ਕਾਲਜ ਵਿਚ ਪਾਣੀ ਦੀ ਟੈਂਕੀ ‘ਚੋਂ ਮਿਲੀ ਵਾਰਡਨ ਦੀ ਲਾਸ਼, ਪਰਿਵਾਰਕ ਮੈਂਬਰਾਂ ਨੇ ਲਾਏ ਇਹ ਇਲਜ਼ਾਮ, ਜਾਂਂਚ ਜਾਰੀ

Punjab

ਲੁਧਿਆਣਾ ਦੇ ਮੋਤੀ ਨਗਰ ਇਲਾਕੇ ‘ਚ ਡੈਂਟਲ ਕਾਲਜ ਦੇ ਵਾਰਡਨ ਦੀ ਟੈਂਕੀ ‘ਚੋਂ ਲਾਸ਼ ਮਿਲੀ ਹੈ। ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਕਾਲਜ ਪ੍ਰਬੰਧਕਾਂ ਦੀ ਮਦਦ ਨਾਲ ਵੀਰ ਸਿੰਘ ਉਮਰ 40 ਸਾਲ ਨੂੰ ਬਾਹਰ ਕੱਢ ਕੇ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਉੱਥੇ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਉਸ ਦਾ ਕਤਲ ਕਰਕੇ ਟੈਂਕੀ ਵਿੱਚ ਸੁੱਟ ਦਿੱਤਾ ਗਿਆ ਹੈ। ਦੂਜੇ ਪਾਸੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ‘ਤੇ ਵੀ ਇਸ ਨੂੰ ਕਤਲ ਕਰਾਰ ਦਿੱਤਾ ਅਤੇ ਕਾਲਜ ਮੈਨੇਜਮੈਂਟ ‘ਤੇ ਕਈ ਤਰ੍ਹਾਂ ਦੇ ਦੋਸ਼ ਲਾਏ।

ਮ੍ਰਿਤਕ ਦੀ ਤਸਵੀਰ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰਿਸ਼ਤੇਦਾਰ ਨੇ ਦੱਸਿਆ ਕਿ ਵੀਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਕਾਲਜ ‘ਚ ਕੰਮ ਕਰ ਰਿਹਾ ਸੀ। ਉਹ ਅੰਦਰ ਹੀ ਬਣੇ ਘਰ ਵਿਚ ਰਹਿੰਦਾ ਸੀ। ਉਹ ਸ਼ਨੀਵਾਰ ਰਾਤ ਕਰੀਬ 8 ਵਜੇ ਡਿਊਟੀ ‘ਤੇ ਆਇਆ ਸੀ। ਇਸ ਤੋਂ ਕੁਝ ਸਮੇਂ ਬਾਅਦ ਉਹ ਕਿਸੇ ਨੂੰ ਨਜ਼ਰ ਨਹੀਂ ਆਇਆ। ਜਦੋਂ ਸਾਰੇ ਉਸ ਨੂੰ ਲੱਭਦੇ ਹੋਏ ਛੱਤ ‘ਤੇ ਪਹੁੰਚੇ ਤਾਂ ਉਥੇ ਵੀਰ ਸਿੰਘ ਦੀਆਂ ਚੱਪਲਾਂ ਪਈਆਂ ਸਨ। ਫਿਰ ਜਦੋਂ ਉਨ੍ਹਾਂ ਨੇ ਉਸ ਦੇ 16 ਸਾਲਾ ਪੁੱਤਰ ਨੂੰ ਬੁਲਾਇਆ ਤਾਂ ਉਸ ਨੇ ਆਪਣੇ ਪਿਤਾ ਦੀਆਂ ਚੱਪਲਾਂ ਨੂੰ ਪਛਾਣ ਲਿਆ।

ਸੋਸ਼ਲ ਮੀਡੀਆ ਤੇ ਪਾਈ ਪੋਸਟ ਦੀ ਕਾਪੀ

ਫਿਰ ਕਾਲਜ ਮੈਨੇਜਮੈਂਟ ਪੌੜੀ ਲਾ ਕੇ ਟੈਂਕੀ ‘ਤੇ ਪਹੁੰਚੀ, ਜਦੋਂ ਉਨ੍ਹਾਂ ਨੇ ਟੈਂਕੀ ਦੇ ਅੰਦਰ ਦੇਖਿਆ ਤਾਂ ਵੀਰ ਸਿੰਘ ਦੀ ਲਾਸ਼ ਪਈ ਸੀ। ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਕਾਲਜ ਵੱਲੋਂ ਵੀਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਐਤਵਾਰ ਨੂੰ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇਹ ਖੁਦਕੁਸ਼ੀ ਹੈ ਜਾਂ ਕਤਲ।

Leave a Reply

Your email address will not be published. Required fields are marked *