ਇਕੱਠਿਆਂ ਪੀਤੀ ਸ਼ਰਾਬ, ਫਿਰ ਦੋਸਤ ਨਾਲ ਕਰ ਦਿੱਤਾ ਵੱਡਾ ਕਾਂਡ, ਗੁਆਂਢੀਆਂ ਨੇ ਦੇਖ, ਰਿਸ਼ਤੇਦਾਰਾਂ ਨੂੰ ਦਿੱਤੀ ਸੂਚਨਾ, ਜਾਂਂਚ ਜਾਰੀ

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ ਚ ਐਤਵਾਰ ਨੂੰ ਇਕ ਖਾਲੀ ਪਲਾਟ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਇਹ ਮ੍ਰਿਤਕ ਨੌਜਵਾਨ ਇਲਾਕੇ ਵਿੱਚ ਹੀ ਇੱਕ ਫੈਕਟਰੀ ਵਿੱਚ ਪੈਕਿੰਗ ਦਾ ਕੰਮ ਕਰਦਾ ਸੀ। ਉਹ ਬੀਤੀ ਦੇਰ ਸ਼ਾਮ ਤੋਂ ਗੁੰਮ ਸੀ। ਉਸ ਦੇ ਰਿਸ਼ਤੇਦਾਰਾਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਮ੍ਰਿਤਕ ਦੀ ਤਸਵੀਰ

ਮ੍ਰਿਤਕ ਦਾ ਗੁਆਂਢੀ ਸ਼ਨੀਵਾਰ ਨੂੰ ਮਾਨ ਸਿੰਘ ਨਗਰ ਵਿੱਚੋਂ ਲੰਘ ਰਿਹਾ ਸੀ ਜਦੋਂ ਉਸ ਨੇ ਇੱਕ ਖਾਲੀ ਪਲਾਟ ਦੇ ਵਿੱਚ ਲੋਕਾਂ ਦਾ ਇਕੱਠ ਦੇਖਿਆ। ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਉਹ ਦੰਗ ਰਹਿ ਗਿਆ। ਉਸ ਨੇ ਦੇਖਿਆ ਕਿ ਉਸ ਦੇ ਗੁਆਂਢੀ ਦੀ ਲਾਸ਼ ਉੱਥੇ ਪਈ ਸੀ ਜਿਸ ਦਾ ਮੂੰਹ ਬੁਰੀ ਤਰ੍ਹਾਂ ਖੂਨ ਨਾਲ ਲੱਥਪੱਥ ਸੀ। ਉਸ ਨੇ ਤੁਰੰਤ ਹੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਫੋਨ ਤੇ ਇਹ ਸੂਚਨਾ ਦਿੱਤੀ ਅਤੇ ਪੁਲਸ ਨੂੰ ਬੁਲਾਇਆ। ਏਸੀਪੀ ਜੋਤੀ ਯਾਦਵ ਅਤੇ ਥਾਣਾ ਡਵੀਜ਼ਨ ਨੰਬਰ 6 ਦੀ ਐੱਸਐੱਚਓ ਮਧੂ ਬਾਲਾ ਮੌਕੇ ਤੇ ਪਹੁੰਚ ਗਏ। ਮ੍ਰਿਤਕ ਨਾਬਾਲਗ ਦੀ ਪਛਾਣ ਐਂਥਨੀ ਉਮਰ 17 ਸਾਲ ਵਜੋਂ ਹੋਈ ਹੈ। ਐਂਥਨੀ ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਐਂਥਨੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਨੇੜੇ ਹੀ ਇਕ ਫੈਕਟਰੀ ਦੇ ਵਿਚ ਕੰਮ ਕਰਦਾ ਸੀ।

ਦੇਰ ਰਾਤ ਤਿੰਨ ਨੌਜਵਾਨਾਂ ਨਾਲ ਪੀਤੀ ਸ਼ਰਾਬ 

ਖਾਲੀ ਪਲਾਟ ਕੋਲ ਇਕ ਫੈਕਟਰੀ ਹੈ ਜਿੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪੁਲੀਸ ਨੇ ਹਾਸਲ ਕਰ ਲਈ ਹੈ। ਜਿਸ ਵਿਚ ਦੇਖਿਆ ਗਿਆ ਕਿ ਦੇਰ ਰਾਤ 9 ਵਜੇ ਤੋਂ ਬਾਅਦ 3 ਦੋਸ਼ੀ ਅਤੇ ਚੌਥਾ ਐਂਥਨੀ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਹਨ।ਇਸ ਤੋਂ ਬਾਅਦ ਚਾਰੇ ਨੌਜਵਾਨ ਖਾਲੀ ਪਲਾਟ ਵਿਚ ਚਲੇ ਜਾਂਦੇ ਹਨ। ਹੁਣ ਪਲਾਟ ਵਿੱਚ ਸੀਸੀਟੀਵੀ ਕੈਮਰੇ ਦਾ ਫੋਕਸ ਨਹੀਂ ਹੈ, ਜਿਸ ਕਾਰਨ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਘਟਨਾ ਦਾ ਮੁੱਖ ਦੋਸ਼ੀ ਕੌਣ ਹੈ। ਜਿਸ ਥਾਂ ਤੋਂ ਲਾਸ਼ ਮਿਲੀ ਹੈ ਮ੍ਰਿਤਕ ਦਾ ਸਿਰ 2 ਇੰਚ ਧੰਸਿਆ ਹੋਇਆ ਸੀ। ਪੁਲਿਸ ਇਸ ਕਤਲ ਕੇਸ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਹੈ। ਪੁਲਸ ਨੇ ਕੁਝ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਵੀ ਲਿਆ ਹੈ ਤਾਂ ਜੋ ਬਾਕੀ ਦੋਸ਼ੀਆਂ ਨੂੰ ਵੀ ਜਲਦ ਕਾਬੂ ਕੀਤਾ ਜਾ ਸਕੇ।

ਜਾਂਚ ਟੀਮ ਨੇ ਵਾਰਦਾਤ ਵਾਲੀ ਥਾਂ ਦਾ ਦੇਖਿਆ ਮੌਕਾ

ਇਸ ਦੇ ਨਾਲ ਹੀ ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਕਈ ਸੁਰਾਗ ਵੀ ਮਿਲੇ ਹਨ। ਇਸ ਦੇ ਨਾਲ ਹੀ ਪੁਲੀਸ ਨੇ ਕੁਝ ਸ਼ਰਾਬ ਦੀਆਂ ਬੋਤਲਾਂ ਆਦਿ ਦੇ ਸੈਂਪਲ ਵੀ ਲਏ ਹਨ। ਨੌਜਵਾਨ ਦੀ ਕਾਲ ਡਿਟੇਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਤਲ ਤੋਂ ਪਹਿਲਾਂ ਨੌਜਵਾਨ ਨੇ ਕਿਹੜੇ-ਕਿਹੜੇ ਲੋਕਾਂ ਨੂੰ ਫੋਨ ਕੀਤਾ ਸੀ। ਸੂਤਰਾਂ ਦੇ ਮੁਤਾਬਕ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਨਾਮ ਅਜੀਤ, ਆਸ਼ੀਸ਼, ਤੇਤਲਾ ਅਤੇ ਕਾਕੀਆ ਪੁਲਿਸ ਦੇ ਸਾਹਮਣੇ ਆ ਚੁੱਕੇ ਹਨ।

ਕੀ ਕਹਿਣਾ ਹੈ ਏਸੀਪੀ ਯਾਦਵ ਦਾ

ਇਸ ਮਾਮਲੇ ਵਿਚ ਏ.ਸੀ.ਪੀ ਜੋਤੀ ਯਾਦਵ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਫ਼ੋਨ ਆਇਆ ਸੀ ਕਿ ਮਾਨ ਸਿੰਘ ਇਲਾਕੇ ਵਿਚ ਇੱਕ ਲਾਸ਼ ਪਈ ਹੈ ਜਿਸ ਦੇ ਮੂੰਹ ਤੇ ਪੱਥਰ ਮਾਰੇ ਹੋਏ ਹਨ। ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਫੋਰੈਂਸਿਕ ਟੀਮ ਵੀ ਸੁਰਾਗ ਇਕੱਠੇ ਕਰ ਰਹੀ ਹੈ। ਸੀਸੀਟੀਵੀ ਫੁਟੇਜ ਵੀ ਦੇਖ ਰਹੇ ਹਨ। ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *