ਗੁਜਰਾਤ ਦੇ ਸੂਰਤ ਵਿੱਚ ਰਹਿਣ ਵਾਲੇ ਇੱਕ ਕਿਸਾਨ ਪਰਿਵਾਰ ਦੀ 19 ਸਾਲਾ ਧੀ ਪਾਇਲਟ ਬਣੀ ਹੈ। ਆਪਣੀ ਇਕਲੌਤੀ ਧੀ ਨੂੰ ਪਾਇਲਟ ਬਣਾਉਣ ਲਈ ਜਦੋਂ ਕਿਸੇ ਸਰਕਾਰੀ ਬੈਂਕ ਤੋਂ ਕਰਜ਼ਾ ਨਹੀਂ ਮਿਲਿਆ ਤਾਂ ਕਿਸਾਨ ਪਿਤਾ ਨੇ ਆਪਣੀ ਜਮੀਨ ਵੇਚ ਕੇ ਉਸ ਦਾ ਸੁਪਨਾ ਸਾਕਾਰ ਕਰ ਦਿੱਤਾ।
ਸੂਰਤ ਦੀ ਰਹਿਣ ਵਾਲੀ ਮੈਤਰੀ ਪਟੇਲ ਉਮਰ 19 ਸਾਲ ਅਮਰੀਕਾ ਤੋਂ ਪਾਇਲਟ ਬਣ ਕੇ ਵਾਪਸ ਆਈ ਹੈ। ਬੇਟੀ ਦੇ ਇੰਨੀ ਛੋਟੀ ਉਮਰ ਵਿਚ ਪਾਇਲਟ ਬਣਨ ‘ਤੇ ਮਾਪਿਆਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਮੈਤਰੀ ਦੇ ਪਿਤਾ ਕਾਂਤੀਭਾਈ ਪਟੇਲ ਅਤੇ ਮਾਂ ਰੇਖਾ ਪਟੇਲ ਨੇ ਆਪਣੀ ਬੇਟੀ ਦੇ ਪਾਇਲਟ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਜਮੀਨ ਤੱਕ ਵੀ ਵੇਚ ਦਿੱਤੀ। ਮੈਤਰੀ ਪਟੇਲ, ਜੋ 12ਵੀਂ ਜਮਾਤ ਵਿੱਚ ਪੜ੍ਹ ਕੇ ਪਾਇਲਟ ਬਣਨ ਲਈ ਅਮਰੀਕਾ ਗਈ ਸੀ, ਨੇ ਸਿਰਫ਼ 11 ਮਹੀਨਿਆਂ ਵਿੱਚ ਆਪਣੀ ਸਿਖਲਾਈ ਪੂਰੀ ਕੀਤੀ ਅਤੇ ਵਪਾਰਕ ਪਾਇਲਟ ਦਾ ਲਾਇਸੈਂਸ ਹਾਸਲ ਕੀਤਾ।
ਮੈਤਰੀ ਪਟੇਲ ਨੇ ਦੱਸਿਆ ਕਿ ਜਦੋਂ ਉਹ ਮਹਿਜ਼ 8 ਸਾਲ ਦੀ ਸੀ ਤਾਂ ਉਸ ਨੇ ਪਾਇਲਟ ਬਣਨ ਦਾ ਸੁਪਨਾ ਦੇਖਿਆ ਸੀ। ਉਹ ਸੁਪਨਾ ਹੁਣ 19 ਸਾਲ ਦੀ ਉਮਰ ਵਿੱਚ ਪੂਰਾ ਹੋ ਗਿਆ ਹੈ। ਮੈਤਰੀ ਹੁਣ ਭਵਿੱਖ ਵਿੱਚ ਕਪਤਾਨ ਬਣਨਾ ਚਾਹੁੰਦੀ ਹੈ ਅਤੇ ਆਪਣੀ ਵੱਖਰੀ ਪਛਾਣ ਬਣਾਉਣਾ ਚਾਹੁੰਦੀ ਹੈ। ਇੱਕ ਸਮਾਂ ਸੀ ਜਦੋਂ ਮਿੱਤਰੀ ਦੇ ਪਿਤਾ ਨੇ ਉਸਨੂੰ ਪਾਇਲਟ ਦੀ ਸਿਖਲਾਈ ਦਿਵਾਉਣ ਲਈ ਬੈਂਕਾਂ ਤੋਂ ਕਰਜ਼ਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਕਿਸੇ ਬੈਂਕ ਤੋਂ ਕਰਜ਼ਾ ਨਹੀਂ ਮਿਲਿਆ।
ਆਖਰਕਾਰ ਉਸਨੂੰ ਆਪਣੀ ਜੱਦੀ ਜ਼ਮੀਨ ਵੇਚਣੀ ਪਈ ਅਤੇ ਆਪਣੀ ਧੀ ਲਈ ਪਾਇਲਟ ਸਿਖਲਾਈ ਦੀ ਫੀਸ ਅਦਾ ਕਰਨੀ ਪਈ। ਆਮ ਤੌਰ ‘ਤੇ ਵਪਾਰਕ ਜਹਾਜ਼ ਉਡਾਉਣ ਦੀ ਸਿਖਲਾਈ 18 ਮਹੀਨਿਆਂ ਵਿਚ ਪੂਰੀ ਹੋ ਜਾਂਦੀ ਹੈ ਅਤੇ ਕਈ 18 ਮਹੀਨਿਆਂ ਵਿਚ ਵੀ ਸਿਖਲਾਈ ਪੂਰੀ ਨਹੀਂ ਕਰ ਪਾਉਂਦੇ ਹਨ। ਅਜਿਹੇ ਵਿਚ ਉਨ੍ਹਾਂ ਲਈ 6 ਮਹੀਨੇ ਦੀ ਟਰੇਨਿੰਗ ਵਧਾਈ ਜਾਂਦੀ ਹੈ। ਪਰ ਮੈਤਰੀ ਪਟੇਲ ਨੇ ਸਿਰਫ਼ 11 ਮਹੀਨਿਆਂ ਵਿੱਚ ਕਮਰਸ਼ੀਅਲ ਪਾਇਲਟ ਬਣਨ ਲਈ ਆਪਣੀ ਸਿਖਲਾਈ ਪੂਰੀ ਕਰ ਲਈ।
ਦੱਸਿਆ ਗਿਆ ਕਿ ਮੈਤਰੀ ਪਟੇਲ ਨੂੰ ਅਮਰੀਕਾ ਵਿਚ ਵਪਾਰਕ ਜਹਾਜ਼ ਉਡਾਉਣ ਦਾ ਲਾਇਸੈਂਸ ਮਿਲਿਆ ਹੋਇਆ ਹੈ, ਪਰ ਭਾਰਤ ਵਿਚ ਹਵਾਈ ਜਹਾਜ਼ ਉਡਾਉਣ ਲਈ ਇੱਥੇ ਨਿਯਮਾਂ ਅਨੁਸਾਰ ਸਿਖਲਾਈ ਲਾਇਸੈਂਸ ਲੈਣਾ ਹੋਵੇਗਾ। ਟਰੇਨਿੰਗ ਲਾਇਸੈਂਸ ਮਿਲਦੇ ਹੀ ਮੈਤਰੀ ਭਾਰਤ ਵਿੱਚ ਵੀ ਜਹਾਜ਼ ਉਡਾ ਸਕੇਗੀ। ਸਿਰਫ਼ 19 ਸਾਲ ਦੀ ਉਮਰ ਵਿੱਚ ਪਾਇਲਟ ਬਣ ਕੇ ਮੈਤਰੀ ਪਟੇਲ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਪਾਇਲਟ ਬਣ ਗਈ ਹੈ।