ਆਪਣੇ ਸ਼ਹੀਦ ਹੋਏ ਪੁੱਤਰ ਨੂੰ ਸੱਚੀ ਸ਼ਰਧਾਂਜਲੀ ਦੇਣ ਦੇ ਲਈ, ਮਾਪਿਆਂ ਨੇ ਗਰੀਬ ਬੱਚਿਆਂ ਲਈ ਸ਼ੁਰੂ ਕੀਤਾ ਇਹ ਵੱਡਾ ਉਪਰਾਲਾ

Punjab

ਮੇਰੀ ਇੱਕੋ ਹੀ ਇੱਛਾ ਸੀ ਕਿ ਮੈਂ ਆਪਣੇ ਪੁੱਤਰ ਦੇ ਲਈ ਕੁਝ ਕਰਾਂ। ਇਸ ਲਈ ਮੈਂ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਨੂੰ ਸੰਵਾਰਨ ਦੀ ਜ਼ਿੰਮੇਵਾਰੀ ਲਈ ਹੈ। ਇਨ੍ਹਾਂ ਬੱਚਿਆਂ ਨੂੰ ਸਹੀ ਮਾਰਗ, ਸਹੀ ਦਿਸ਼ਾ ਦੇ ਕੇ ਕੁਝ ਬਣਾਉਣਾ ਹੈ ਤਾਂ ਜੋ ਇੱਕ ਦਿਨ ਇਹ ਵੀ ਮੇਰੇ ਪੁੱਤਰ ਵਾਂਗ ਦੇਸ਼ ਦੀ ਸੇਵਾ ਕਰ ਸਕਣ।

ਆਪਣੀ ਨਮੀਂ ਭਰੀ ਅਵਾਜ ਵਿਚ ਜਦੋਂ ਸਵਿਤਾ ਤਿਵਾਰੀ ਇਹ ਕੁਝ ਕਿਹਾ ਤਾਂ ਲੱਗਿਆ ਕਿ ਜਾਣ ਵਾਲੇ ਤਾਂ ਚਲੇ ਜਾਂਦੇ ਹਨ ਪਰ ਉਨ੍ਹਾਂ ਦੀ ਕੁਰਬਾਨੀ ਨੂੰ ਇਕ ਮੁਕਾਮ ਦੇਣਾ ਪਿੱਛੇ ਰਹਿ ਗਏ ਲੋਕਾਂ ਦੇ ਹੱਥ ਵਿਚ ਹੁੰਦਾ ਹੈ ਅਤੇ ਇਹ ਨੇਕ ਕੰਮ ਕਰਕੇ, ਸਵਿਤਾ ਤਿਵਾਰੀ ਨਾ ਸਿਰਫ ਆਪਣੇ ਬੇਟੇ ਦੀ ਸ਼ਹਾਦਤ ਦਾ ਸਨਮਾਨ ਕਰ ਰਹੀ ਹੈ, ਸਗੋਂ ਦੇਸ਼ ਦੀ ਸੇਵਾ ਕਰਨ ਲਈ ਹੋਰ ਬਹੁਤ ਸਾਰੇ ਬੱਚਿਆਂ ਨੂੰ ਵੀ ਤਿਆਰ ਕਰ ਰਹੀ ਹੈ।

ਸ਼ਹੀਦ ਨੌਜਵਾਨ ਦੀ ਤਸਵੀਰ

6 ਅਕਤੂਬਰ 2017 ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ MI-17 ਹੈਲੀਕਾਪਟਰ ਹਾਦਸੇ ਵਿਚ ਸਕਵਾਰਡਨ ਲੀਡਰ ਸ਼ਿਸ਼ੀਰ ਤਿਵਾਰੀ ਸ਼ਹੀਦ ਹੋ ਗਏ ਸੀ। ਉਨ੍ਹਾਂ ਦੀ ਸ਼ਹਾਦਤ ‘ਤੇ ਉਨ੍ਹਾਂ ਦੇ ਮਾਤਾ-ਪਿਤਾ ਸਵਿਤਾ ਤਿਵਾਰੀ ਅਤੇ ਏਅਰਫੋਰਸ ‘ਚ ਗਰੁੱਪ ਕੈਪਟਨ ਦੇ ਤੌਰ ‘ਤੇ ਸੇਵਾਮੁਕਤ ਹੋਏ ਸ਼ਰਦ ਤਿਵਾਰੀ ਨੇ ਕਿਵੇਂ ਨਾ ਕਿਵੇਂ ਖੁਦ ਨੂੰ ਸੰਭਾਲਿਆ।

ਗਾਜ਼ੀਆਬਾਦ ਦੀ ਰਹਿਣ ਵਾਲੀ ਸਵਿਤਾ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਦੀ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੁੰਦੀ ਸੀ। ਉਨ੍ਹਾਂ ਦਾ ਬੇਟਾ ਹਮੇਸ਼ਾ ਦੇਸ਼ ਲਈ ਕੁਝ ਕਰਨ ‘ਚ ਵਿਸ਼ਵਾਸ ਰੱਖਦਾ ਸੀ ਅਤੇ ਇਸ ਲਈ ਉਨ੍ਹਾਂ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਟੀਚਾ ਬਣਾਇਆ। ਉਸਨੇ ਆਪਣੇ ਪਤੀ ਦੇ ਨਾਲ ਮਿਲ ਕੇ ਆਪਣੇ ਬੇਟੇ ਸ਼ਿਸ਼ਿਰ ਦੀ ਯਾਦ ਵਿੱਚ ‘ਸ਼ਹੀਦ ਸਕਵਾਰਡਨ ਲੀਡਰ ਸ਼ਿਸ਼ੀਰ ਤਿਵਾੜੀ ਚੈਰੀਟੇਬਲ ਟਰੱਸਟ’ ਸ਼ੁਰੂ ਕੀਤਾ।

ਇਸ ਟਰੱਸਟ ਦੇ ਜ਼ਰੀਏ ਉਸਨੇ 15 ਅਗਸਤ 2018 ਤੋਂ ਮਯੂਰ ਵਿਹਾਰ ਵਿੱਚ ਗਰੀਬ ਵਰਗ ਦੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਸਿਰਫ਼ ਪੜ੍ਹਾਈ ਹੀ ਨਹੀਂ, ਸਵਿਤਾ ਇਨ੍ਹਾਂ ਬੱਚਿਆਂ ਲਈ ਖਾਣ-ਪੀਣ ਦਾ ਵੀ ਵਧੀਆ ਪ੍ਰਬੰਧ ਕਰਦੀ ਹੈ। ‘ਦ ਬੈਟਰ ਇੰਡੀਆ’ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ‘ਹੌਲੀ-ਹੌਲੀ ਸਾਡਾ ਕਾਫ਼ਲਾ ਵੱਡਾ ਹੋਇਆ ਹੈ। ਪਹਿਲਾਂ 10 ਬੱਚੇ ਸਾਡੇ ਕੋਲ ਆਉਂਦੇ ਸਨ, ਫਿਰ 20 ਆ ਗਏ… ਇਸ ਤਰ੍ਹਾਂ ਕਰਨ ਨਾਲ, ਅੱਜ ਸਾਡੇ ਕੋਲ 1ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ 350 ਬੱਚੇ ਹਨ। ਸਵਿਤਾ ਨੇ ਹੌਲੀ-ਹੌਲੀ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਉਸ ਨੇ ਬੱਚਿਆਂ ਦੇ ਮਾਪਿਆਂ ਨਾਲ ਗੱਲ ਕੀਤੀ। ਉਨ੍ਹਾਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕੀਤਾ। ਉਸ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੂੰ ਸਮਝਾਉਣਾ ਬਹੁਤਾ ਔਖਾ ਨਹੀਂ ਸੀ, ਪਰ ਅਜਿਹਾ ਲੱਗਦਾ ਸੀ ਜਿਵੇਂ ਉਹ ਕਿਸੇ ਦੀ ਮਦਦ ਦੀ ਉਡੀਕ ਕਰ ਰਹੇ ਹੋਣ। ਕੋਈ ਆ ਕੇ ਉਹਨਾਂ ਨੂੰ ਦਿਸ਼ਾ ਦੇਵੇ।

ਜੇਕਰ ਤੁਸੀਂ ਇਨ੍ਹਾਂ ਬੱਚਿਆਂ ਨੂੰ ਮਿਲੋਂਗੇ ਤਾਂ ਪਤਾ ਲੱਗੇਗਾ ਕਿ ਇਹ ਬਹੁਤ ਹੀ ਨਿਮਰ, ਅਨੁਸ਼ਾਸਨ ਵਾਲੇ ਬੱਚੇ ਹਨ। ਉਹ ਪੜ੍ਹਾਈ ਨੂੰ ਲੈ ਕੇ ਵੀ ਬਹੁਤ ਉਤਸ਼ਾਹਿਤ ਰਹਿੰਦੇ ਹਨ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਬਰਾਬਰ ਹਿੱਸਾ ਲੈਂਦਾ ਹਨ। ਸਵਿਤਾ ਦੇ ਕੰਮ ਅਤੇ ਯਤਨਾਂ ਨੂੰ ਵੇਖਦਿਆਂ, ਉਸਦੇ ਕੁਝ ਦੋਸਤ-ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਵੀ ਉਸ ਨਾਲ ਜੁੜਨੇ ਸ਼ੁਰੂ ਹੋ ਗਏ ਹਨ। ਕੋਈ ਉਨ੍ਹਾਂ ਦੇ ਨਾਲ ਆ ਕੇ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਂਦਾ ਹੈ ਤਾਂ ਬਹੁਤ ਸਾਰੇ ਲੋਕ ਇਨ੍ਹਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਕਿ ਕਿਤਾਬਾਂ-ਕਾਪੀ, ਸਟੇਸ਼ਨਰੀ ਆਦਿ ਦਾਨ ਕਰਦੇ ਹਨ।

ਉਨ੍ਹਾਂ ਦਾ ਇਹ ਸਕੂਲ ਦੋ ਸ਼ਿਫਟਾਂ ਵਿੱਚ ਕੰਮ ਕਰਦਾ ਹੈ ਅਤੇ ਗਰੀਬ ਬੱਚਿਆਂ ਲਈ ਬਿਲਕੁਲ ਮੁਫ਼ਤ ਹੈ। ਉਹ ਅਜਿਹੇ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦੇ ਹਨ ਜਿਨ੍ਹਾਂ ਦਾ ਸਕੂਲ ਵਿੱਚ ਨਾਮ ਨਹੀਂ ਲਿਖਿਆ ਗਿਆ ਅਤੇ ਜਿਹੜੇ ਬੱਚੇ ਪਹਿਲਾਂ ਹੀ ਸਕੂਲ ਵਿੱਚ ਪੜ੍ਹਦੇ ਹਨ, ਉਨ੍ਹਾਂ ਨੂੰ ਉਹ ਸਕੂਲ ਤੋਂ ਬਾਅਦ ਪੜ੍ਹਾਉਂਦੇ ਹਨ। ਇਹ ਸਾਰੇ ਬੱਚੇ ਅਜਿਹੇ ਘਰਾਂ ਦੇ ਹਨ, ਜਿੱਥੇ ਮਾਪੇ-ਪਿਤਾ ਦਿਹਾੜੀ ਕਰਦੇ ਹਨ, ਰਿਕਸ਼ਾ ਚਲਾਉਣਾ ਜਾਂ ਕਿਸੇ ਦੇ ਘਰੇਲੂ ਕੰਮ ਆਦਿ ਕਰਦੇ ਹਨ। ਇਸ ਲਈ ਇਹ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਜਿਆਦਾ ਧਿਆਨ ਨਹੀਂ ਦੇ ਪਾਉਂਦੇ। ਅਜਿਹੇ ਵਿਚ ਸਿਵੀਤਾ ਅਤੇ ਉਨ੍ਹਾਂ ਦੇ 25 ਵਲੰਟੀਅਰਾਂ ਦੀ ਟੀਮ ਇਨ੍ਹਾਂ ਬੱਚਿਆਂ ਦਾ ਹੋਮਵਰਕ ਚੰਗੀ ਤਰ੍ਹਾਂ ਕਰਾਉਣ ਦੀ ਜੁਮੇਵਾਰੀ ਨਿਭਾਉਂਦੀ ਹੈ। ਸਾਰੇ ਵਿਸ਼ੇ ਉਨ੍ਹਾਂ ਨੂੰ ਪੜ੍ਹਾਏ ਜਾਂਦੇ ਹਨ।

ਸਿਵੀਤਾ ਅੱਗੇ ਦੱਸਦੀ ਹੈ ਕਿ ਇਸ ਤੋਂ ਇਲਾਵਾ ਅਕਸਰ ਅੱਠਵੀਂ ਜਾਂ ਨੌਵੀਂ ਜਮਾਤ ਤੋਂ ਬਾਅਦ ਜਿਹੜੀਆਂ ਲੜਕੀਆਂ ਪੜ੍ਹਾਈ ਵਿੱਚ ਰੁਚੀ ਨਾ ਹੋਣ ਕਾਰਨ ਸਕੂਲ ਛੱਡ ਦਿੰਦੀਆਂ ਹਨ, ਅਸੀਂ ਉਨ੍ਹਾਂ ਨੂੰ ਸਿਲਾਈ-ਕਢਾਈ ਆਦਿ ਵਰਗੀ ਕਿੱਤਾਮੁਖੀ ਸਿਖਲਾਈ ਪ੍ਰਦਾਨ ਕਰਦੇ ਹਾਂ। ਤਾਂ ਜੋ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।

ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਅਤੇ ਵਿਵਹਾਰਿਕ ਗੁਣ ਵੀ ਸਿਖਾਏ ਜਾ ਰਹੇ ਹਨ। ਸਿਹਤ ਅਤੇ ਸਫਾਈ ਵਰਗੇ ਵਿਸ਼ਿਆਂ ‘ਤੇ ਸਮੇਂ-ਸਮੇਂ ‘ਤੇ ਗੱਲ ਕੀਤੀ ਜਾਂਦੀ ਹੈ। ਪਿਛਲੇ ਇੱਕ ਸਾਲ ਵਿੱਚ ਇੱਥੇ ਬਹੁਤ ਬਦਲਾਅ ਆ ਗਿਆ ਹੈ। ਬੱਚਿਆਂ ਦੀਆਂ ਆਦਤਾਂ ਅਤੇ ਫਿਰ ਉਨ੍ਹਾਂ ਨੂੰ ਦੇਖ ਕੇ ਮਾਪਿਆਂ ਦੀਆਂ ਆਦਤਾਂ ਵਿੱਚ ਬਹੁਤ ਕੁਝ ਬਦਲ ਗਿਆ ਹੈ। ਚੁਣੌਤੀਆਂ ਬਾਰੇ ਪੁੱਛੇ ਜਾਣ ਤੇ ਸਵਿਤਾ ਦਾ ਕਹਿਣਾ ਹੈ ਕਿ ਫੰਡਿੰਗ ਅਜੇ ਵੀ ਇੱਕ ਸਮੱਸਿਆ ਹੈ। ਕਿਉਂਕਿ ਉਹ ਇਸ ਕੰਮ ਲਈ ਜ਼ਿਆਦਾਤਰ ਪੈਸਾ ਆਪਣੀ ਜੇਬ ਵਿਚੋਂ ਹੀ ਲਾ ਰਹੀ ਹੈ। ਪਰ ਹੁਣ ਜਿਵੇਂ-ਜਿਵੇਂ ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਲੱਗ ਰਿਹਾ ਹੈ, ਉਨ੍ਹਾਂ ਨੇ ਉਨ੍ਹਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕੁਝ ਸਥਾਨਕ ਲੋਕਾਂ ਦਾ ਰਵੱਈਆ ਵੀ ਉਨ੍ਹਾਂ ਲਈ ਪ੍ਰੇਸ਼ਾਨੀ ਵਾਲਾ ਰਿਹਾ ਹੈ।

ਜਦੋਂ ਤੁਸੀਂ ਕੁਝ ਚੰਗਾ ਕਰਦੇ ਹੋ ਤਾਂ ਕੁਝ ਲੋਕਾਂ ਇਹ ਗੱਲ ਹਜ਼ਮ ਨਹੀਂ ਹੁੰਦੀ। ਇੱਥੇ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਸੋਚਦੇ ਹਨ ਕਿ ਉਨ੍ਹਾਂ ਨੂੰ ਉੱਥੇ ਹੀ ਰਹਿਣਾ ਚਾਹੀਦਾ ਹੈ ਜਿੱਥੇ ਇਹ ਬੱਚੇ ਹਨ। ਉਨ੍ਹਾਂ ਨੂੰ ਅੱਗੇ ਵਧਣ ਦੀ ਕੀ ਲੋੜ ਹੈ? ਪਰ ਮੈਂ ਸਹੀ ਹਾਂ, ਮੈਂ ਨਹੀਂ ਰੁਕੀ ਅਤੇ ਕੋਈ ਰੋਕ ਕੇ ਦਿਖਾਵੇ। ਬਾਕੀ 99% ਲੋਕ ਦੁਨੀਆਂ ਵਿੱਚ ਚੰਗੇ ਹਨ ਅਤੇ ਮੈਨੂੰ ਬਚੇ 1% ਦੀ ਪਰਵਾਹ ਨਹੀਂ ਹੈ। ਸਵਿਤਾ ਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਸਵਿਤਾ ਅਤੇ ਸ਼ਰਦ ਦੀ ਮਿਹਨਤ ਹੁਣ ਰੰਗ ਲਿਆ ਰਹੀ ਹੈ। ਉਸ ਨੇ ਆਪਣੇ ਪੁੱਤਰ ਦੀ ਯਾਦ ਵਿੱਚ ਜੋ ਪਹਿਲ ਕੀਤੀ ਹੈ, ਉਹ ਹੌਲੀ-ਹੌਲੀ ਪੈਰ ਪਸਾਰ ਰਹੀ ਹੈ।

ਉਨ੍ਹਾਂ ਨੂੰ ਕਿਸੇ ਨੇ ਮੈਟਰੋ ਸਟੇਸ਼ਨ ਦੇ ਹੇਠਾਂ ਵੀ ਬੱਚਿਆਂ ਨੂੰ ਪੜ੍ਹਾਉਣ ਲਈ ਕਿਹਾ ਹੈ ਅਤੇ ਹੁਣ ਉਹ ਉੱਥੇ 50 ਬੱਚਿਆਂ ਨੂੰ ਪੜ੍ਹਾ ਰਹੇ ਹਨ। ਉਨ੍ਹਾਂ ਦਾ ਇੱਕ ਹੀ ਸੁਪਨਾ ਹੈ ਕਿ ਉਹ ਇਨ੍ਹਾਂ ਬੱਚਿਆਂ ਨੂੰ ਪੁਲਿਸ ਅਫ਼ਸਰ, ਆਰਮੀ ਅਫ਼ਸਰ, ਵਕੀਲ ਜਾਂ ਡਾਕਟਰ ਆਦਿ ਬਣਦੇ ਹੋਏ ਦੇਖਣ। ਜਿਸ ਦਿਨ ਅਜਿਹਾ ਹੋਵੇਗਾ, ਉਨ੍ਹਾਂ ਨੂੰ ਲੱਗੇਗਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ। (ਖਬਰ ਸਰੋਤ ਦ ਬੈਟਰ ਇੰਡੀਆ)

Leave a Reply

Your email address will not be published. Required fields are marked *