ਇਹ ਸ਼ਰਮਨਾਕ ਖ਼ਬਰ ਪੰਜਾਬ ਦੇ ਮੋਗਾ ਤੋਂ ਹੈ। ਇਥੇ ਸਕੂਲ ਤੋਂ ਘਰ ਪਰਤਦੇ ਸਮੇਂ ਸ਼ਹਿਰ ਦੇ ਨਾਮਵਰ ਡੀ.ਐਨ.ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਰੀਰਕ ਸਿੱਖਿਆ ਦੇ ਅਧਿਆਪਕ ਨੂੰ ਉਸ ਦੇ ਸ਼ਰਾਬੀ ਪੁੱਤਰ ਨੇ ਰਸਤੇ ਵਿੱਚ ਹੀ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਹੈ। ਗੰਭੀਰ ਜਖਮੀ ਹੋਏ ਅਧਿਆਪਕ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਅਧਿਆਪਕ ਦਾ ਆਪਣੀ ਪਤਨੀ ਨਾਲ ਕਰੀਬ 10 ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਨਸ਼ਾ ਕਰਨ ਵਾਲੇ ਬੇਟੇ ਅਤੇ ਪਤਨੀ ਨੂੰ ਕਾਨੂੰਨੀ ਤੌਰ ਤੇ ਜਾਇਦਾਦ ਦਾ ਹਿੱਸਾ ਦੇਣ ਤੋਂ ਬਾਅਦ ਵੀ ਪੁੱਤਰ ਅਧਿਆਪਕ ਪਿਤਾ ਨੂੰ ਹਰ ਰੋਜ਼ ਤੰਗ ਪ੍ਰੇਸ਼ਾਨ ਕਰਦਾ ਸੀ।
ਸਾਬਕਾ ਫੌਜੀ ਬੂਟਾ ਸਿੰਘ ਕਰੀਬ 20 ਸਾਲਾਂ ਤੋਂ ਡੀ.ਐਨ.ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਚ ਸਰੀਰਕ ਸਿੱਖਿਆ ਵਿਭਾਗ ਦਾ ਅਧਿਆਪਕ ਸੀ। ਉਨ੍ਹਾਂ ਦੀ ਕੋਚਿੰਗ ਵਿਚ ਸਿੱਖਣ ਵਾਲੇ ਪੰਜਾਬ ਦੇ ਕਈ ਬੱਚੇ ਰਾਜ ਅਤੇ ਰਾਸ਼ਟਰੀ ਪੱਧਰ ਤੇ ਖੇਡ ਰਹੇ ਹਨ। ਪਰ ਇਹ ਅਧਿਆਪਕ ਆਪਣੇ ਹੀ ਪੁੱਤਰ ਤੋਂ ਹਾਰ ਗਏ। ਨਸ਼ੇ ਦਾ ਆਦੀ ਹੋਣ ਕਾਰਨ ਉਨ੍ਹਾਂ ਨੇ ਬੇਟੇ ਨੂੰ ਜਾਇਦਾਦ ਵਿੱਚੋਂ ਆਪਣਾ ਹਿੱਸਾ ਦੇ ਕੇ ਵੱਖ ਕਰ ਦਿੱਤਾ ਸੀ। ਤਲਾਕ ਸਮੇਂ ਪਤਨੀ ਨੂੰ ਵੀ ਕਾਨੂੰਨੀ ਤੌਰ ਤੇ ਜਾਇਦਾਦ ਦਿੱਤੀ ਗਈ ਸੀ। ਪਰ ਨਸ਼ੇ ਦਾ ਆਦੀ ਹੋਣ ਕਾਰਨ ਪੁੱਤਰ ਫਿਰ ਵੀ ਪਿਤਾ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਵੀਰਵਾਰ ਨੂੰ ਬੂਟਾ ਸਿੰਘ ਕਰੀਬ 3.30 ਕੁ ਵਜੇ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਚੜਿੱਕ ਸਥਿਤ ਆਪਣੇ ਘਰ ਵਾਪਸ ਜਾ ਰਿਹਾ ਸੀ।
ਰਸਤੇ ਵਿਚ ਘੇਰ ਕੇ ਕਰ ਦਿੱਤਾ ਹਮਲਾ
ਰਸਤੇ ਵਿਚ ਪਿੰਡ ਦੇ ਨੇੜੇ ਹੀ ਬੁੱਧ ਸਿੰਘ ਵਾਲਾ ਲਿੰਕ ਰੋਡ ਤੇ ਪੁੱਤ ਨੇ ਪਿੱਤਾ ਸਕੂਟਰੀ ਰੁਕਵਾ ਲਈ ਸਕੂਟਰੀ ਰੁਕਦੇ ਹੀ ਪਿਤਾ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਮੌਕੇ ਉਤੇ ਹੀ ਅਧਿਆਪਕ ਪਿਤਾ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਚੌਕੀ ਚੜਿੱਕ ਦੇ ਇੰਚਾਰਜ ਅਮਨਦੀਪ ਸਿੰਘ ਕੰਬੋਜ ਪੁਲਿਸ ਪਾਰਟੀ ਸਮੇਤ ਮੌਕੇ ਵਾਰਦਾਤ ਵਾਲੀ ਥਾਂ ਤੇ ਪਹੁੰਚੇ। ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਟੀਮਾਂ ਨੂੰ ਦੋਸ਼ੀ ਪੁੱਤਰ ਦੀ ਭਾਲ ਲਈ ਰਵਾਨਾ ਕਰ ਦਿੱਤਾ ਹੈ।