ਪੰਜਾਬ ਦੇ ਜਲੰਧਰ ਸ਼ਹਿਰ ਵਿਚ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਬਾਹਰ ਪੈਟਰੋਲ ਪੰਪ ਤੇ ਰਾਤ ਸਮੇਂ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਪੈਟਰੋਲ ਪੰਪ ਦੇ ਬਾਹਰ ਟਾਇਰ ਪੈਂਚਰ ਲਵਾ ਰਹੇ ਵਪਾਰੀ ਦੀ ਕਾਰ ਦੀ ਕੰਡਕਟਰ ਸੀਟ ਤੋਂ ਨਕਦੀ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਮੋਟਰਸਾਈਕਲ ‘ਤੇ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਵਪਾਰੀ ਦੇ ਬੈਗ ਵਿੱਚ 8 ਲੱਖ ਤੋਂ ਵੱਧ ਦੀ ਨਕਦੀ ਸੀ।
ਇਸ ਸਬੰਧੀ ਚਸ਼ਮਦੀਦਾਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਐਨਕਲੇਵ ਦੇ ਨਾਲ ਲੱਗਦੇ ਸੂਰਿਆ ਐਨਕਲੇਵ ਵਿੱਚ ਰਹਿਣ ਵਾਲੇ ਵਪਾਰੀ ਸ਼ਾਮ ਕਪੂਰ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਆਪਣਾ ਦਫ਼ਤਰ ਬੰਦ ਕਰਕੇ ਨਕਦੀ ਲੈ ਕੇ ਘਰ ਜਾ ਰਿਹਾ ਸੀ। ਰਸਤੇ ਵਿੱਚ ਉਸਦੀ ਇਨੋਵਾ ਗੱਡੀ ਪੈਂਚਰ ਹੋ ਗਈ। ਘਰ ਜਾਂਦੇ ਸਮੇਂ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਬਾਹਰ ਪੈਟਰੋਲ ਪੰਪ ਦੇ ਨੁੱਕਰ ‘ਤੇ ਉਹ ਪੈਂਚਰ ਲਾਉਣ ਵਾਲੇ ਦੇ ਕੋਲ ਪਹੁੰਚੇ। ਉਨ੍ਹਾਂ ਨੇ ਦੁਕਾਨਦਾਰ ਨੂੰ ਪੈਂਚਰ ਲਾਉਣ ਲਈ ਕਿਹਾ।
ਉਹ ਕਾਰ ਤੋਂ ਹੇਠਾਂ ਨਹੀਂ ਉਤਰਿਆ, ਡਰਾਈਵਿੰਗ ਸੀਟ ‘ਤੇ ਬੈਠਾ ਰਿਹਾ। ਇਸ ਦੌਰਾਨ ਲੁਟੇਰੇ ਆ ਗਏ, ਇਕ ਨੇ ਕਾਰ ਦੀ ਖਿੜਕੀ ਖੋਲ੍ਹੀ ਅਤੇ ਕੰਡਕਟਰ ਦੀ ਸੀਟ ‘ਤੇ ਪਿਆ ਨਕਦੀ ਵਾਲਾ ਬੈਗ ਲੈ ਕੇ ਬਾਈਕ ‘ਤੇ ਫਰਾਰ ਹੋ ਗਏ। ਕੁਝ ਲੋਕ ਲੁਟੇਰਿਆਂ ਦੇ ਪਿੱਛੇ ਭੱਜੇ ਵੀ ਪਰ ਉਹ ਹੱਥ ਨਹੀਂ ਆਏ। ਇਸ ਘਟਨਾ ਤੋਂ ਬਾਅਦ ਸ਼ਾਮ ਕਪੂਰ ਕਾਫੀ ਘਬਰਾ ਗਿਆ। ਉਸ ਨੇ ਆਪਣੇ ਨੇੜੇ ਸਥਿਤ ਗੁਰੂ ਗੋਬਿੰਦ ਸਿੰਘ ਐਵੇਨਿਊ ਵੈਲਫੇਅਰ ਸੁਸਾਇਟੀ ਦੇ ਮੁਖੀ ਰਾਜਨ ਗੁਪਤਾ ਨੂੰ ਫੋਨ ਕੀਤਾ। ਉਹ ਮੌਕੇ ‘ਤੇ ਆਏ ਅਤੇ ਸ਼ਾਮ ਕਪੂਰ ਨੂੰ ਆਪਣੇ ਘਰ ਲੈ ਗਏ। ਤੁਰੰਤ ਪ੍ਰਭਾਵ ਨਾਲ ਸਥਾਨਕ ਵਿਧਾਇਕ ਰਮਨ ਅਰੋੜਾ ਨੂੰ ਫੂਨ ਕੀਤਾ ਗਿਆ ਅਤੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਗਿਆ।
ਵਿਧਾਇਕ ਨੇ ਤੁਰੰਤ ਪੁਲੀਸ ਅਧਿਕਾਰੀਆਂ ਨੂੰ ਫੋਨ ਕਰਕੇ ਮੌਕੇ ’ਤੇ ਪੁੱਜਣ ਲਈ ਕਿਹਾ। ਵਿਧਾਇਕ ਦੇ ਫੂਨ ਤੋਂ ਬਾਅਦ ਥਾਣਾ ਰਾਮਾਮੰਡੀ ਦੀ ਪੁਲੀਸ, ਸੀਆਈਏ ਸਟਾਫ਼, ਡੀਸੀਪੀ ਜਗਮੋਹਨ ਸਿੰਘ, ਏਸੀਪੀ ਅਸ਼ਵਨੀ ਅੱਤਰੀ ਮੌਕੇ ’ਤੇ ਪੁੱਜ ਗਏ। ਪੁਲਸ ਵਾਲਿਆਂ ਆਉਂਦੇ ਹੀ ਪਹਿਲਾਂ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਥਾਣਾ ਰਾਮਾਮੰਡੀ ਦੇ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ।
ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੈਟਰੋਲ ਪੰਪ ‘ਤੇ ਕੰਮ ਕਰਦੇ ਕਰਮਚਾਰੀਆਂ ਨੂੰ ਵੀ ਲੁੱਟ ਬਾਰੇ ਪੁੱਛਿਆ ਗਿਆ। ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਹ ਆਪਣੇ ਕੰਮ ਵਿੱਚ ਰੁੱਝੇ ਹੋਏ ਸੀ। ਜਦੋਂ ਰੌਲਾ ਸੁਣਿਆ ਤਾਂ ਪਤਾ ਲੱਗਾ। ਕੁਝ ਲੋਕ ਲੁਟੇਰਿਆਂ ਦੇ ਪਿੱਛੇ ਭੱਜ ਰਹੇ ਸਨ।