ਕੁਝ ਦਿਨਾਂ ਵਿਚ ਕੈਨੇਡਾ ਜਾਣ ਵਾਲੇ ਨੌਜਵਾਨ ਨਾਲ ਹੋਇਆ ਦਰਦਨਾਕ ਕੰਮ, ਵਿਆਹ ਦੀ ਪਾਰਟੀ ਸਮੇਂ ਹੋਈ ਫਾਇਰਿੰਗ, ਸੋਗ ਵਿਚ ਬਦਲਿਆ ਜਸਨ

Punjab

ਜਿਲ੍ਹਾ ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਨਿੱਝਪੁਰਾ ਦੇ ਸਰਪੰਚ ਦੇ ਲੜਕੇ ਦੇ ਵਿਆਹ ਵਿੱਚ ਹੋਈ ਫਾਇਰਿੰਗ ਮਾਤਮ ਦਾ ਕਾਰਨ ਬਣ ਗਈ। ਗੋਲੀ ਲੱਗਣ ਕਾਰਨ ਲਾੜੇ ਦੇ ਦੋਸਤ ਦੀ ਮੌਤ ਹੋ ਗਈ। ਤਲਵਿੰਦਰ ਸਿੰਘ ਵਾਸੀ ਪਿੰਡ ਵਡਾਲਾ ਜੌਹਲ ਥਾਣਾ ਜੰਡਿਆਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸੁਖਚੈਨ ਸਿੰਘ ਉਮਰ 25 ਸਾਲ ਉਸ ਦਾ ਛੋਟਾ ਭਰਾ ਹੈ। ਐਤਵਾਰ ਅੱਧੀ ਰਾਤ ਤੋਂ ਬਾਅਦ ਸਰਪੰਚ ਦੇ ਘਰ ਉਸ ਦੇ ਲੜਕੇ ਨਰਿੰਦਰ ਸਿੰਘ ਦੇ ਵਿਆਹ ਦਾ ਜਸ਼ਨ ਸੀ। ਸ਼ਾਮ ਕਰੀਬ 7 ਵਜੇ ਉਨ੍ਹਾਂ ਦੇ ਘਰ ਪਾਰਟੀ ਸ਼ੁਰੂ ਹੋ ਗਈ ਸੀ। ਰਾਤ ਕਰੀਬ 12.30 ਵਜੇ ਇਸ ਪਾਰਟੀ ਵਿੱਚ ਮੌਜੂਦ ਰਾਜਬੀਰ ਸਿੰਘ ਉਰਫ਼ ਰਾਜਾ ਜੱਟ ਵਾਸੀ ਦੇਵੀਦਾਸਪੁਰਾ ਨੇ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਦੇ ਨਾਲ ਦੋ ਹੋਰ ਨੌਜਵਾਨ ਸਨ, ਜਿਨ੍ਹਾਂ ਨੂੰ ਉਹ ਜਾਣਦਾ ਨਹੀਂ ਸੀ।

ਮ੍ਰਿਤਕ ਨੌਜਵਾਨ ਦੀ ਪੁਰਾਣੀ ਤਸਵੀਰ

ਪਿਸਤੌਲ ਦੀ ਗੋਲੀ ਉਸ ਦੇ ਭਰਾ ਸੁਖਚੈਨ ਸਿੰਘ ਦੀ ਗਰਦਨ ਵਿੱਚ ਲੱਗੀ, ਜੋ ਗੋਲੀ ਲੱਗਣ ਨਾਲ ਹੀ ਡਿੱਗ ਪਿਆ। ਉਸ ਨੂੰ ਅਮਨਦੀਪ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਐਸ.ਆਈ ਰਛਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਰਾਜਬੀਰ ਸਿੰਘ ਉਰਫ਼ ਰਾਜਾ ਜੱਟ ਵਾਸੀ ਦੇਵੀਦਾਸਪੁਰਾ, ਜਗਦੀਪ ਸਿੰਘ ਵਾਸੀ ਵਡਾਲਾ ਜੌਹਲ ਦੇ ਖ਼ਿਲਾਫ਼ ਧਾਰਾ 302, 336, 34 ਅਤੇ 25 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਜੰਡਿਆਲਾ ਵਿਖੇ ਅਸਲਾ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦੋਸ਼ੀ ਅਜੇ ਫਰਾਰ ਹਨ

ਤਲਵਿੰਦਰ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਸੰਦੀਪ ਕੌਰ ਵਾਸੀ ਪੱਟੀ ਮੋੜ ਜ਼ਿਲ੍ਹਾ ਤਰਨਤਾਰਨ ਨਾਲ ਹੋਇਆ ਸੀ। ਵਿਆਹ ਤੋਂ ਕਰੀਬ 2 ਮਹੀਨੇ ਬਾਅਦ ਸੰਦੀਪ ਕੌਰ ਕੈਨੇਡਾ ਚਲੀ ਗਈ। ਸੁਖਚੈਨ ਸਿੰਘ ਦੇ ਕੈਨੇਡਾ ਜਾਣ ਦੇ ਕਾਗਜ਼ ਵੀ ਤਿਆਰ ਸਨ। ਬੀਤੇ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਵਾਸੀ ਜਗਦੀਪ ਸਿੰਘ ਉਰਫ ਜੱਗੂ ਵਾਸੀ ਵਡਾਲਾ ਜੌਹਲ ਦੇ ਸਾਲੇ ਦਾ ਵਿਆਹ ਸੀ। ਜਗਦੀਪ ਸਿੰਘ ਉਰਫ ਜੱਗੂ ਉਸ ਦੇ ਛੋਟੇ ਭਰਾ ਸੁਖਚੈਨ ਸਿੰਘ ਨੂੰ ਆਪਣੇ ਸਹੁਰੇ ਸਰਪੰਚ ਸਤਨਾਮ ਸਿੰਘ ਵਾਸੀ ਨਿੱਝਰਪੁਰਾ ਦੇ ਘਰ ਨਾਲ ਲੈ ਕੇ ਚਲਾ ਗਿਆ, ਜਿੱਥੇ ਵਿਆਹ ਹੋ ਰਿਹਾ ਸੀ।

Leave a Reply

Your email address will not be published. Required fields are marked *