ਚਪੜਾਸੀ ਨੇ ਸਾਥੀਆਂ ਨਾਲ ਮਿਲ ਕੇ ਕਰਵਾਇਆ ਵੱਡਾ ਕਾਂਡ, ਪੁਲਿਸ ਨੇ ਗ੍ਰਿਫਤਾਰ ਕਰਕੇ, ਇਹ ਸਮਾਨ ਕੀਤਾ ਬਰਾਮਦ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਮੁੱਲਾਂਪੁਰ ਕਸਬੇ ਦੇ ਪਿੰਡ ਦੇਤਵਾਲ ਵਿੱਚ 2 ਦਿਨ ਪਹਿਲਾਂ ਪੀਐਨਬੀ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਪਿੰਡ ਬਰਨਹਾਰਾ ਦੇ ਨੇੜੇ ਕਾਬੂ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਰੁਪਿੰਦਰ ਸਿੰਘ ਉਰਫ਼ ਪਿੰਦਰ ਵਾਸੀ ਤਲਵਾੜਾ ਇੰਦਰਜੀਤ ਸਿੰਘ ਰਵੀ ਸਹੋਤਾ, ਕੁਲਦੀਪ ਸਿੰਘ ਵਜੋਂ ਹੋਈ ਹੈ।

ਜਾਣੋ ਲੁਟੇਰਿਆਂ ਦੇ ਬਾਰੇ

ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਦੋ ਦਿਨਾਂ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਰੁਪਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਗਰੋਹ ਦੇ ਮੁਖੀ ਹਨ। ਰੁਪਿੰਦਰ ਸਿੰਘ ਸੁਰੱਖਿਆ ਗਾਰਡ ਹੈ ਅਤੇ ਉਸ ਕੋਲ ਲਾਇਸੈਂਸੀ ਰਾਈਫਲ ਹੈ, ਜਦਕਿ ਇੰਦਰਜੀਤ ਸਿੰਘ ਪਿੰਡ ਗੋਂਦਪੁਰ ਵਿੱਚ ਰੇਤ ਦੀ ਖੁਦਾਈ ਦਾ ਕਾਰੋਬਾਰ ਕਰਦਾ ਹੈ। ਰਵੀ ਸਹੋਤਾ ਇਕ ਡਰਾਈਵਰ ਹੈ ਅਤੇ ਕੁਲਦੀਪ ਸਿੰਘ ਪੰਜਾਬ ਨੈਸ਼ਨਲ ਬੈਂਕ ਦੇਤਵਾਲ ਸ਼ਾਖਾ ਵਿੱਚ ਚਪੜਾਸੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 12 ਬੋਰ ਬੈਰਲ ਬੰਦੂਕ, 14 ਜਿੰਦਾ ਗੋਲੀਆਂ, 7 ਖਾਲੀ ਖੋਲ ਬਰਾਮਦ ਕੀਤੇ ਹਨ।

3.9 ਲੱਖ ਰੁਪਏ ਬਰਾਮਦ

ਦੱਸਣਯੋਗ ਹੈ ਕਿ ਕੁਲਦੀਪ ਦਾ ਭਰਾ ਮੋਗਾ ਦੇ ਡੀਐਸਪੀ ਬਲਰਾਜ ਸਿੰਘ ਗਿੱਲ ਅਤੇ ਇੱਕ ਔਰਤ ਮੋਨਿਕਾ ਕਪਿਲਾ ਦੀ 1 ਫਰਵਰੀ 2012 ਨੂੰ ਹੰਬੜਾ ਰੋਡ ਸਥਿਤ ਇੱਕ ਫਾਰਮ ਹਾਊਸ ਵਿੱਚ ਹੋਏ ਕਤਲ ਦਾ ਦੋਸ਼ੀ ਸੀ। ਪੁਲਿਸ ਨੂੰ 3 ਲੱਖ 9 ਹਜ਼ਾਰ ਰੁਪਏ, ਮੋਟਰਸਾਈਕਲ, 5 ਮਾਸਕ, ਰੱਸੀ ਪਲਾਸਟਿਕ ਬਰਾਮਦ ਹੋਇਆ ਹੈ। ਦੱਸ ਦੇਈਏ ਕਿ ਦੋਸ਼ੀਆਂ ਖ਼ਿਲਾਫ਼ ਪਹਿਲਾਂ ਥਾਣਾ ਧਰਮਕੋਟ, ਮੋਗਾ, ਰਾਏਕੋਟ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਲੁੱਟ ਦਾ ਮਾਸਟਰਮਾਈਂਡ ਬੈਂਕ ਚਪੜਾਸੀ

ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ 11 ਅਗਸਤ ਨੂੰ ਕੁਲਦੀਪ ਸਿੰਘ ਨੇ ਆਪਣੇ ਸਹਿਯੋਗੀ ਨੂੰ ਬੈਂਕ ਵਿੱਚ ਦਾਖਲ ਹੋਣ ਲਈ ਸੰਕੇਤ ਦਿੱਤਾ ਸੀ। ਕੁਲਦੀਪ ਸਿੰਘ ਵੱਲੋਂ ਦਿੱਤੀ ਗਈ ਸੂਚਨਾ ਤੋਂ ਬਾਅਦ ਦੋਸ਼ੀ ਸਿੱਧੇ ਕੈਸ਼ੀਅਰ ਦੇ ਕੈਬਿਨ ਵਿੱਚ ਗਏ ਅਤੇ ਬੰਦੂਕ ਦੀ ਨੋਕ ਤੇ ਲੱਖਾਂ ਰੁਪਏ ਲੁੱਟ ਲਏ।

ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦੇਕੇ ਚਾਰ ਮਿੰਟਾਂ ਵਿੱਚ ਹੀ ਫਰਾਰ ਹੋ ਗਏ। ਬੈਂਕ ਲੁੱਟਣ ਤੋਂ ਬਾਅਦ ਮੁਲਜ਼ਮਾਂ ਨੇ ਹੋਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਇੱਕ ਹੋਰ ਹਥਿਆਰ ਹਾਸਲ ਕੀਤਾ ਸੀ। ਪੁਲਿਸ ਅਨੁਸਾਰ ਇੰਦਰਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਮੋਗਾ ਅਤੇ ਰਾਏਕੋਟ ਵਿੱਚ ਨਸ਼ਾ ਤਸਕਰੀ ਅਤੇ ਸਨੈਚਿੰਗ ਦੇ ਤਿੰਨ ਕੇਸ ਦਰਜ ਹਨ। ਦੋਸ਼ੀਆਂ ਖ਼ਿਲਾਫ਼ ਥਾਣਾ ਪੀਏਯੂ ਵਿੱਚ ਧਾਰਾ 399, 402, ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *