ਲਾਲਚ ਵਿਚ ਆਕੇ ਵਿਆਕਤੀ ਨੇ ਖੁਦ ਹੀ ਰਚ ਦਿੱਤੀ ਵੱਡੀ ਸਾਜਿਸ਼, ਕੁੱਝ ਘੰਟਿਆਂ ਵਿਚ ਹੀ ਮਾਮਲਾ ਸੁਲਝਿਆ, ਹੋਈ ਗ੍ਰਿਫਤਾਰੀ

Punjab

ਪੰਜਾਬ ਦੇ ਜਲੰਧਰ ਸ਼ਹਿਰ ਦੇ ਦੋਮੋਰੀਆ ਪੁਲ ‘ਤੇ ਹੋਈ 5.64 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਪੁਲਿਸ ਨੇ ਕੁਝ ਘੰਟਿਆਂ ‘ਚ ਹੀ ਸੁਲਝਾ ਲਿਆ ਹੈ। ਲੁੱਟ ਦੀ ਸ਼ਿਕਾਇਤ ਦੇਣ ਵਾਲੇ ਵਿਅਕਤੀ ਨੇ ਖੁਦ ਹੀ ਲੁੱਟ ਦਾ ਇਹ ਡਰਾਮਾ ਰਚਿਆ ਸੀ। ਦੋਸ਼ੀ ਰਾਕੇਸ਼ ਕੁਮਾਰ ਉਰਫ਼ ਸੋਨੂੰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ 5.64 ਲੱਖ ਰੁਪਏ ‘ਚੋਂ 2.64 ਲੱਖ ਰੁਪਏ ਅਤੇ ਐਕਟਿਵਾ ਸਕੂਟਰ ਵੀ ਬਰਾਮਦ ਕਰ ਲਿਆ ਹੈ।

ਲੁੱਟ ਦੇ ਮਾਸਟਰਮਾਈਂਡ ਰਾਕੇਸ਼ ਨੇ ਦੱਸਿਆ ਕਿ ਉਸ ਨੇ ਆਪਣੇ ਸਿਰ ‘ਤੇ ਕਰਜ਼ਾ ਹੋਣ ਕਾਰਨ ਲੁੱਟ ਦੀ ਸਕ੍ਰਿਪਟ ਲਿਖੀ ਸੀ। ਪੈਸੇ ਦੇਖ ਕੇ ਉਸ ਦੇ ਮਨ ਵਿਚ ਲਾਲਚ ਆ ਗਿਆ। ਇਸ ਤੋਂ ਬਾਅਦ ਉਸ ਨੇ ਸਕੂਟਰ ਨੂੰ ਗਲੀ ‘ਚ ਛੁਪਾ ਕੇ ਖੜ੍ਹਾ ਕਰ ਦਿੱਤਾ ਅਤੇ ਆਪਣਾ ਮੋਬਾਈਲ ਬੰਦ ਕਰਕੇ ਸਕੂਟਰ ‘ਚ ਰੱਖ ਲਿਆ। 5.64 ਲੱਖ ਵਿਚੋਂ 3 ਲੱਖ ਰੁਪਏ ਖੁਰਦ-ਬੁਰਦ ਕਰ ਦਿੱਤੇ। 2.64 ਲੱਖ ਰੁਪਏ ਡਿਗੀ ਵਿੱਚ ਹੀ ਰਹਿਣ ਦਿੱਤੇ।

ਰਾਕੇਸ਼ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਪੈਦਲ ਹੀ ਵਾਪਸ ਵਪਾਰੀ ਮਨੀ ਅਰੋੜਾ ਪੁੱਤਰ ਕਿਸ਼ਨਲਾਲ ਵਾਸੀ ਨਿਊ ਗਾਂਧੀ ਨਗਰ ਕੋਲ ਪਹੁੰਚਿਆ ਅਤੇ ਉਸ ਨੂੰ ਲੁੱਟ ਦੀ ਕਹਾਣੀ ਦੱਸੀ ਕਿ ਦੋਮੋਰੀਆ ਪੁਲ ‘ਤੇ ਕੁਝ ਵਿਅਕਤੀਆਂ ਨੇ ਪਿਸਤੌਲ ਦਿਖਾ ਕੇ ਉਸ ਤੋਂ ਪੈਸੇ ਲੁੱਟ ਲਏ ਹਨ। ਮਨੀ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲੀਸ ਨੇ ਜਦੋਂ ਕਹਾਣੀ ਸੁਣੀ ਤਾਂ ਸ਼ੁਰੂ ਵਿੱਚ ਹੀ ਮਾਮਲਾ ਸ਼ੱਕੀ ਜਾਪਿਆ। ਪੁਲਸ ਨੇ ਰਾਕੇਸ਼ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ।

ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਸੁਲਝਾਉਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ ਪਰ ਜਦੋਂ ਮਾਮਲਾ ਸ਼ੱਕੀ ਹੋਣ ’ਤੇ ਥਾਣਾ ਨੰਬਰ 3 ਦੇ ਇੰਚਾਰਜ ਕਮਲਜੀਤ ਸਿੰਘ ਨੇ ਆਪਣੇ ਆਪ ਨੂੰ ਲੁੱਟ ਦਾ ਸ਼ਿਕਾਰ ਦੱਸਣ ਵਾਲੇ ਰਾਕੇਸ਼ ਤੋਂ ਪੁੱਛਗਿੱਛ ਕੀਤੀ ਤਾਂ ਉਹ ਟੁੱਟ ਗਿਆ ਉਸ ਨੇ ਰਚੀ ਗਈ ਲੁੱਟ ਦੀ ਸਾਰੀ ਕਹਾਣੀ ਦੱਸ ਦਿੱਤੀ। ਦੋਸ਼ੀ ਨੂੰ ਚੋਰੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਡੀਸੀਪੀ ਨੇ ਕਿਹਾ ਕਿ 3 ਲੱਖ ਰੁਪਏ ਦੀ ਵਸੂਲੀ ਵੀ ਕੀਤੀ ਜਾਵੇਗੀ। ਦੋਸ਼ੀ ਰਾਕੇਸ਼ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮ ਪੇਸ਼ੇਵਰ ਅਪਰਾਧੀ ਹੈ ਜਾਂ ਨਹੀਂ, ਇਸ ਬਾਰੇ ਉਨ੍ਹਾਂ ਕਿਹਾ ਕਿ ਹੁਣ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *