ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਟੌਂਜਾ ਇਲਾਕੇ ਵਿੱਚ ਚੰਦਰਿਕਾ ਦੇਵੀ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਛੱਪੜ ਵਿੱਚ ਪਲਟ ਗਈ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਲੋਕ ਜ਼ਖਮੀ ਹੋ ਗਏ। ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ। ਇਹ ਸਾਰੇ ਲੋਕ ਕਿਸੇ ਪ੍ਰੋਗਰਾਮ ‘ਚ ਜਾ ਰਹੇ ਸਨ।
ਇਸ ਸਬੰਧੀ ਮੌਕੇ ‘ਤੇ ਮੌਜੂਦ ਇਕ ਅਧਿਕਾਰੀ ਨੇ ਦੱਸਿਆ ਕਿ ਇਟੌਂਜਾ ਤੋਂ ਕੁਮਹਰਾਵਾਂ ਰੋਡ ‘ਤੇ ਗੱਦੀਨਪੁਰਵਾ ਨੇੜੇ ਇਕ ਟਰੈਕਟਰ ਟਰਾਲੀ ‘ਤੇ ਸਵਾਰ ਹੋ ਕੇ ਚੰਦਰਿਕਾ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ 50 ਦੇ ਕਰੀਬ ਵਿਅਕਤੀ ਟਰਾਲੀ ਪਲਟਣ ਨਾਲ ਛੱਪੜ ‘ਚ ਡਿੱਗ ਗਏ। ਜਿਸ ਕਰਕੇ ਵੱਡਾ ਹਾਦਸਾ ਵਾਪਰ ਗਿਆ। 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 12 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਬਾਕੀ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਪਾਣੀ ‘ਚ ਡੁੱਬਣ ਕਾਰਨ ਹੋਈ ਹੈ, ਪਾਣੀ ਦੀ ਦਿੱਖ ਘੱਟ ਹੈ, ਸਾਰੇ ਸੀਤਾਪੁਰ ਦੇ ਰਹਿਣ ਵਾਲੇ ਹਨ, ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰਾਲੀ ਦੇ ਤਿਲਕਣ ਕਾਰਨ ਵਾਪਰਿਆ ਅਤੇ ਜਾਂਚ ਕੀਤੀ ਜਾ ਰਹੀ ਹੈ, ਮਰਨ ਵਾਲਿਆਂ ਵਿੱਚ 8 ਔਰਤਾਂ ਅਤੇ 2 ਲੜਕੀਆਂ ਸ਼ਾਮਲ ਹਨ।
ਚਸ਼ਮਦੀਦਾਂ ਦਾ ਕਹਿਣਾ ਹੈ, ‘ਜਦੋਂ ਟਰਾਲੀ ਪਲਟ ਗਈ ਤਾਂ ਲੋਕ ਡੁੱਬਣ ਲੱਗੇ, ਇਸ ਦੌਰਾਨ ਅੱਧੇ ਘੰਟੇ ਤੱਕ ਸਭ ਬਚਾਓ-ਬਚਾਓ ਰੌਲਾ ਪਾਉਂਦੇ ਰਹੇ ਪਰ ਕੋਈ ਮਦਦ ਲਈ ਨਹੀਂ ਆਇਆ, ਇਸ ਤੋਂ ਬਾਅਦ ਕੁਝ ਪਿੰਡ ਵਾਸੀਆਂ ਨੇ 10 ਫੁੱਟ ਡੂੰਘੇ ਛੱਪੜ ‘ਚ ਛਾਲ ਮਾਰੀ ਅਤੇ ਕੁਝ ਲੋਕਾਂ ਨੂੰ ਬਾਹਰ ਕੱਢਿਆ ਗਿਆ। ਅਜੇ ਵੀ ਦੋ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਐੱਸ.ਡੀ.ਆਰ.ਐੱਫ. ਦੀ ਟੀਮ ਲੱਗੀ ਹੋਈ ਹੈ।
ਮੌਕੇ ‘ਤੇ ਪਹੁੰਚੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਮ੍ਰਿਤਕ ਅਤੇ ਜ਼ਖਮੀ ਸੀਤਾਪੁਰ ਜ਼ਿਲੇ ਦੇ ਟਿਕੌਲੀ ਪਿੰਡ ਦੇ ਰਹਿਣ ਵਾਲੇ ਹਨ, 8 ਔਰਤਾਂ ਅਤੇ 2 ਲੜਕੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। 2 ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ SDRF ਦੀਆਂ 3 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, 2 ਡਰਾਈਵ ਬੋਟਾਂ ਸਮੇਤ 12 ਲੋਕ, 6 ਡੂੰਘੇ ਗੋਤਾਖੋਰ ਬਚਾਅ ‘ਚ ਲੱਗੇ ਹੋਏ ਹਨ।