ਘਰ ਦੇ ਵਿਹੜੇ ਵਿਚ ਸੌਂ ਰਹੇ ਹੋਮਗਾਰਡ ਜਵਾਨ ਨਾਲ ਦਰਦਨਾਕ ਕੰਮ, ਖੂਨ ਨਾਲ ਲੱਥਪੱਥ ਮਿਲੀ ਲਾਸ਼, ਜਾਂਂਚ ਲਈ ਪੁਲਿਸ ਖੰਗਾਲ ਰਹੀ CCTV

Punjab

ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿਚ ਘਰ ਦੇ ਵਿਹੜੇ ‘ਚ ਸੌਂ ਰਹੇ ਹੋਮਗਾਰਡ ਜਵਾਨ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਜਵਾਨ ਥਾਣਾ ਸਿਟੀ ਜੀਰਾ ਤੋਂ ਡਿਊਟੀ ਕਰ ਕੇ ਰਾਤ ਨੂੰ ਘਰ ਪਰਤਿਆ ਸੀ ਅਤੇ ਵਿਹੜੇ ‘ਚ ਸੌਂ ਰਿਹਾ ਸੀ। ਪੁਲਸ ਥਾਣਾ ਸਦਰ ਜ਼ੀਰਾ ਨੇ ਵੀਰਵਾਰ ਨੂੰ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਆਸਪਾਸ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਮਾਮਲਾ ਫਿਰੋਜ਼ਪੁਰ ਦੀ ਬਸਤੀ ਗੁਰਦੀਪ ਸਿੰਘ (ਬੁੱਲੇ) ਦਾ ਹੈ।

ਮ੍ਰਿਤਕ ਦੀ ਤਸਵੀਰ

ਇਸ ਸਬੰਧੀ ਪੀੜਤ ਮਨਜੀਤ ਕੌਰ ਉਮਰ 50 ਸਾਲ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਸੁਖਚੈਨ ਸਿੰਘ ਹੋਮ ਗਾਰਡ ਦੀ ਨੌਕਰੀ ਕਰਦਾ ਸੀ ਅਤੇ ਥਾਣਾ ਜ਼ੀਰਾ ਸਿਟੀ ‘ਚ ਉਸ ਦੀ ਡਿਊਟੀ ਸੀ। ਉਹ ਸ਼ਰਾਬ ਪੀਣ ਦਾ ਆਦੀ ਸੀ। ਸੁਖਚੈਨ ਸਿੰਘ ਰਾਤ ਨੂੰ ਆਪਣੀ ਡਿਊਟੀ ਤੋਂ ਬਾਅਦ ਘਰ ਪਰਤਿਆ ਅਤੇ ਰੋਟੀ ਖਾ ਕੇ ਘਰ ਦੇ ਵਿਹੜੇ ਵਿੱਚ ਸੌਂ ਗਿਆ, ਜਦਕਿ ਬਾਕੀ ਪਰਿਵਾਰਕ ਮੈਂਬਰ ਆਪਣੇ ਕਮਰਿਆਂ ਵਿੱਚ ਜਾ ਕੇ ਸੌਂ ਗਏ। ਜਦੋਂ ਸਵੇਰੇ 5.15 ਵਜੇ ਉੱਠ ਕੇ ਉਸ ਨੇ ਸੁਖਚੈਨ ਨੂੰ ਦੇਖਿਆ ਤਾਂ ਉਹ ਖੂਨ ਨਾਲ ਲੱਥਪੱਥ ਮੰਜੇ ‘ਤੇ ਪਿਆ ਸੀ। ਕਿਸੇ ਵਿਅਕਤੀ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ।

ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਘਟਨਾ ਵਾਲੀ ਥਾਂ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲੀਸ ਨੇ ਘਰ ਦੇ ਆਲੇ-ਦੁਆਲੇ ਅਤੇ ਕੁਝ ਦੂਰੀ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪਤਨੀ ਮਨਜੀਤ ਕੌਰ ਦੇ ਬਿਆਨਾਂ ‘ਤੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

Leave a Reply

Your email address will not be published. Required fields are marked *