ਕਮਲਾ ਨੇਗੀ ਆਇਰਨ ਲੇਡੀ ਨੈਨੀਤਾਲ: ਸਾਡੇ ਸਮਾਜ ਵਿੱਚ ਬਹੁਤ ਸਾਰੇ ਅਜਿਹੇ ਕੰਮ ਹਨ, ਜੋ ਮਰਦਾਂ ਅਤੇ ਔਰਤਾਂ ਦੇ ਵਿੱਚ ਵੰਡੇ ਹੋਏ ਹਨ। ਅਜਿਹੇ ‘ਚ ਪੈਂਚਰ ਦੀ ਦੁਕਾਨ ਦਾ ਨਾਂ ਸੁਣਦੇ ਹੀ ਤੁਹਾਡੇ ਦਿਮਾਗ ‘ਚ ਇਕ ਆਦਮੀ ਦਾ ਅਕਸ ਉਭਰ ਕੇ ਸਾਹਮਣੇ ਆਉਂਦਾ ਹੋਵੇਗਾ, ਜੋ ਸੜਕ ਕਿਨਾਰੇ ਟਾਇਰਾਂ ‘ਚ ਹਵਾ ਭਰਨ ਅਤੇ ਪੈਂਚਰ ਲਗਾਉਣ ਦਾ ਕੰਮ ਕਰਦਾ ਹੈ। ਪਰ ਕੀ ਤੁਸੀਂ ਕਦੇ ਕਿਸੇ ਔਰਤ ਨੂੰ ਪੈਂਚਰ ਦੀ ਦੁਕਾਨ ਚਲਾਉਂਦੇ ਹੋਏ ਦੇਖਿਆ ਹੈ, ਸ਼ਾਇਦ ਨਹੀਂ। ਪਰ ਉਤਰਾਖੰਡ ਦੇ ਨੈਨੀਤਾਲ ਜ਼ਿਲੇ ਦੀ ਰਹਿਣ ਵਾਲੀ ਕਮਲਾ ਨੇਗੀ ਪੈਂਚਰਾਂ ਦੀ ਦੁਕਾਨ ਚਲਾਉਂਦੀ ਹੈ, ਜਦੋਂ ਕਿ ਉਸ ਨੂੰ ਇਹ ਕੰਮ ਕਰਦੇ ਹੋਏ 15 ਸਾਲ ਹੋ ਗਏ ਹਨ।
ਆਇਰਨ ਲੇਡੀ ਦੇ ਨਾਮ ਨਾਲ ਹੈ ਮਸਹੂਰ
ਨੈਨੀਤਾਲ ਦੇ ਰਾਮਗੜ੍ਹ ਬਲਾਕ ਔੜਾਖਾਨ ਵਿਚ ਰਹਿਣ ਵਾਲੀ 53 ਸਾਲਾ ਕਮਲਾ ਨੇਗੀ ਨੂੰ ਸਥਾਨਕ ਲੋਕ ਆਇਰਨ ਲੇਡੀ ਦੇ ਨਾਮ ਨਾਲ ਜਾਣਦੇ ਹਨ, ਜੋ ਸਾਈਕਲ ਦੇ ਟਾਇਰਾਂ ਤੋਂ ਲੈ ਕੇ ਟਰੱਕ ਅਤੇ ਵੱਡੇ ਵਾਹਨਾਂ ਨੂੰ ਪੈਂਚਰ ਲਾਉਣ ਦਾ ਕੰਮ ਕਰਦੀ ਹੈ। ਇੰਨਾ ਹੀ ਨਹੀਂ ਕਮਲਾ ਨੇਗੀ ਬਾਈਕ ਅਤੇ ਕਾਰਾਂ ਦੀ ਸਰਵਿਸ ਦਾ ਕੰਮ ਵੀ ਕਰਦੀ ਹੈ, ਜਿਸ ਦੀ ਦੁਕਾਨ ਰਾਮਗੜ੍ਹ ਮੁਕਤੇਸ਼ਵਰ ਰੋਡ ‘ਤੇ ਸਥਿਤ ਹੈ। ਕਮਲਾ ਨੇਗੀ ਦੀ ਦੁਕਾਨ ਦੇ ਲਾਗ ਪਾਸ 25 ਕਿਲੋਮੀਟਰ ਦੇ ਏਰੀਏ ਵਿਚ ਹੋਰ ਕੋਈ ਵੀ ਪੈਂਚਰਾਂ ਦੀ ਦੁਕਾਨ ਮੌਜੂਦ ਨਹੀਂ ਹੈ। ਉਨ੍ਹਾਂ ਦੀ ਦੁਕਾਨ ‘ਤੇ ਹਰ ਸਮੇਂ ਵਾਹਨਾਂ ਦੀ ਭੀੜ ਲੱਗੀ ਰਹਿੰਦੀ ਹੈ। ਨੈਨੀਤਾਲ ਆਉਣ ਵਾਲੇ ਸੈਲਾਨੀ ਅਕਸਰ ਇੱਕ ਔਰਤ ਨੂੰ ਪੈਂਚਰ ਲਾਉਂਦੀ ਦੇਖ ਕੇ ਹੈਰਾਨ ਹੋ ਜਾਂਦੇ ਹਨ, ਪਰ ਕਮਲਾ ਨੇਗੀ ਲਈ ਇਹ ਬਹੁਤ ਆਮ ਗੱਲ ਹੈ।
ਸ਼ੁਰੂਆਤ ਵਿੱਚ ਲੋਕ ਮਾਰਦੇ ਸੀ ਤਾਨੇ
ਕਮਲਾ ਨੇਗੀ ਨੇ ਜਦੋਂ ਸਾਲ 2004 ਵਿੱਚ ਪੈਂਚਰਾਂ ਦੀ ਦੁਕਾਨ ‘ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਉਸਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਤਾਅਨੇ ਸੁਣਨੇ ਪਏ। ਪਰ ਕਮਲਾ ਨੇ ਕਦੇ ਵੀ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਆਪਣਾ ਕੰਮ ਕਰਦੀ ਰਹੀ। ਜਿਸ ਕਾਰਨ ਅੱਜ ਉਸ ਦੀ ਪੈਂਚਰਾਂ ਦੀ ਦੁਕਾਨ ਪੂਰੇ ਇਲਾਕੇ ਵਿੱਚ ਮਸ਼ਹੂਰ ਹੈ।
ਕਮਲਾ ਨੇਗੀ ਹਫਤੇ ਦੇ ਸੱਤ ਦਿਨ ਦੁਕਾਨ ਖੋਲ੍ਹ ਕੇ ਰੱਖਦੀ ਹੈ ਵੇਲੇ ਕੁਵੇਲੇ ਦੁਕਾਨ ਬੰਦ ਹੋਣ ਦੀ ਸਥਿਤੀ ਵਿਚ ਵੀ ਉਹ ਵਾਹਨ ਡਰਾਈਵਰਾਂ ਦੀ ਮਦਦ ਕਰਦੀ ਹੈ। ਕਮਲਾ ਆਪਣੇ ਕੰਮ ਵਿਚ ਇੰਨੀ ਮਾਹਰ ਹੈ ਕਿ ਲੋਕ ਉਸ ਨੂੰ ਟਾਇਰ ਡਾਕਟਰ ਦੇ ਨਾਂ ਨਾਲ ਵੀ ਬੁਲਾਉਂਦੇ ਹਨ, ਜਿਸ ਕਾਰਨ ਕਮਲਾ ਦਾ ਆਤਮਵਿਸ਼ਵਾਸ ਹੋਰ ਵੀ ਵੱਧ ਜਾਂਦਾ ਹੈ।
ਪੰਕਚਰ ਦੀ ਦੁਕਾਨ ਚਲਾਉਣ ਦੇ ਨਾਲ-ਨਾਲ ਕਮਲਾ ਨੇਗੀ ਇਕ ਅਜਿਹੀ ਸੰਸਥਾ ਨਾਲ ਜੁੜੀ ਹੋਈ ਹੈ ਜੋ ਖੇਤੀਬਾੜੀ ਖੇਤਰ ਨਾਲ ਜੁੜੀਆਂ ਔਰਤਾਂ ਲਈ ਕੰਮ ਕਰਦੀ ਹੈ। ਕਮਲਾ ਨੇਗੀ ਦੇ ਦੋ ਬੱਚੇ ਹਨ, ਜਿਨ੍ਹਾਂ ‘ਚੋਂ ਬੇਟੀ ਦਾ ਵਿਆਹ ਹੋ ਚੁੱਕਾ ਹੈ ਅਤੇ ਬੇਟਾ ਭਾਰਤੀ ਫੌਜ ‘ਚ ਰਹਿ ਕੇ ਦੇਸ਼ ਦੀ ਰੱਖਿਆ ਕਰ ਰਿਹਾ ਹੈ।