ਪੰਜਾਬ ਦੇ ਜਿਲ੍ਹਾ ਜਲੰਧਰ ਨਾਲ ਸਬੰਧਤ ਇਕ ਸਿੱਖ ਨੌਜਵਾਨ ਕੈਨੇਡਾ ਵਿਚ ਪਾਇਲਟ ਬਣਿਆ ਹੈ। ਪਿੰਡ ਬੁੱਟਰਾਂ ਦੇ ਕਿਸਾਨ ਹਰਦਿਆਲ ਸਿੰਘ ਦਾ ਪੁੱਤਰ ਜਪਗੋਬਿੰਦ ਸਿੰਘ ਸਭ ਤੋਂ ਛੋਟੀ ਉਮਰ ਵਿੱਚ ਕੈਨੇਡੀਅਨ ਸਿੱਖ ਪਾਇਲਟ ਬਣ ਗਿਆ ਹੈ। ਅੰਮ੍ਰਿਤਧਾਰੀ ਜਪਗੋਬਿੰਦ ਸਿੰਘ ਨੇ ਸਿਰਫ਼ 16 ਸਾਲ ਦੀ ਉਮਰ ਵਿੱਚ ਆਪਣਾ ਸੁਪਨਾ ਪੂਰਾ ਕਰ ਲਿਆ ਹੈ। 16 ਸਾਲ ਦੀ ਉਮਰ ਕਾਰਨ ਭਾਵੇਂ ਉਸ ਨੂੰ ਗੱਡੀ ਡਰਾਈਵਿੰਗ ਲਾਇਸੈਂਸ ਨਹੀਂ ਮਿਲਿਆ ਸੀ ਪਰ ਉਸ ਨੇ ਸੋਲੋ ਪਾਇਲਟ ਬਣ ਕੇ ਇਤਿਹਾਸ ਜ਼ਰੂਰ ਸਿਰਜ ਦਿੱਤਾ ਹੈ। ਕੈਨੇਡਾ ਟਰਾਂਸਪੋਰਟ ਨੇ ਉਸ ਨੂੰ ਜਹਾਜ਼ ਉਡਾਉਣ ਦਾ ਲਾਇਸੈਂਸ ਜਾਰੀ ਕਰ ਦਿੱਤਾ ਹੈ।
ਇਨ੍ਹਾਂ ਮੁਕਾਬਲਿਆਂ ਵਿੱਚ ਵੀ ਜਪਗੋਬਿੰਦ ਸਿੰਘ ਨੂੰ ਕਾਂਸੀ ਅਤੇ ਚਾਂਦੀ ਦੇ ਤਮਗੇ ਮਿਲੇ
ਤੁਹਾਨੂੰ ਦੱਸ ਦੇਈਏ ਕਿ ਜਪਗੋਬਿੰਦ ਸਿੰਘ ਨੇ ਬੀਸੀ ਤੋਂ ਪਾਇਲਟ ਬਣਨ ਦੀ ਤਿਆਰੀ ਸ਼ੁਰੂ ਕੀਤੀ ਸੀ। ਅਲਬਰਟਾ ਅਤੇ ਓਨਟਾਰੀਓ ਵਿੱਚ ਸਿਖਲਾਈ ਲੈਣ ਤੋਂ ਬਾਅਦ, ਕਿਊਬਿਕ ਵਿੱਚ ਅੰਤਿਮ ਸਿਖਲਾਈ ਪੂਰੀ ਕੀਤੀ। ਜਗਗੋਬਿੰਦ ਸਿੰਘ ਨੇ ਰੋਬੋਟਿਕਸ ਸਮੇਤ ਗਣਿਤ, ਸੰਗੀਤ, ਇਤਿਹਾਸ, ਵਿਗਿਆਨ ਵਿੱਚ ਵੀ ਟਾਪ ਕੀਤਾ ਹੈ। ਉਸ ਨੇ ਹਾਲ ਹੀ ਵਿੱਚ ਡਿਊਕ ਆਫ ਐਡਿਨਬਰਗ ਇੰਟਰਨੈਸ਼ਨਲ ਅਵਾਰਡ ਵਿੱਚ ਕਾਂਸੀ ਅਤੇ ਚਾਂਦੀ ਦਾ ਤਗਮਾ ਜਿੱਤਿਆ ਹੈ।
ਓਨਟਾਵਾ ਦੀ ਯੂਨੀਵਰਸਿਟੀ ਤੋਂ ਏਰੋ ਸਪੇਸ ਇੰਜਨੀਅਰਿੰਗ ਵਿੱਚ ਸਕਾਲਰਸ਼ਿਪ ਪ੍ਰਾਪਤ ਕੀਤੀ
ਜਪਗੋਬਿੰਦ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਖਾਲਸਾ ਸਕੂਲ, ਸਰੀਂਹ ਅਤੇ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਤੋਂ ਸ਼ੁਰੂ ਕੀਤੀ। ਇਸ ਤੋਂ ਬਾਅਦ ਉਸ ਨੇ ਆਪਣੀ ਅਗਲੀ ਪੜ੍ਹਾਈ ਸੇਂਟ ਮਾਈਕਲ ਹਾਈ ਸਕੂਲ ਤੋਂ ਕੀਤੀ। ਹੁਣ ਉਸ ਨੂੰ ਓਨਟਾਵਾ ਦੀਆਂ ਯੂਨੀਵਰਸਿਟੀਆਂ ਤੋਂ ਐਰੋ ਸਪੇਸ ਇੰਜਨੀਅਰਿੰਗ ਵਿੱਚ ਸਕਾਲਰਸ਼ਿਪ ਮਿਲਿਆ ਹੈ, ਜੋ ਉਸ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ।
ਜਪਗੋਬਿੰਦ ਸਿੰਘ ਦੀ ਗਤਕਾ, ਕੀਰਤਨ, ਤਬਲਾ ਵਾਦਨ ਤੋਂ ਇਲਾਵਾ ਕਈ ਖੇਡਾਂ ਵਿੱਚ ਵਿਸ਼ੇਸ਼ ਰੁਚੀ
ਇਸ ਤੋਂ ਇਲਾਵਾ ਜਪਗੋਬਿੰਦ ਸਿੰਘ ਗਤਕਾ, ਕੀਰਤਨ, ਤਬਲਾ ਵਜਾਉਂਣਾ ਸਾਹਿਤ ਖੇਡਾਂ ਵਿੱਚ ਵੀ ਵਿਸ਼ੇਸ਼ ਰੁਚੀ ਰੱਖਦਾ ਹੈ। ਉਹ ਆਪਣੇ ਸਕੂਲ ਦੀ ਸੌਕਰ ਟੀਮ ਵਿਚ ਰਿਹਾ ਹੈ। ਜਪਗੋਬਿੰਦ ਸਿੰਘ ਹੁਣ ਓਨਟਾਰੀਓ ਜਿਲ੍ਹਾ ਸੌਕਰ ਲੀਗ ਵਿੱਚ ਖੇਡਦਾ ਹੈ। ਉਸ ਨੇ ਪਿਛਲੇ ਦਿਨੀਂ ਇੰਗਲੈਂਡ ਵਿੱਚ ਹੋਈ ਰਾਸ਼ਟਰਮੰਡਲ ਖੇਡਾਂ ਵਿੱਚ ਤਗ਼ਮਾ ਜਿੱਤ ਕੇ ਉਪਲਬਧੀ ਹਾਸਲ ਕੀਤੀ ਹੈ।