ਏਐੱਸਆਈ ਨਾਲ ਕੋਰਟ ਕੰਪਲੈਕਸ ‘ਚ ਵਰਤ ਗਿਆ ਭਾਣਾ, ਆਪਣੇ ਹੀ ਹਥਿਆਰ ਨਾਲ ਚੱਲੀ ਗੋਲੀ, ਜਾਂਂਚ ਪੜਤਾਲ ਜਾਰੀ

Punjab

ਇਹ ਦੁਖਦਾਈ ਖ਼ਬਰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈ ਹੈ। ਇਥੇ ਮੰਗਲਵਾਰ ਦੁਪਹਿਰ ਕਰੀਬ 11.30 ਵਜੇ ਕਚਹਿਰੀ ਕੰਪਲੈਕਸ ਵਿੱਚ ਬਖਸ਼ੀਖਾਨਾ ਨੇੜੇ ਏਐਸਆਈ ਕੁਲਵਿੰਦਰ ਸਿੰਘ ਦੀ ਆਪਣੀ ਹੀ ਕਾਰਬਾਈਨ ਨਾਲ ਗੋਲੀ ਚੱਲਣ ਕਾਰਨ ਮੌਤ ਹੋ ਗਈ। ਉਹ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਕੈਦੀਆਂ ਨੂੰ ਇੱਥੇ ਪ੍ਰੋਡਕਸ਼ਨ ‘ਤੇ ਲੈ ਕੇ ਆਇਆ ਸੀ।

ਕੁਲਵਿੰਦਰ ਸਿੰਘ ਆਬਕਾਰੀ ਵਿਭਾਗ ‘ਚ ਵੀ ਲੰਮਾ ਸਮਾਂ ਤਾਇਨਾਤ ਰਹੇ

ਮ੍ਰਿਤਕ ਏਐੱਸਆਈ ਦੀ ਪੁਰਾਣੀ ਤਸਵੀਰ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਜਗਦੀਸ਼ ਕੁਮਾਰ ਮੌਕੇ ‘ਤੇ ਪਹੁੰਚ ਗਏ। ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਕਰੀਬ 53 ਸਾਲਾ ਕੁਲਵਿੰਦਰ ਸਿੰਘ ਮਲੋਟ ਨੇੜੇ ਸਥਿਤ ਪਿੰਡ ਬੁਰਜ ਸਿੱਧਵਾਂ ਦੇ ਰਹਿਣ ਵਾਲੇ ਸੀ। ਉਹ ਕਾਫੀ ਸਮਾਂ ਪੀ.ਸੀ.ਆਰ. ਵਿੱਚ ਵੀ ਕੰਮ ਕਰਦੇ ਰਹੇ ਹਨ। ਇਸ ਤੋਂ ਬਾਅਦ ਉਹ ਲੰਬਾ ਸਮਾਂ ਆਬਕਾਰੀ ਵਿਭਾਗ ਵਿੱਚ ਤਾਇਨਾਤ ਰਹੇ। ਹੁਣ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਉਹ ਪੁਲਿਸ ਲਾਈਨ ਵਿਚ ਤਾਇਨਾਤ ਸਨ।

ਹੁਣ ਉਨ੍ਹਾਂ ਦੀ ਡਿਊਟੀ ਅਦਾਲਤ ‘ਚ ਕੈਦੀਆਂ ਨੂੰ ਪੇਸ਼ ਕਰਨ ਦੀ ਲੱਗੀ ਸੀ

ਡੀਐਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਲਾਈਨ ਵਿਚ ਤੈਨਾਤ ਏਐੱਸਆਈ ਕੁਲਵਿੰਦਰ ਸਿੰਘ ਦੀ ਡਿਊਟੀ ਕੈਦੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਲੱਗੀ ਸੀ। ਉਹ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਕੈਦੀਆਂ ਨੂੰ ਲੈ ਕੇ ਤੜਕੇ ਹੀ ਅਦਾਲਤੀ ‘ਚ ਪਹੁੰਚ ਗਿਆ ਸੀ। ਹੋਰ ਪੁਲਿਸ ਮੁਲਾਜ਼ਮ ਬਖਸ਼ੀਖਾਨਾ ਨੇੜੇ ਸਮਾਨ ਨੂੰ ਦੇਖ ਰਹੇ ਸਨ ਪਰ ਇਸ ਦੌਰਾਨ ਅਚਾਨਕ ਕੁਲਵਿੰਦਰ ਸਿੰਘ ਕੋਲ ਮੌਜੂਦ ਕਾਰਬਾਈਨ ‘ਚੋਂ ਗੋਲੀ ਚੱਲ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸਰਵਿਸ ਹਥਿਆਰ ਨਾਲ 18 ਦਿਨਾਂ ਵਿਚ ਗੋਲੀ ਲੱਗਣ ਦੀ ਦੂਜੀ ਘਟਨਾ

ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਗੋਲੀ ਚੱਲਣ ਦੀ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਜ਼ਿਲੇ ਵਿਚ ਪੁਲਿਸ ਕਰਮਚਾਰੀ ਦੇ ਸਰਵਿਸ ਹਥਿਆਰ ਨਾਲ ਗੋਲੀ ਚੱਲਣ ਦੀ 18 ਦਿਨਾਂ ਵਿਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਬੀਤੀ 21 ਅਗਸਤ ਨੂੰ ਏਐਸਆਈ ਕਾਸਿਮ ਅਲੀ ਦੀ ਐਸਐਸਪੀ ਦਫ਼ਤਰ ਦੇ ਸਾਹਮਣੇ ਪਾਰਕਿੰਗ ਵਿੱਚ ਸਰਵਿਸ ਰਿਵਾਲਵਰ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਉਹ ਇੱਕ ਬਹੁਤ ਹੀ ਹੋਣਹਾਰ ASI ਵੀ ਸੀ। ਮ੍ਰਿਤਕ ਏਐਸਆਈ ਕੁਲਵਿੰਦਰ ਸਿੰਘ ਵੀ ਬਹੁਤ ਕਾਬਲ ਪੁਲਿਸ ਕਰਮੀ ਦੱਸੇ ਜਾ ਰਹੇ ਹਨ।

Leave a Reply

Your email address will not be published. Required fields are marked *