ਬੰਦ ਘਰ ਵਿਚੋਂ ਬਦਬੂ ਆਉਣ ਤੇ ਗੁਆਂਢੀਆਂ ਨੇ ਬੁਲਾਈ ਪੁਲਿਸ, ਜਦੋਂ ਪੁਲਿਸ ਨੇ ਬੂਹਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਉੱਡੇ ਹੋਸ਼

Punjab

ਇਹ ਖਬਰ ਮੋਹਾਲੀ ਚੰਡੀਗੜ੍ਹ ਤੋਂ ਹੈ। ਇਥੇ ਚਾਰ ਦਿਨਾਂ ਤੋਂ ਇੱਕ 82 ਸਾਲਾ ਬਜ਼ੁਰਗ ਮ੍ਰਿਤਕ ਪੁੱਤਰ ਕੋਲ ਬੇਹੋਸ਼ ਪਿਆ ਸੀ। ਗੇਟ ਦੇ ਬਾਹਰ ਪਏ ਅਖਬਾਰਾਂ ਦੇ ਬੰਡਲ ਅਤੇ ਬਦਬੂ ਤੋਂ ਲੋਕਾਂ ਨੂੰ ਸ਼ੱਕ ਹੋਇਆ। ਲੋਕਾਂ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ, ਪੁਲਿਸ ਨੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਨੌਜਵਾਨ ਮ੍ਰਿਤਕ ਪਿਆ ਸੀ, ਜਦਕਿ ਪਿਤਾ ਲਾਸ਼ ਕੋਲ ਬੇਹੋਸ਼ੀ ਦੀ ਹਾਲਤ ਵਿਚ ਪਿਆ ਸੀ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਉਮਰ 36 ਸਾਲ ਵਾਸੀ ਫੇਜ਼-1 ਵਜੋਂ ਹੋਈ ਹੈ। ਪੁਲੀਸ ਨੇ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ, ਜਦੋਂਕਿ ਬਜ਼ੁਰਗ ਬਲਵੰਤ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਫੇਜ਼-1 ਦੀ ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ।

ਇਹ ਮਾਮਲਾ ਸੋਮਵਾਰ ਨੂੰ ਫੇਜ਼-1 ਦੇ ਮਕਾਨ ਨੰਬਰ ਐਚਬੀ-104 ਵਿੱਚ ਸਾਹਮਣੇ ਆਇਆ। ਬਲਵੰਤ ਸਿੰਘ ਅਤੇ ਉਸ ਦਾ ਲੜਕਾ ਸੁਖਵਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਇਸ ਘਰ ਵਿੱਚ ਰਹਿ ਰਹੇ ਸਨ। ਬਜੁਰਗ ਟੈਲੀਕਾਮ ਵਿਭਾਗ, ਦਿੱਲੀ ਤੋਂ ਸੇਵਾਮੁਕਤ ਸਨ, ਜਦਕਿ ਉਨ੍ਹਾਂ ਦਾ ਪੁੱਤਰ ਗੱਡੀ ਚਲਾਉਂਦਾ ਸੀ। ਬਜ਼ੁਰਗ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮੌਕੇ ਤੇ ਪਹੁੰਚੇ ਫੇਜ਼-4 ਦੇ ਵਾਸੀ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਪਿਓ-ਪੁੱਤ ਬਾਹਰੋਂ ਖਾਣਾ ਲਿਆ ਕੇ ਖਾਂਦੇ ਸਨ।

ਦੋਵਾਂ ਦਾ ਆਪਣੇ ਗੁਆਂਢੀਆਂ ਨਾਲ ਤਾਲਮੇਲ ਨਹੀਂ ਸੀ

ਦੋਵਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਗੁਆਂਢੀਆਂ ਨੇ ਨਹੀਂ ਦੇਖਿਆ ਸੀ। ਸੋਮਵਾਰ ਨੂੰ ਜਦੋਂ ਘਰ ਵਿਚੋਂ ਬਦਬੂ ਆਉਣ ਲੱਗੀ ਤਾਂ ਪੁਲਸ ਨੂੰ ਸੂਚਨਾ ਦਿੱਤੀ ਗਈ। ਪਹਿਲਾਂ ਪੀ.ਸੀ.ਆਰ. ਪਹੁੰਚੀ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਜਦਕਿ ਪਿਤਾ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਹ ਅਜੇ ਬੋਲਣ ਦੀ ਸਥਿਤੀ ਵਿੱਚ ਨਹੀਂ ਹੈ। ਸੂਤਰਾਂ ਦੇ ਅਨੁਸਾਰ ਮ੍ਰਿਤਕ ਦਾ ਸਰੀਰ ਨੀਲਾ ਪੈ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਬਲਵੰਤ ਸਿੰਘ ਦੇ ਠੀਕ ਹੋਣ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ।

ਬੇਟੇ ਨੂੰ ਗੋਦ ਲਿਆ ਗਿਆ ਸੀ

ਬਜ਼ੁਰਗ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਅਸਲ ਵਿੱਚ ਬਲਵੰਤ ਸਿੰਘ ਦਾ ਪੁੱਤਰ ਨਹੀਂ ਸੀ। ਉਸ ਨੇ ਆਪਣੀ ਸਾਲੀ ਤੋਂ ਗੋਦ ਲਿਆ ਸੀ। ਉਸ ਸਮੇਂ ਸੁਖਵਿੰਦਰ ਸਿੰਘ ਦੀ ਉਮਰ ਸਿਰਫ਼ ਤਿੰਨ ਸਾਲ ਸੀ। ਸੁਖਵਿੰਦਰ ਸਿੰਘ ਨੂੰ ਬਲਵੰਤ ਸਿੰਘ ਨੇ ਪਾਲਿਆ ਸੀ। ਬਲਵੰਤ ਸਿੰਘ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਕਾਫੀ ਟੁੱਟ ਗਿਆ ਸੀ।

Leave a Reply

Your email address will not be published. Required fields are marked *