ਪੰਜਾਬ ਵਿਚ ਫਾਜ਼ਿਲਕਾ ਦੇ ਬੱਲੂਆਣਾ ਦੇ ਪਿੰਡ ਝੋਰੜ ਖੇੜਾ ਵਿਚ ਇਕ ਵਿਅਕਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਘਰ ‘ਚ ਦਾਖਲ ਹੋ ਕੇ ਪੁਰਸ਼ੋਤਮ ਅਤੇ ਉਸ ਦੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਹਮਲਾਵਰ ਵਿਅਕਤੀ ਨੂੰ ਮਾਰਨ ਲਈ ਹੀ ਆਇਆ ਸੀ ਪਰ ਇਸ ਦੌਰਾਨ ਜਦੋਂ ਮ੍ਰਿਤਕ ਦੀ ਪਤਨੀ ਨੇ ਉਸ ਨੂੰ ਕਤਲ ਕਰਦੇ ਹੋਏ ਦੇਖ ਲਿਆ ਤਾਂ ਕਾਤਲ ਨੇ ਉਸ ਨੂੰ ਵੀ ਮਾਰ ਦਿੱਤਾ। ਪੁਲੀਸ ਨੇ ਇਸ ਦੋਹਰੇ ਕਤਲ ਦੇ ਮਾਮਲੇ ਵਿੱਚ ਮੁਲਜ਼ਮ ਬਲਦੇਵ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝੋਰੜ ਖੇੜਾ ਵਾਸੀ ਬਲਦੇਵ ਸਿੰਘ ਨੂੰ ਪਿੰਡ ਦੇ ਹੀ ਪੁਰਸ਼ੋਤਮ ਸਿੰਘ ਤੇ ਸ਼ੱਕ ਸੀ ਕਿ ਪੁਰਸੋਤਮ ਦੇ ਉਸ ਦੀ (ਬਲਦੇਵ) ਪਤਨੀ ਨਾਲ ਨਾਜਾਇਜ਼ ਸਬੰਧ ਹਨ। ਇਸ ਕਾਰਨ ਬਲਦੇਵ ਸਿੰਘ ਪੁਰਸ਼ੋਤਮ ਨਾਲ ਕਾਫੀ ਸਮੇਂ ਤੋਂ ਰੰਜਿਸ਼ ਰੱਖ ਰਿਹਾ ਸੀ। ਰਾਤ ਸਮੇਂ ਬਲਦੇਵ ਤੇਜ਼ਧਾਰ ਹਥਿਆਰਾਂ ਨਾਲ ਪਿੰਡ ਦੇ ਪੁਰਸ਼ੋਤਮ ਸਿੰਘ ਦੇ ਘਰ ਦਾਖਲ ਹੋ ਗਿਆ। ਉਸ ਨੇ ਪੁਰਸ਼ੋਤਮ ਦਾ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਮੌਕੇ ਤੋਂ ਫਰਾਰ ਹੁੰਦਾ, ਪੁਰਸ਼ੋਤਮ ਦੀ ਪਤਨੀ ਸੁਖਦੀਪ ਕੌਰ ਜਾਗ ਗਈ ਅਤੇ ਉਸ ਨੂੰ ਪਛਾਣ ਲਿਆ। ਇਸ ਤੋਂ ਬਾਅਦ ਉਸ ਨੇ ਉਸ ਦਾ ਵੀ ਕਤਲ ਕਰ ਦਿੱਤਾ।
ਦੋਸ਼ੀ ਹਿਰਾਸਤ ਵਿਚ , ਹਥਿਆਰ ਨਹੀਂ ਮਿਲਿਆ
ਝੋਰੜ ਖੇੜਾ ਵਿਚ ਦੋਹਰੇ ਕਤਲ ਦੀ ਸੂਚਨਾ ਮਿਲਦੇ ਹੀ ਥਾਣਾ ਬਹਾਵਵਾਲਾ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਤੋਂ ਬਾਅਦ ਦੋਸ਼ੀ ਬਲਦੇਵ ਨੂੰ ਹਿਰਾਸਤ ਵਿਚ ਲੈ ਲਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਵਾਰਦਾਤ ਵਿੱਚ ਵਰਤਿਆ ਹਥਿਆਰ ਬਰਾਮਦ ਕੀਤਾ ਜਾਵੇਗਾ। ਜੋੜੇ ਦੀਆਂ ਲਾਸ਼ਾਂ ਨੂੰ ਦੁਪਹਿਰ 1 ਵਜੇ ਦੇ ਕਰੀਬ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਐਸਐਸਪੀ ਭੁਪਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਤੇ ਪੁੱਜੇ ਅਤੇ ਸਾਰੀ ਘਟਨਾ ਦਾ ਬਾਰੀਕੀ ਨਾਲ ਜਾਇਜ਼ਾ ਲਿਆ।
ਘਰ ਵਿੱਚ ਦਾਖ਼ਲ ਹੋ ਕੇ ਮਾਰਿਆ SSP
ਫਾਜ਼ਿਲਕਾ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਝੋਰੜ ਖੇੜਾ ਦੇ ਰਹਿਣ ਵਾਲੇ ਬਲਦੇਵ ਸਿੰਘ ਨੇ ਪੁਰਸ਼ੋਤਮ ਸਿੰਘ ਅਤੇ ਉਸ ਦੀ ਪਤਨੀ ਸੁਖਦੀਪ ਕੌਰ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮਾਰ ਦਿੱਤਾ ਹੈ। ਬਲਦੇਵ ਨੂੰ ਪੁਰਸ਼ੋਤਮ ਦੇ ਆਪਣੀ ਪਤਨੀ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ। ਜਿਸ ਕਾਰਨ ਉਸ ਨੇ ਘਰ ਵਿਚ ਦਾਖਲ ਹੋ ਕੇ ਦੋ ਦਾ ਕਤਲ ਕਰ ਦਿੱਤਾ। ਪੁਲਿਸ ਜਾਂਚ ਜਾਰੀ ਹੈ।