ਜਜ਼ਬੇ ਨੂੰ ਸਲਾਮ! ਲੱਕ ਤੋਂ ਹੇਠਾਂ ਦਾ ਹਿੱਸਾ ਕੰਮ ਨਹੀਂ ਕਰਦਾ, ਫਿਰ ਵੀ ਕਰਦੀ ਮਿਹਨਤ, ਆਓ ਜਾਣੀਏ ਹੋਣਹਾਰ ਇਸ ਧੀ ਬਾਰੇ

Punjab

ਮੰਜ਼ਿਲ ਉਨ੍ਹਾਂ ਨੂੰ ਹੀ ਮਿਲਦੀ ਹੈ, ਜਿਨ੍ਹਾਂ ਦੇ ਸੁਪਨਿਆਂ ਵਿਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲੇ ਨਾਲ ਉਡਾਣ ਹੁੰਦੀ ਹੈ। ਇਹ ਸਤਰਾਂ ਚੰਡੀਗੜ੍ਹ ਦੀ ਵਿਦਿਆ ‘ਤੇ ਢੁਕਦੀਆਂ ਹਨ। ਕਿਉਂਕਿ ਵਿਦਿਆ ਆਪਣੀ ਸਰੀਰਕ ਅਪੰਗਤਾ ਨੂੰ ਆਪਣੇ ਸੁਪਨਿਆਂ ਦੇ ਰਾਹ ਵਿੱਚ ਨਹੀਂ ਆਉਣ ਦੇ ਰਹੀ ਹੈ। ਸਰੀਰਕ ਅਪੰਗਤਾ ਹੋਣ ਦੇ ਬਾਵਜੂਦ ਵਿਦਿਆ ਫੂਡ ਡਿਲੀਵਰੀ ਵਰਗਾ ਔਖਾ ਕੰਮ ਕਰਦੀ ਹੈ। ਉਸ ਦੇ ਇਸ ਕੰਮ ਨੇ ਉਸ ਨੂੰ ਚੰਡੀਗੜ੍ਹ ‘ਚ ‘ਡਿਲੀਵਰੀ ਗਰਲ’ ਦੇ ਨਮ ਨਾਲ ਮਸਹੂਰ ਕਰ ਦਿੱਤਾ ਹੈ।

30 ਸਾਲ ਦੀ ਵਿਦਿਆ ਦਾ ਕਹਿਣਾ ਹੈ ਕਿ 15 ਸਾਲ ਪਹਿਲਾਂ ਇਕ ਸੜਕ ਹਾਦਸੇ ‘ਚ ਰੀੜ੍ਹ ਦੀ ਹੱਡੀ ‘ਤੇ ਸੱਟ ਲੱਗਣ ਕਾਰਨ ਉਸ ਦੇ ਸਰੀਰ ਦੇ ਹੇਠਲੇ ਹਿੱਸੇ ਨੇ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੇ ਲਗਭਗ 11 ਸਾਲ ਬਿਸਤਰ ‘ਤੇ ਗੁਜਾਰੇ। ਪਰ ਆਪਣੀ ਇਸ ਕਮਜ਼ੋਰੀ ਨੂੰ ਆਪਣੇ ਸੁਪਨਿਆਂ ਦੇ ਅੱਗੇ ਨਹੀਂ ਆਉਣ ਦਿੱਤਾ। ਵਿਦਿਆ ਕਹਿੰਦੀ ਹੈ ਕਿ ਜਿਵੇਂ ਹੀ ਮੈਂ ਆਪਣੇ ਮਾਤਾ-ਪਿਤਾ ਨੂੰ ਨੌਕਰੀ ਸ਼ੁਰੂ ਕਰਨ ਬਾਰੇ ਦੱਸਿਆ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਉਹ ਖੁਸ਼ ਹਨ ਕਿ ਮੈਂ ਅੱਜ ਕੰਮ ਕਰ ਰਹੀ ਹਾਂ। ਜਦੋਂ ਮੈਂ ਆਪਣੀ ਇਲੈਕਟ੍ਰਿਕ ਸਕੂਟਰੀ ‘ਤੇ ਫੂਡ ਡਿਲੀਵਰੀ ਲਈ ਜਾਂਦੀ ਹਾਂ ਤਾਂ ਲੋਕ ਮੇਰਾ ਸਮਰਥਨ ਕਰਦੇ ਹਨ। ਕਈ ਲੋਕ ਰੁਕ ਕੇ ਮੇਰੇ ਨਾਲ ਗੱਲਾਂ ਕਰਦੇ ਹਨ।

ਸਾਈਕਲ ‘ਤੇ ਵਿਗੜ ਗਿਆ ਸੀ ਸੰਤੁਲਨ

ਵਿਦਿਆ ਦਾ ਕਹਿਣਾ ਹੈ ਕਿ ਸਾਲ 2007 ‘ਚ ਜਦੋਂ ਉਹ ਆਪਣੇ ਪਿੰਡ ਆਈ ਸੀ ਤਾਂ ਪੁਲ ‘ਤੇ ਸਾਈਕਲ ਚਲਾਉਂਦੇ ਸਮੇਂ ਪੁਲ ਤੋਂ ਹੇਠਾਂ ਡਿੱਗ ਗਈ ਸੀ। ਇਸ ਘਟਨਾ ‘ਚ ਮੇਰੀ ਰੀੜ੍ਹ ਦੀ ਹੱਡੀ ‘ਤੇ ਸੱਟ ਲੱਗੀ ਸੀ। ਜਿਸ ਕਾਰਨ ਮੇਰੀ ਕਮਰ ਦੇ ਹੇਠਲੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਮੈਂ ਲਗਭਗ 11 ਸਾਲ ਬਿਸਤਰ ‘ਤੇ ਪਈ ਰਹੀ। ਇਲਾਜ ਲਈ ਮਾਪਿਆਂ ਨੇ ਕਾਫੀ ਭੱਜ-ਦੌੜ ਕੀਤੀ। ਪਰ ਡਾਕਟਰਾਂ ਤੋਂ ਪਤਾ ਲੱਗਾ ਕਿ ਹੁਣ ਮੈਂ ਕਦੇ ਖੜ੍ਹੀ ਨਹੀਂ ਹੋ ਸਕਾਂਗੀ। ਸਮੇਂ ਦੇ ਨਾਲ ਮੇਰੀ ਹਿੰਮਤ ਨੇ ਵੀ ਜਵਾਬ ਦੇ ਦਿੱਤਾ ਅਤੇ ਮੇਰੇ ਲਈ ਮੇਰਾ ਬਿਸਤਰਾ ਮੇਰੀ ਦੁਨੀਆ ਬਣ ਗਿਆ।

ਰਿਸ਼ਤੇਦਾਰ ਕਹਿੰਦੇ ਸਨ ਜ਼ਹਿਰ ਦੇ ਦਿਓ

ਵਿਦਿਆ ਦੱਸਦੀ ਹੈ ਕਿ ਕਈ ਲੋਕ ਅਤੇ ਮੇਰੇ ਰਿਸ਼ਤੇਦਾਰ ਮੇਰੀ ਹਾਲਤ ਜਾਨਣ ਲਈ ਆਉਂਦੇ ਸਨ। ਉਹ ਮੇਰੇ ਮੂੰਹ ‘ਤੇ ਮਾਂ-ਬਾਪ ਨੂੰ ਕਹਿੰਦੇ ਸਨ ਕਿ ਇਸ ਨੂੰ ਜ਼ਹਿਰ ਦੇ ਦਿਓ, ਘੱਟੋ-ਘੱਟ ਇਸ ਨੂੰ ਇਸ ਤਕਲੀਫ ਤੋਂ ਤਾਂ ਛੁਟਕਾਰਾ ਮਿਲ ਜਾਵੇਗਾ। ਮੰਜੇ ‘ਤੇ ਲੇਟ ਕੇ ਮੇਰੀ ਪਿੱਠ ‘ਤੇ ਵੀ ਜ਼ਖਮ ਹੋ ਜਾਂਦੇ ਸਨ। ਮੈਂ ਖੁਦ ਵੀ ਕਈ ਵਾਰ ਪ੍ਰਮਾਤਮਾ ਤੋਂ ਮੰਗਦੀ ਸੀ ਕਿ ਮੈਨੂੰ ਮੌਤ ਦੇਵੇ।

ਵਿਦਿਆ ਕਹਿੰਦੀ ਹੈ ਕਿ ਚੰਡੀਗੜ੍ਹ ਸਪਾਈਨਲ ਰੀਹੈਬ ਸੈਂਟਰ ਨੇ ਮੇਰੀ ਬਹੁਤ ਮਦਦ ਕੀਤੀ। ਅੱਜ ਮੈਂ ਜਿਸ ਹਾਲਤ ਵਿੱਚ ਹਾਂ, ਉਹ ਚੰਡੀਗੜ੍ਹ ਸਪਾਈਨਲ ਰੀਹੈਬ ਸੈਂਟਰ ਦੀ ਦੇਣ ਹੈ। ਸੈਂਟਰ ਨੇ ਮੇਰੇ ਪਰਿਵਾਰ ਨਾਲ ਸੰਪਰਕ ਕੀਤਾ। ਉਸ ਤੋਂ ਬਾਅਦ ਮੈਂ ਸਾਲ 2017 ਵਿੱਚ ਚੰਡੀਗੜ੍ਹ ਆ ਗਈ। ਇੱਥੇ ਖੇਡਾਂ ਵਿੱਚ ਸ਼ਾਮਲ ਹੋਏ ਅਤੇ ਫਿਰ ਬਾਸਕਟਬਾਲ, ਤੈਰਾਕੀ, ਲਾਅਨ ਟੈਨਿਸ ਅਤੇ ਟੇਬਲ ਟੈਨਿਸ ਖੇਡਣਾ ਸ਼ੁਰੂ ਕੀਤਾ।

ਟੇਬਲ ਟੈਨਿਸ ਦੀ ਨੈਸ਼ਨਲ ਖਿਡਾਰੀ

ਵਿਦਿਆ ਦਾ ਕਹਿਣਾ ਹੈ ਕਿ ਉਹ ਸਕੂਬਾ ਡਾਈਵਿੰਗ ਅਤੇ ਫੈਸ਼ਨ ਸ਼ੋਅ ਵਿੱਚ ਵੀ ਹਿੱਸਾ ਲੈ ਚੁੱਕੀ ਹੈ। ਇਸ ਤੋਂ ਇਲਾਵਾ ਉਹ ਆਪਣੇ ਸੈਂਟਰ ਵਿੱਚ ਯੋਗਾ ਸਿਖਾਉਂਦੀ ਹੈ। ਵਿਦਿਆ ਦਾ ਕਹਿਣਾ ਹੈ ਕਿ ਉਹ ਟੇਬਲ ਟੈਨਿਸ ਦੀ ਰਾਸ਼ਟਰੀ ਖਿਡਾਰਨ ਹੈ। ਪਰ ਕੋਚਿੰਗ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਉਹ ਇਸ ਖੇਡ ਵਿੱਚ ਅੱਗੇ ਨਹੀਂ ਵਧ ਸਕੀ। ਉਹ ਵ੍ਹੀਲਚੇਅਰ ਓਪਨ ਨੈਸ਼ਨਲ ਟੇਬਲ ਟੈਨਿਸ ਟੂਰਨਾਮੈਂਟ ਵਿੱਚ ਦੋ ਸੋਨ ਤਗਮੇ ਜਿੱਤ ਚੁੱਕੀ ਹੈ।

Leave a Reply

Your email address will not be published. Required fields are marked *