ਇਸ ਸਬੰਧੀ ਕਰਨਜੀਤ ਸਿੰਘ ਨੇ ਦੱਸਿਆ ਕਿ ਪਵਨਜੀਤ ਨੇ ਦੋਸ਼ੀਆਂ ਨੂੰ ਲੜਨ ਤੋਂ ਮਨ੍ਹਾ ਕਰ ਦਿੱਤਾ ਜਿਸ ਤੋਂ ਬਾਅਦ ਸਰਪੰਚ ਦੀਪਕ ਨੇ ਆਪਣੇ ਦੋਸਤਾਂ ਨੂੰ ਇਸ਼ਾਰਾ ਕੀਤਾ ਤਾਂ ਅਜੈ ਅਤੇ ਸੂਰਜ ਨੇ ਉਸ ਦੇ ਛੋਟੇ ਭਰਾ ਪਵਨਜੀਤ ਨੂੰ ਫੜ ਲਿਆ ਅਤੇ ਸੰਜੇ ਨੇ ਦਾਤਰ ਕੱਢ ਕੇ ਪਵਨਜੀਤ ਤੇ ਹਮਲਾ ਕਰ ਦਿੱਤਾ। ਖੂਨ ਨਾਲ ਲੱਥਪੱਥ ਪਵਨਜੀਤ ਜ਼ਮੀਨ ਉਤੇ ਡਿੱਗ ਪਿਆ।

ਹਸਪਤਾਲ ਲੈ ਕੇ ਪਹੁੰਚੇ ਹੋਈ ਮੌਤ

ਕਰਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਾਰਿਆਂ ਨੇ ਮਿਲ ਕੇ ਪਵਨਜੀਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਪਰ ਡਾਕਟਰਾਂ ਨੇ ਉਸ ਨੂੰ ਪਵਨਜੀਤ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਥਾਣਾ ਮਜੀਠਾ ਦੀ ਪੁਲਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਸਰਪੰਚ ਦੀਪਕ ਸਮੇਤ ਅਜੇ, ਸੂਰਜ ਅਤੇ ਸੰਜੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *